ਹੈਦਰਾਬਾਦ: POCO ਜਲਦ ਹੀ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ POCO X6 Neo ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। POCO ਇੰਡੀਆ ਦੇ ਹੈੱਡ ਹਿਮਾਂਸ਼ੂ ਟੰਡਨ ਨੇ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਕੰਪਨੀ ਆਪਣੇ ਇਸ ਫੋਨ ਨੂੰ ਜਲਦ ਹੀ ਭਾਰਤ 'ਚ ਲਾਂਚ ਕਰੇਗੀ। ਹਿਮਾਂਸ਼ੂ ਟੰਡਨ ਨੇ X 'ਤੇ ਇੱਕ ਪੋਸਟ ਸ਼ੇਅਰ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ POCO X6 Neo ਸਮਾਰਟਫੋਨ ਮਾਰਚ ਮਹੀਨੇ ਹੀ ਲਾਂਚ ਕੀਤਾ ਜਾਵੇਗਾ।
POCO ਇੰਡੀਆ ਦੇ ਹੈੱਡ ਨੇ ਦਿੱਤੀ POCO X6 Neo ਬਾਰੇ ਜਾਣਕਾਰੀ: POCO ਇੰਡੀਆ ਦੇ ਹੈੱਡ ਹਿਮਾਂਸ਼ੂ ਟੰਡਨ ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ," ਅੱਜ ਦੇ ਲਾਂਚ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਸਾਰੇ Realme Neo ਅਪਗ੍ਰੇਡ ਦਾ ਇੰਤਜ਼ਾਰ ਕਰ ਰਹੇ ਹੋਣਗੇ। ਇਸ ਪੋਸਟ 'ਚ ਪੋਕੋ ਇੰਡੀਆ ਦੇ ਹੈੱਡ ਨੇ Realme ਦੁਆਰਾ 6 ਮਾਰਚ ਨੂੰ ਲਾਂਚ ਕੀਤੇ ਗਏ ਫੋਨ 'ਤੇ ਤੰਜ ਕੱਸਿਆ ਹੈ।
POCO X6 Neo ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ POCO X6 Neo ਸਮਾਰਟਫੋਨ 'ਚ OLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਸਮਾਰਟਫੋਨ 'ਚ ਮੀਡੀਆਟੇਕ Dimensity 6080 ਚਿਪਸੈੱਟ ਮਿਲ ਸਕਦੀ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 33 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
Xiaomi 14 ਸਮਾਰਟਫੋਨ ਅੱਜ ਹੋਵੇਗਾ ਲਾਂਚ: ਇਸ ਤੋਂ ਇਲਾਵਾ, Xiaomi ਆਪਣੇ ਭਾਰਤੀ ਗ੍ਰਾਹਕਾਂ ਲਈ ਅੱਜ Xiaomi 14 ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਇਸ ਸਮਾਰਟਫੋਨ ਨੂੰ ਇੱਕ ਇਵੈਂਟ 'ਚ ਪੇਸ਼ ਕੀਤਾ ਜਾਵੇਗਾ। ਇਸਦੇ ਲਾਈਵ ਇਵੈਂਟ ਨੂੰ ਤੁਸੀਂ Xiaomi ਇੰਡੀਆ ਦੇ ਅਧਿਕਾਰਿਤ ਸੋਸ਼ਲ ਮੀਡੀਆ, Xiaomi ਦੀ ਵੈੱਬਸਾਈਟ ਅਤੇ Youtube 'ਤੇ ਲਾਈਵ ਦੇਖ ਸਕੋਗੇ। Xiaomi ਦਾ ਇਹ ਇਵੈਂਟ ਅੱਜ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Xiaomi 14 ਸਮਾਰਟਫੋਨ ਨੂੰ ਚਾਰ ਸਟੋਰੇਜ ਆਪਸ਼ਨਾਂ 'ਚ ਪੇਸ਼ ਕੀਤਾ ਜਾਵੇਗਾ। ਜੇਕਰ ਇਸ ਸਮਾਰਟਫੋਨ ਦੀ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ ਦੇ 8GB+256GB ਸਟੋਰੇਜ ਵਾਲੇ ਮਾਡਲ ਦੀ ਸ਼ੁਰੂਆਤੀ ਕੀਮਤ 46,000 ਰੁਪਏ ਹੈ। ਪਰ ਕਿਹਾ ਜਾ ਰਿਹਾ ਹੈ ਕਿ ਇਸ ਫੋਨ ਨੂੰ 40,000 ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ।