ਹੈਦਰਾਬਾਦ: Realme ਆਪਣੇ ਭਾਰਤੀ ਗ੍ਰਾਹਕਾਂ ਲਈ Realme Buds Air 6 Pro ਨੂੰ ਲਾਂਚ ਕਰਨ ਜਾ ਰਿਹਾ ਹੈ। ਇਹ ਏਅਰਬਡਸ 20 ਜੂਨ ਨੂੰ Realme GT 6 ਸਮਾਰਟਫੋਨ ਦੇ ਨਾਲ ਦੁਪਹਿਰ 1:30 ਵਜੇ ਲਾਂਚ ਕੀਤੇ ਜਾਣਗੇ। Realme Buds Air 6 Pro ਏਅਰਬਡਸ ਨੂੰ ਤੁਸੀਂ ਫਲਿੱਪਕਾਰਟ ਅਤੇ Realme ਇੰਡੀਆਂ ਵੈੱਬਸਾਈਟ ਰਾਹੀ ਖਰੀਦ ਸਕੋਗੇ। ਕੰਪਨੀ ਇਨ੍ਹਾਂ ਏਅਰਬਡਸ ਨੂੰ ਗ੍ਰੇ ਕਲਰ ਆਪਸ਼ਨ ਦੇ ਨਾਲ ਟੀਜ਼ ਕਰ ਰਹੀ ਹੈ। ਇਸਦੀ ਲਾਂਚ ਡੇਟ ਦੇ ਨਾਲ-ਨਾਲ ਕੰਪਨੀ ਨੇ Realme Buds Air 6 Pro ਦਾ ਡਿਜ਼ਾਈਨ ਅਤੇ ਫੀਚਰਸ ਬਾਰੇ ਵੀ ਜਾਣਕਾਰੀ ਦੇ ਦਿੱਤੀ ਹੈ।
Realme Buds Air 6 Pro ਦੀ ਲਾਂਚ ਡੇਟ: ਕੰਪਨੀ ਨੇ ਐਲਾਨ ਕੀਤਾ ਹੈ ਕਿ Realme Buds Air 6 Pro ਨੂੰ ਭਾਰਤ 'ਚ 20 ਜੂਨ ਨੂੰ ਦੁਪਹਿਰ 1:30 ਵਜੇ ਲਾਂਚ ਕੀਤਾ ਜਾਵੇਗਾ। ਏਅਰਬਡਸ ਦੇ ਨਾਲ Realme GT 6 ਸਮਾਰਟਫੋਨ ਵੀ ਪੇਸ਼ ਕੀਤਾ ਜਾ ਰਿਹਾ ਹੈ। ਇਨ੍ਹਾਂ ਏਅਰਬਡਸ ਨੂੰ ਤੁਸੀਂ ਫਲਿੱਪਕਾਰਟ ਅਤੇ Realme ਇੰਡੀਆਂ ਦੀ ਵੈੱਬਸਾਈਟ ਰਾਹੀ ਖਰੀਦ ਸਕੋਗੇ। ਇਨ੍ਹਾਂ ਏਅਰਬਡਸ ਨੂੰ ਗ੍ਰੇ ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।
- Infinix Note 40 5G ਸਮਾਰਟਫੋਨ ਜਲਦ ਹੋਵੇਗਾ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Infinix Note 40 5G Launch Date
- OnePlus Nord CE4 Lite ਸਮਾਰਟਫੋਨ ਦੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਸ਼ਾਨਦਾਰ ਫੀਚਰਸ - OnePlus Nord CE4 Lite Launch Date
- Realme C65 5G ਸਮਾਰਟਫੋਨ ਦੇ ਨਵੇਂ ਕਲਰ ਆਪਸ਼ਨ ਦੀ ਅੱਜ ਪਹਿਲੀ ਸੇਲ, ਮਿਲ ਰਿਹੈ ਨੇ ਸ਼ਾਨਦਾਰ ਆਫ਼ਰਸ - Realme C65 5G Sale
Realme Buds Air 6 Pro ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ 'ਚ 50dB ਤੱਕ ਦਾ ANC ਅਤੇ LDAC ਕਨੈਕਟਿਵਿਟੀ ਸਪੋਰਟ ਦਿੱਤਾ ਜਾ ਸਕਦਾ ਹੈ। ਇਹ ਏਅਰਬਡਸ 6 ਮਾਈਕ ਸਿਸਟਮ ਦੇ ਨਾਲ ਲੈਂਸ ਹੋ ਸਕਦੇ ਹਨ ਅਤੇ ਹਾਈ ਰੇਂਜ ਆਡੀਓ ਨੂੰ ਸਪੋਰਟ ਦਿੰਦੇ ਹਨ। ਏਅਰਬਡਸ 'ਚ 11mm ਬਾਸ ਡ੍ਰਾਈਵਰ ਅਤੇ 6mm ਮਾਈਕ੍ਰੋ ਪਲਾਨਰ ਟਵੀਟਰ ਸਮੇਤ ਦੋਹਰੇ ਡਰਾਈਵਰ ਹੋਣ ਦੀ ਵੀ ਪੁਸ਼ਟੀ ਕੀਤੀ ਗਈ ਹੈ। ਇਹ ਬਡਸ ਦੋਹਰੇ ਡਿਵਾਈਸ ਕਨੈਕਸ਼ਨ ਨੂੰ ਵੀ ਸਪੋਰਟ ਕਰ ਸਕਦੇ ਹਨ। ਯੂਜ਼ਰਸ ਇਨ੍ਹਾਂ ਏਅਰਬਡਸ ਨਾਲ ਦੋ ਡਿਵਾਈਸਾਂ ਨੂੰ ਜੋੜ ਸਕਣਗੇ। ਇਸ 'ਚ ਸਿੰਗਲ ਚਾਰਜ਼ ਨਾਲ 10 ਘੰਟੇ ਤੱਕ ਦਾ ਪਲੇਬੈਕ ਟਾਈਮ ਅਤੇ ਚਾਰਜਿੰਗ ਕੇਸ ਦੇ ਨਾਲ 40 ਘੰਟੇ ਤੱਕ ਦੀ ਕੁੱਲ ਬੈਟਰੀ ਲਾਈਫ਼ ਮਿਲ ਸਕਦੀ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਏਅਰਬਡਸ ਨੂੰ 10 ਮਿੰਟ 'ਚ ਚਾਰਜ਼ ਕਰਕੇ ਤੁਸੀਂ 7 ਘੰਟੇ ਤੱਕ ਇਸਤੇਮਾਲ ਕਰ ਸਕੋਗੇ।