ਹੈਦਰਾਬਾਦ: Realme ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Realme GT 6T ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਅੱਜ ਇਸ ਫੋਨ ਦੀ ਅਰਲੀ ਬਰਡ ਸੇਲ ਲਾਈਵ ਹੋਣ ਜਾ ਰਹੀ ਹੈ। ਦੱਸ ਦਈਏ ਕਿ ਇਹ ਸੇਲ ਸਿਰਫ਼ ਦੋ ਘੰਟੇ ਲਈ ਹੋਵੇਗੀ। Realme GT 6T ਦੀ ਅਰਲੀ ਬਰਡ ਸੇਲ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਕੇ 2 ਵਜੇ ਤੱਕ ਚੱਲੇਗੀ, ਜਦਕਿ ਇਸ ਫੋਨ ਦੀ ਪਹਿਲੀ ਸੇਲ ਕੱਲ੍ਹ ਦੁਪਹਿਰ 12 ਵਜੇ ਸ਼ੁਰੂ ਹੋ ਰਹੀ ਹੈ। ਇਸ ਫੋਨ ਨੂੰ Fluid Silver ਅਤੇ Razor Green ਕਲਰ ਆਪਸ਼ਨਾਂ ਦੇ ਨਾਲ ਖਰੀਦਿਆ ਜਾ ਸਕੇਗਾ।
Realme GT 6T ਸਮਾਰਟਫੋਨ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 8GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 30,999 ਰੁਪਏ, 8GB+256GB ਦੀ ਕੀਮਤ 32,999, 12GB+256GB ਦੀ ਕੀਮਤ 35,999 ਰੁਪਏ ਅਤੇ 12GB+512GB ਦੀ ਕੀਮਤ 39,999 ਰੁਪਏ ਰੱਖੀ ਗਈ ਹੈ।
Realme GT 6T ਸਮਾਰਟਫੋਨ 'ਤੇ ਡਿਸਕਾਊਂਟ: ਅਰਲੀ ਬਰਡ ਸੇਲ ਦੌਰਾਨ ਤੁਸੀਂ ਫੋਨ 'ਤੇ ਡਿਸਕਾਊਂਟ ਵੀ ਪਾ ਸਕਦੇ ਹੋ। ਇਸ ਫੋਨ ਨੂੰ ਸੇਲ ਦੌਰਾਨ 24,999 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਖਰੀਦਿਆ ਜਾ ਸਕੇਗਾ। ਕੰਪਨੀ ਫੋਨ 'ਤੇ 4000 ਰੁਪਏ ਦਾ ਬੈਂਕ ਆਫ਼ਰ ਦੇਣ ਦੇ ਨਾਲ 2000 ਰੁਪਏ ਦਾ ਐਕਸਚੇਜ਼ ਬੋਨਸ ਵੀ ਦੇ ਰਹੀ ਹੈ।
Realme GT 6T ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ 6000nit Hyper ਡਿਸਪਲੇ ਮਿਲਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ, 2780x1264 ਪਿਕਸਲ Resolution ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 7+ਜੇਨ 3 ਚਿਪਸੈੱਟ ਦਿੱਤੀ ਗਈ ਹੈ। ਇਸ ਫੋਨ ਨੂੰ 8GB/12GB ਰੈਮ ਅਤੇ 128GB/256GB/512GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ Sony 50MP ਮੇਨ ਕੈਮਰਾ, Sony IMX355 8MP ਅਲਟ੍ਰਾ ਵਾਈਡ ਐਂਗਲ ਅਤੇ 32MP ਦਾ ਸੈਲਫ਼ੀ ਕੈਮਰਾ ਮਿਲਦਾ ਹੈ। ਇਸ ਫੋਨ 'ਚ 5,500mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 120ਵਾਟ ਦੀ SUPERVOOC ਚਾਰਜਿੰਗ ਨੂੰ ਸਪੋਰਟ ਕਰਦੀ ਹੈ।