ETV Bharat / technology

Realme C65 5G ਸਮਾਰਟਫੋਨ ਕੱਲ੍ਹ ਹੋਵੇਗਾ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Realme C65 5G Launch Date

Realme C65 5G Launch Date: Realme ਆਪਣੇ ਗ੍ਰਾਹਕਾਂ ਲਈ Realme C65 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਫੋਨ ਨੂੰ ਕੱਲ੍ਹ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ।

author img

By ETV Bharat Tech Team

Published : Apr 25, 2024, 4:56 PM IST

Realme C65 5G Launch Date
Realme C65 5G Launch Date

ਹੈਦਰਾਬਾਦ: Realme ਆਪਣੇ ਗ੍ਰਾਹਕਾਂ ਲਈ ਕੱਲ੍ਹ Realme C65 5G ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਇਹ ਫੋਨ ਭਾਰਤ 'ਚ ਪੇਸ਼ ਕੀਤਾ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਕੰਪਨੀ ਨੇ Realme Narzo 70 ਸੀਰੀਜ਼ ਨੂੰ ਲਾਂਚ ਕੀਤਾ ਸੀ ਅਤੇ ਹੁਣ ਕੰਪਨੀ ਇੱਕ ਹੋਰ ਨਵਾਂ ਫੋਨ ਪੇਸ਼ ਕਰਨ ਜਾ ਰਹੀ ਹੈ। ਇਸ ਫੋਨ ਨੂੰ 10 ਹਜ਼ਾਰ ਰੁਪਏ ਤੋਂ ਘੱਟ ਕੀਮਤ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।

Realme C65 5G ਸਮਾਰਟਫੋਨ ਦੇ ਕਲਰ ਆਪਸ਼ਨ: ਕੰਪਨੀ ਨੇ ਇਸ ਫੋਨ ਨੂੰ ਦੋ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਹੈ। ਇਸ ਫੋਨ ਨੂੰ ਕੰਪਨੀ ਕਾਫ਼ੀ ਸਮੇਂ ਤੋਂ ਟੀਜ਼ ਕਰ ਰਹੀ ਹੈ। ਇਸਦੇ ਨਾਲ ਹੀ, ਲਾਂਚਿੰਗ ਤੋਂ ਪਹਿਲਾ ਕੰਪਨੀ ਨੇ ਇਸ ਫੋਨ ਦੇ ਫੀਚਰਸ ਬਾਰੇ ਵੀ ਖੁਲਾਸਾ ਕਰ ਦਿੱਤਾ ਹੈ।

Realme C65 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.67 ਇੰਚ ਦੀ LCD ਪੈਨਲ ਵਾਲੀ ਡਿਸਪਲੇ ਮਿਲੇਗੀ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ D6300 ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ ਨੂੰ 4GB+64GB ਅਤੇ 4GB+128GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾਵੇਗਾ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ LED ਫਲੈਸ਼ ਦੇ ਨਾਲ ਦੋ ਕੈਮਰੇ ਮਿਲਣਗੇ, ਜਿਸ 'ਚ 50MP ਦੇ ਮੇਨ ਕੈਮਰੇ ਨਾਲ ਇੱਕ ਸੈਕੰਡਰੀ ਕੈਮਰਾ ਸ਼ਾਮਿਲ ਹੋ ਸਕਦਾ ਹੈ। ਇਸ ਫੋਨ ਨੂੰ ਮਿੱਟੀ ਅਤੇ ਪਾਣੀ ਤੋਂ ਬਚਾਉਣ ਲਈ IP54 ਰੇਟਿੰਗ ਦੇ ਨਾਲ ਲਿਆਂਦਾ ਜਾ ਰਿਹਾ ਹੈ। ਇਸ ਫੋਨ ਦੇ ਕੁਝ ਫੀਚਰਸ ਬਾਰੇ ਅਜੇ ਖੁਲਾਸਾ ਹੋਣਾ ਬਾਕੀ ਹੈ।

Realme C65 5G ਸਮਾਰਟਫੋਨ ਦੀ ਕੀਮਤ: ਲਾਂਚਿੰਗ ਤੋਂ ਪਹਿਲਾ ਕੰਪਨੀ ਨੇ ਇਸ ਫੋਨ ਦੀ ਕੀਮਤ ਬਾਰੇ ਵੀ ਜਾਣਕਾਰੀ ਦੇ ਦਿੱਤੀ ਹੈ। ਇਸ ਫੋਨ ਨੂੰ 9,999 ਰੁਪਏ ਦੀ ਕੀਮਤ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.