ਹੈਦਰਾਬਾਦ: Poco ਆਪਣੇ ਭਾਰਤੀ ਗ੍ਰਾਹਕਾਂ ਲਈ Poco Pad 5G ਟੈਬਲੇਟ ਨੂੰ ਲਾਂਚ ਕਰਨ ਜਾ ਰਿਹਾ ਹੈ। ਇਸ ਟੈਬਲੇਟ ਦੀ ਲਾਂਚ ਡੇਟ ਸਾਹਮਣੇ ਆ ਗਈ ਹੈ। Poco Pad 5G ਟੈਬਲੇਟ 23 ਅਗਸਤ ਨੂੰ ਭਾਰਤ 'ਚ ਪੇਸ਼ ਕੀਤਾ ਜਾਵੇਗਾ। ਇਸ ਟੈਬਲੇਟ ਨੂੰ ਤੁਸੀਂ ਫਲਿੱਪਕਾਰਟ ਰਾਹੀ ਖਰੀਦ ਸਕੋਗੇ। Poco ਇੰਡੀਆਂ ਦੇ ਹਿਮਾਂਸ਼ੂ ਟੰਡਨ ਨੇ ਦੱਸਿਆ ਹੈ ਕਿ ਇਹ ਪਹਿਲਾ Poco ਟੈਬਲੇਟ ਹੋਵੇਗਾ। ਇਸਦੇ ਨਾਲ ਹੀ, ਕੰਪਨੀ ਕੀਬੋਰਡ ਕਵਰ ਅਤੇ ਸਟਾਈਲਸ ਵੀ ਲਾਂਚ ਕਰੇਗੀ।
Poco Pad 5G ਟੈਬਲੇਟ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਟੈਬਲੇਟ 'ਚ 12.1 ਇੰਚ ਦੀ IPS LCD ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ, 68 ਬਿਲੀਅਨ ਕਲਰ, Dolby ਵਿਜ਼ਨ ਅਤੇ 600nits ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਇਹ ਡਿਸਪਲੇ ਗੋਰਿਲਾ ਗਲਾਸ 3 ਪ੍ਰੋਟੈਕਸ਼ਨ ਦੇ ਨਾਲ ਆ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਟੈਬਲੇਟ 'ਚ ਸਨੈਪਡ੍ਰੈਗਨ 7s ਜੇਨ 2 ਚਿਪਸੈੱਟ ਮਿਲ ਸਕਦੀ ਹੈ। ਇਸ ਟੈਬਲੇਟ ਨੂੰ 8GB ਰੈਮ ਅਤੇ 256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਫੋਟੋਗ੍ਰਾਫ਼ੀ ਲਈ ਟੈਬਲੇਟ 'ਚ 8MP ਦਾ ਸੈਲਫ਼ੀ ਸ਼ੂਟਰ ਮਿਲਦਾ ਹੈ ਅਤੇ ਪਿਛਲੇ ਪਾਸੇ 8MP ਦਾ ਮੇਨ ਕੈਮਰਾ ਮਿਲਦਾ ਹੈ। ਇਸ ਟੈਬਲੇਟ 'ਚ 10,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 33ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
Shoot, Dribble, Scribble, Goal!
— POCO India (@IndiaPOCO) August 16, 2024
The #POCOPad5G is your official entertainment partner. #EntertainAllDamnDay
Launching on 23rd August, 12:00 PM on #Flipkart
Know More👉https://t.co/X2uVYHG1lc#POCOIndia #POCO #MadeOfMad pic.twitter.com/Bv4l33teG4
Poco Pad 5G ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਟੈਬਲੇਟ ਨੂੰ 25,000 ਰੁਪਏ ਤੋਂ ਘੱਟ ਕੀਮਤ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਟੈਬਲੇਟ ਨੂੰ ਫਲਿੱਪਕਾਰਟ ਰਾਹੀ ਖਰੀਦਿਆਂ ਜਾ ਸਕੇਗਾ। ਹਾਲਾਂਕਿ, ਕੰਪਨੀ ਨੇ ਅਜੇ ਲਾਂਚ ਡੇਟ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਹੈ।