ਹੈਦਰਾਬਾਦ: Redmi ਆਪਣੇ ਗ੍ਰਾਹਕਾਂ ਲਈ Redmi K70 Ultra ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਦਸੰਬਰ 2023 'ਚ ਟਿਪਸਟਰ ਡਿਜੀਟਲ ਸਟੇਸ਼ਨ ਨੇ ਬਿਨ੍ਹਾਂ ਨਾਮ ਲਏ ਇਸ ਫੋਨ ਦੇ ਫੀਚਰਸ ਨੂੰ ਲੀਕ ਕਰ ਦਿੱਤਾ ਸੀ। ਅੱਜ ਫਿਰ ਟਿਪਸਟਰ ਨੇ ਇਸ ਆਉਣ ਵਾਲੇ ਸਮਾਰਟਫੋਨ ਬਾਰੇ ਕਈ ਜਾਣਕਾਰੀਆਂ ਨੂੰ ਸ਼ੇਅਰ ਕੀਤਾ ਹੈ। ਲੀਕ ਰਿਪੋਰਟ 'ਚ ਇਸ ਸਮਾਰਟਫੋਨ ਦੀ ਡਿਸਪਲੇ, ਪ੍ਰੋਸੈਸਰ ਅਤੇ ਰੈਮ ਦੇ ਨਾਲ ਸਟੋਰੇਜ ਦੀ ਵੀ ਜਾਣਕਾਰੀ ਦਿੱਤੀ ਗਈ ਹੈ।
-
Possible Redmi K70 Ultra specifications.
— Mukul Sharma (@stufflistings) January 22, 2024 " class="align-text-top noRightClick twitterSection" data="
1.5K 8T LTPO
Dimensity 9300
24GB LPDDR5T
1TB UFS4.0#Xiaomi #Redmi #RedmiK70Ultra pic.twitter.com/dCfWEME8fM
">Possible Redmi K70 Ultra specifications.
— Mukul Sharma (@stufflistings) January 22, 2024
1.5K 8T LTPO
Dimensity 9300
24GB LPDDR5T
1TB UFS4.0#Xiaomi #Redmi #RedmiK70Ultra pic.twitter.com/dCfWEME8fMPossible Redmi K70 Ultra specifications.
— Mukul Sharma (@stufflistings) January 22, 2024
1.5K 8T LTPO
Dimensity 9300
24GB LPDDR5T
1TB UFS4.0#Xiaomi #Redmi #RedmiK70Ultra pic.twitter.com/dCfWEME8fM
Redmi K70 Ultra ਦੇ ਫੀਚਰਸ: ਲੀਕ ਰਿਪੋਰਟ ਅਨੁਸਾਰ, Redmi K70 Ultra ਸਮਾਰਟਫੋਨ 'ਚ 1.5K Resolution ਦੇ ਨਾਲ 8T LTPO OLED ਡਿਸਪਲੇ ਮਿਲ ਸਕਦੀ ਹੈ, ਜੋ ਕਿ 500nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Dimensity 9300 ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ ਨੂੰ 24GB ਦੀ LPDDR5T ਰੈਮ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। Redmi K70 Ultra 24GB LPDDR5T ਰੈਮ ਆਫ਼ਰ ਕਰਨ ਵਾਲਾ ਦੁਨੀਆਂ ਦਾ ਸਭ ਤੋਂ ਪਹਿਲਾ ਫੋਨ ਹੋਵੇਗਾ। ਟਿਪਸਟਰ ਨੇ ਇਸ ਫੋਨ ਦੀ ਸਟੋਰੇਜ ਬਾਰੇ ਵੀ ਖੁਲਾਸਾ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਫੋਨ ਨੂੰ 1TB ਦੇ UFS 4.0 ਸਟੋਰੇਜ ਦੇ ਨਾਲ ਲਿਆਂਦਾ ਜਾ ਸਕਦਾ ਹੈ। Redmi K70 Ultra ਸਮਾਰਟਫੋਨ ਦੇ ਅਜੇ ਜ਼ਿਆਦਾ ਫੀਚਰਸ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ।
Oneplus ਦਾ ਇਵੈਂਟ ਕੱਲ੍ਹ ਹੋਵੇਗਾ ਸ਼ੁਰੂ: ਇਸ ਤੋਂ ਇਲਾਵਾ, Oneplus ਦਾ ਕੱਲ੍ਹ ਸ਼ਾਮ 7:30 ਵਜੇ ਵੱਡਾ ਇਵੈਂਟ ਨਵੀਂ ਦਿੱਲੀ 'ਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਇਵੈਂਟ ਦੌਰਾਨ ਕੰਪਨੀ Oneplus 12, Oneplus 12R ਸਮਾਰਟਫੋਨ ਅਤੇ Oneplus Buds 3 ਏਅਰਬਡਸ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਨੇ ਇੰਨ੍ਹਾਂ ਤਿੰਨੋਂ ਪ੍ਰੋਡਕਟਾਂ ਨੂੰ ਲੈ ਕੇ ਫੀਚਰਸ ਦੀਆਂ ਜਾਣਕਾਰੀਆਂ ਦੇਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਪ੍ਰੋਡਕਟਾਂ ਨੂੰ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ। ਕਾਫ਼ੀ ਸਮੇਂ ਤੋਂ Oneplus ਦੇ ਇਸ ਇਵੈਂਟ ਦਾ ਲੋਕਾਂ ਵੱਲੋ ਇੰਤਜ਼ਾਰ ਕੀਤਾ ਜਾ ਰਿਹਾ ਸੀ। ਹੁਣ ਜਲਦ ਹੀ ਗ੍ਰਾਹਕਾਂ ਦਾ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ। ਲਾਂਚਿੰਗ ਇਵੈਂਟ ਨੂੰ ਤੁਸੀਂ Oneplus ਦੇ YouTube ਚੈਨਲ ਰਾਹੀ ਲਾਈਵ ਦੇਖ ਸਕੋਗੇ।