ETV Bharat / technology

Realme GT 6 ਸਮਾਰਟਫੋਨ ਅੱਜ ਹੋਵੇਗਾ ਭਾਰਤ 'ਚ ਲਾਂਚ, ਇੱਥੇ ਦੇਖੋ ਲਾਈਵ ਲਾਂਚ ਇਵੈਂਟ - Realme GT 6 Launch Date

author img

By ETV Bharat Punjabi Team

Published : Jun 20, 2024, 9:33 AM IST

Realme GT 6 Launch Date: Realme ਅੱਜ ਆਪਣੇ ਗ੍ਰਾਹਕਾਂ ਲਈ Realme GT 6 ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਫੋਨ ਨੂੰ ਭਾਰਤ 'ਚ ਪੇਸ਼ ਕੀਤਾ ਜਾ ਰਿਹਾ ਹੈ।

Realme GT 6 Launch Date
Realme GT 6 Launch Date (Twitter)

ਹੈਦਰਾਬਾਦ: Realme ਅੱਜ ਆਪਣੇ ਭਾਰਤੀ ਗ੍ਰਾਹਕਾਂ ਲਈ Realme GT 6 ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਇਹ ਕੰਪਨੀ ਦਾ ਪਹਿਲਾ AI ਫੋਨ ਹੋਵੇਗਾ। ਇਸ ਫੋਨ ਦਾ ਲੈਡਿੰਗ ਪੇਜ ਫਲਿੱਪਕਾਰਟ 'ਤੇ ਜਾਰੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ Realme GT 6 ਸਮਾਰਟਫੋਨ ਦੇ ਨਾਲ RealmeBudsAir6Pro ਵੀ ਲਾਂਚ ਕੀਤੇ ਜਾ ਰਹੇ ਹਨ। ਇਨ੍ਹਾਂ ਦੋਨਾਂ ਡਿਵਾਈਸਾਂ ਨੂੰ ਤੁਸੀਂ ਅੱਜ ਦੁਪਹਿਰ 1:30 ਵਜੇ ਫਲਿੱਪਕਾਰਟ ਰਾਹੀ ਖਰੀਦ ਸਕੋਗੇ। ਇਸਦੇ ਲਾਂਚ ਨੂੰ ਤੁਸੀਂ ਕੰਪਨੀ ਦੀ ਅਧਿਕਾਰਿਤ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀ ਲਾਈਵ ਦੇਖ ਸਕਦੇ ਹੋ।

Realme GT 6 ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ ਡਿਸਪਲੇ ਦਿੱਤੀ ਜਾ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8s ਜੇਨ 3 ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ ਨੂੰ 16GB ਰੈਮ ਅਤੇ 512GB ਸਟੋਰੇਜ ਆਪਸ਼ਨਾਂ ਦੇ ਨਾਲ ਲਿਆਂਦਾ ਜਾ ਸਕਦਾ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 50MP Sony LYT-808 OIS ਕੈਮਰਾ, 8MP ਅਲਟ੍ਰਾਵਾਈਡ ਐਂਗਲ ਲੈਂਸ, 2x ਟੈਲੀਫੋਟੋ ਲੈਂਸ ਦਿੱਤਾ ਜਾ ਸਕਦਾ ਹੈ ਅਤੇ ਸੈਲਫ਼ੀ ਲਈ 32MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਫੋਨ 'ਚ 5,500mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 120ਵਾਟ ਦੀ SUPERVOOC ਚਾਰਜਿੰਗ ਨੂੰ ਸਪੋਰਟ ਕਰੇਗੀ।

Realme GT 6 ਸਮਾਰਟਫੋਨ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੀ ਕੀਮਤ 39,999 ਰੁਪਏ ਹੋ ਸਕਦੀ ਹੈ। ਫਿਲਹਾਲ, ਕੰਪਨੀ ਵੱਲੋ ਅਜੇ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.