ਹੈਦਰਾਬਾਦ: POCO ਆਪਣੇ ਗ੍ਰਾਹਕਾਂ ਲਈ POCO F6 ਸੀਰੀਜ਼ ਨੂੰ ਲਾਂਚ ਕਰਨ ਜਾ ਰਹੀ ਹੈ। ਇਸ ਸੀਰੀਜ਼ 'ਚ POCO F6 ਅਤੇ POCO F6 Pro ਸਮਾਰਟਫੋਨ ਸ਼ਾਮਲ ਹੋਣਗੇ। ਇਸ ਸੀਰੀਜ਼ ਦੇ ਨਾਲ ਕੰਪਨੀ POCO ਦਾ ਪਹਿਲਾ ਪੈਡ ਵੀ ਲਾਂਚ ਕਰਨ ਜਾ ਰਹੀ ਹੈ। ਦੱਸ ਦਈਏ ਕਿ POCO 23 ਮਈ ਨੂੰ ਇੱਕ ਇਵੈਂਟ ਆਯੋਜਿਤ ਕਰਨ ਵਾਲਾ ਹੈ। ਇਸ ਇਵੈਟ 'ਚ POCO F6 ਅਤੇ POCO F6 Pro ਸਮਾਰਟਫੋਨ ਦੇ ਨਾਲ POCO ਦਾ ਪੈਡ ਵੀ ਲਾਂਚ ਕੀਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ ਕੰਪਨੀ ਨੇ ਖੁਦ ਦਿੱਤੀ ਹੈ।
POCO ਦੇ ਪਹਿਲੇ ਪੈਡ ਦੀ ਲਾਂਚ ਡੇਟ: POCO ਪੈਡ ਬਾਰੇ ਅਜੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਮਿਲੀ ਜਾਣਕਾਰੀ ਅਨੁਸਾਰ, ਇਸਨੂੰ ਹਾਲ ਹੀ ਵਿੱਚ ਪੇਸ਼ ਕੀਤੇ ਗਏ Redmi Pad Pro ਦੇ ਰੀਬ੍ਰਾਂਡਿਡ ਵਰਜ਼ਨ ਦੇ ਤੌਰ 'ਤੇ ਲਾਂਚ ਕੀਤਾ ਜਾਵੇਗਾ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ POCO ਪੈਡ ਦੇ ਫੀਚਰ Redmi Pad Pro ਵਾਂਗ ਹੀ ਹੋ ਸਕਦੇ ਹਨ।
POCO ਪੈਡ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਪੈਡ 'ਚ 12.1 ਇੰਚ ਦੀ ਡਿਸਪਲੇ ਮਿਲੇਗੀ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਪੈਡ 'ਚ ਸਨੈਪਡ੍ਰੈਗਨ 7s ਜੇਨ 2 ਚਿਪਸੈੱਟ ਮਿਲ ਸਕਦੀ ਹੈ। ਇਸ ਪੈਡ ਨੂੰ ਸਟਾਈਲਿਸ਼ ਅਤੇ ਕੀਬੋਰਡ ਦਾ ਸਪੋਰਟ ਵੀ ਮਿਲੇਗਾ। ਪੋਕੋ ਪੈਡ 'ਚ 10,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 33ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ। ਫਿਲਹਾਲ, ਕੰਪਨੀ ਨੇ ਇਸ ਪੈਡ ਦੇ ਜ਼ਿਆਦਾ ਫੀਚਰਸ ਅਤੇ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ।