ਹੈਦਰਾਬਾਦ: Realme ਆਪਣੇ ਭਾਰਤੀ ਗ੍ਰਾਹਕਾਂ ਲਈ Realme 13 Pro ਸੀਰੀਜ਼ ਨੂੰ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਨੇ ਇਸ ਸੀਰੀਜ਼ ਨੂੰ ਟੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ, ਕੰਪਨੀ ਨੇ ਅਜੇ ਇਸ ਫੋਨ ਦੀ ਲਾਂਚ ਡੇਟ ਬਾਰੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ, ਪਰ ਇਸ ਫੋਨ ਦੇ ਭਾਰਤ 'ਚ ਲਾਂਚ ਨੂੰ ਲੈ ਕੇ ਪੁਸ਼ਟੀ ਹੋ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸੀਰੀਜ਼ ਜੁਲਾਈ ਮਹੀਨੇ ਭਾਰਤ 'ਚ ਲਾਂਚ ਹੋ ਸਕਦੀ ਹੈ।
📷 All eyes on the AI revolution! 📷
— realme (@realmeIndia) July 1, 2024
The #realme13ProSeries is coming soon and is ready to redefine photography. Get set to capture brilliance!#FirstProfessionalAICameraPhone
Know more:https://t.co/cKA9ewQLJ1 https://t.co/M31n7aZJzr pic.twitter.com/4lG5zLlMM8
Realme 13 Pro ਸੀਰੀਜ਼ ਭਾਰਤ 'ਚ ਹੋਵੇਗੀ ਲਾਂਚ: ਕੰਪਨੀ ਨੇ ਐਲਾਨ ਕਰ ਦਿੱਤਾ ਹੈ ਕਿ Realme 13 Pro ਸੀਰੀਜ਼ ਜਲਦ ਹੀ ਭਾਰਤ 'ਚ ਲਾਂਚ ਹੋਵੇਗੀ। ਕੰਪਨੀ ਨੇ ਇਸ ਸੀਰੀਜ਼ 'ਚ ਸ਼ਾਮਲ ਹੋਣ ਵਾਲੇ ਫੋਨਾਂ ਅਤੇ ਲਾਂਚ ਡੇਟ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਕਿਹਾ ਜਾ ਰਿਹਾ ਹੈ ਕਿ ਇਸ ਸੀਰੀਜ਼ 'ਚ Realme 13 Pro 5G ਅਤੇ Realme 13 Pro Plus 5G ਸਮਾਰਟਫੋਨ ਸ਼ਾਮਲ ਹੋ ਸਕਦੇ ਹਨ।
Realme 13 Pro ਸੀਰੀਜ਼ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਜ਼ਿਆਦਾ ਫੀਚਰਸ ਬਾਰੇ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਲੀਕ ਅਨੁਸਾਰ, ਪ੍ਰੋਸੈਸਰ ਦੇ ਤੌਰ 'ਤੇ ਇਸ ਸੀਰੀਜ਼ 'ਚ ਸਨੈਪਡ੍ਰੈਗਨ 7s ਜੇਨ 3 ਚਿਪਸੈੱਟ ਮਿਲ ਸਕਦੀ ਹੈ। ਫੋਟੋਗ੍ਰਾਫ਼ੀ ਲਈ 50MP ਦਾ ਪੈਰੀਸਕੋਪ ਲੈਂਸ ਅਤੇ 50MP ਦਾ ਰਿਅਰ ਕੈਮਰਾ ਦਿੱਤਾ ਜਾ ਸਕਦਾ ਹੈ। ਸੈਲਫ਼ੀ ਲਈ 32MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਸੀਰੀਜ਼ ਨੂੰ 4 ਮਾਡਲਾਂ ਦੇ ਨਾਲ ਲਿਆਂਦਾ ਜਾ ਸਕਦਾ ਹੈ। ਫਿਲਹਾਲ, ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਸੀਰੀਜ਼ 'ਚ 5,000mAh ਦੀ ਬੈਟਰੀ ਦਿੱਤੀ ਸਕਦੀ ਹੈ, ਜੋ ਕਿ 67ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
- Motorola Razr 50 Ultra ਸਮਾਰਟਫੋਨ ਲਾਂਚ ਹੋਣ 'ਚ ਸਿਰਫ਼ 3 ਦਿਨ ਬਾਕੀ, ਲਾਂਚਿੰਗ ਤੋਂ ਪਹਿਲਾ ਜਾਣ ਲਓ ਫੀਚਰਸ ਬਾਰੇ - Moto Razr 50 Ultra Launch Date
- Oppo Reno12 5G ਸੀਰੀਜ਼ ਦੀ ਜਲਦ ਹੋਵੇਗੀ ਭਾਰਤ 'ਚ ਐਂਟਰੀ, ਕੰਪਨੀ ਨੇ ਟੀਜ਼ਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ - Oppo Reno12 5G Series
- ਜੁਲਾਈ ਮਹੀਨੇ ਭਾਰਤ 'ਚ ਲਾਂਚ ਹੋਣਗੇ ਇਹ 4 ਸ਼ਾਨਦਾਰ ਫੀਚਰਸ ਵਾਲੇ ਸਮਾਰਟਫੋਨ, ਚੈੱਕ ਕਰੋ ਲਾਂਚ ਡੇਟ - Upcoming Smartphones in July
Realme 13 Pro ਸੀਰੀਜ਼ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾ ਲੀਕ ਅਨੁਸਾਰ ਇਸ ਸੀਰੀਜ਼ ਨੂੰ 20 ਹਜ਼ਾਰ ਰੁਪਏ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਫਿਲਹਾਲ, ਕੰਪਨੀ ਨੇ ਇਸ ਸੀਰੀਜ਼ ਦੀ ਲਾਂਚ ਡੇਟ ਬਾਰੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ।