ਹੈਦਰਾਬਾਦ: Paytm FASTag ਦਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਲਈ ਬੂਰੀ ਖਬਰ ਸਾਹਮਣੇ ਆਈ ਹੈ। ਹੁਣ Paytm FASTag ਅਕਾਊਂਟਸ ਦੀ ਸੁਵਿਧਾ ਬੰਦ ਹੋ ਗਈ ਹੈ। ਹੁਣ ਯੂਜ਼ਰਸ ਆਪਣੇ ਅਕਾਊਂਟਸ 'ਚ ਰਿਚਾਰਜ਼ ਨਹੀਂ ਕਰ ਸਕਣਗੇ। NHAI ਨੇ ਇਸ ਹਫ਼ਤੇ ਯੂਜ਼ਰਸ ਨੂੰ ਨੋਟਿਸ ਭੇਜਕੇ ਨਵੇਂ FASTag 'ਤੇ ਸਵਿੱਚ ਕਰਨ ਲਈ ਕਿਹਾ ਸੀ ਅਤੇ 15 ਮਾਰਚ ਤੱਕ ਦਾ ਸਮੇਂ ਦਿੱਤਾ ਸੀ, ਜੋ ਕਿ ਅੱਜ ਖਤਮ ਹੋ ਚੁੱਕਾ ਹੈ। ਬੀਤੇ ਦਿਨੀਂ ਕੇਂਦਰੀ ਬੈਂਕ RBI ਨੇ Paytm Payments Bank ਦੇ ਖਿਲਾਫ਼ ਕਾਰਵਾਈ ਕੀਤੀ ਸੀ ਅਤੇ ਕਿਹਾ ਸੀ ਕਿ 15 ਮਾਰਚ ਤੋਂ ਬਾਅਦ Paytm FASTag ਅਕਾਊਂਟਸ 'ਚ ਕੋਈ ਰਕਮ ਟਾਪ-ਅੱਪ ਨਹੀਂ ਕੀਤੀ ਜਾ ਸਕੇਗੀ। ਹਾਲਾਂਕਿ, ਮੌਜ਼ੂਦਾ ਰਕਮ ਖਤਮ ਹੋਣ ਤੱਕ ਇਸਦਾ ਇਸਤੇਮਾਲ ਕੀਤਾ ਜਾ ਸਕੇਗਾ।
ਇਨ੍ਹਾਂ ਬੈਂਕਾਂ ਦੇ FASTag ਕੀਤੇ ਜਾ ਸਕਣਗੇ ਇਸਤੇਮਾਲ: NHAI ਨੇ ਕਰੀਬ 40 ਬੈਂਕਾਂ ਅਤੇ Fintech ਕੰਪਨੀਆਂ ਦੀ ਲਿਸਟ ਦਿੱਤੀ ਹੈ, ਜਿਨ੍ਹਾਂ ਵੱਲੋ ਜਾਰੀ ਕੀਤੇ ਜਾਣ ਵਾਲੇ FASTag ਇਸਤੇਮਾਲ ਕੀਤੇ ਜਾ ਸਕਦੇ ਹਨ। ਇਨ੍ਹਾਂ ਬੈਂਕਾਂ ਦੀ ਲਿਸਟ 'ਚ Airtel Payments Bank, Axis Bank, ICICI Bank, HDFC Bank, IDBI Bank, Indian Overseas Bank, J&K Bank, Punjab National Bank, Indian Overseas Bank, UCO Bank ਅਤੇ Yes Bank ਵਰਗੇ ਨਾਮ ਸ਼ਾਮਲ ਹਨ।
Paytm 'ਤੇ ਇਨ੍ਹਾਂ ਸੁਵਿਧਾਵਾਂ ਦਾ ਕੀਤਾ ਜਾ ਸਕੇਗਾ ਇਸਤੇਮਾਲ: ਕੰਪਨੀ ਨੇ ਕਿਹਾ ਹੈ ਕਿ ਤੁਸੀਂ ਪਹਿਲਾ ਦੀ ਤਰ੍ਹਾਂ ਹੀ Paytm ਐਪ ਦੀ ਮਦਦ ਨਾਲ ਭੁਗਤਾਨ ਅਤੇ ਫੋਨ ਰਿਚਾਰਜ਼ ਕਰ ਸਕੋਗੇ। ਇਹ ਦੋਨੋ ਸੁਵਿਧਾਵਾਂ ਕੰਮ ਕਰਦੀਆਂ ਰਹਿਣਗੀਆਂ। ਇਸ ਤੋਂ ਇਲਾਵਾ, ਤੁਸੀਂ ਪਹਿਲਾ ਦੀ ਤਰ੍ਹਾਂ ਦੀ ਇਸ ਪਲੇਟਫਾਰਮ ਦਾ ਇਸਤੇਮਾਲ ਕਰਕੇ ਮੂਵੀ ਟਿਕਟ ਅਤੇ ਟ੍ਰੇਵਲ ਟਿਕਟ ਨੂੰ ਵੀ ਬੁੱਕ ਕਰ ਸਕੋਗੇ।
Paytm 'ਚ ਇਨ੍ਹਾਂ ਸੁਵਿਧਾਵਾਂ ਦਾ ਨਹੀਂ ਕਰ ਸਕੋਗੇ ਇਸਤੇਮਾਲ: ਤੁਸੀਂ Paytm QR ਅਤੇ ਸਾਊਂਡਬਾਕਸ ਸੁਵਿਧਾ ਦਾ ਇਸਤੇਮਾਲ ਕਰ ਸਕੋਗੇ, ਪਰ 15 ਮਾਰਚ ਤੋਂ ਬਾਅਦ ਪੇਟੀਐਮ ਪੇਮੈਂਟ ਬੈਂਕ ਵਾਲਿਟ ਦਾ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਰਾਹੀ ਕੰਪਨੀ ਪੈਸੇ ਟ੍ਰਾਂਸਫ਼ਰ ਕਰਨ ਦੀ ਸੁਵਿਧਾ ਦਿੰਦੀ ਸੀ। ਇਸ ਤੋਂ ਇਲਾਵਾ, ਤੁਸੀਂ FASTag ਅਤੇ NCMC ਕਾਰਡ ਦਾ ਇਸਤੇਮਾਲ ਨਹੀਂ ਕਰ ਸਕੋਗੇ। ਹਾਲਾਂਕਿ, ਇਸ 'ਚ ਮੌਜ਼ੂਦ ਪੈਸਿਆਂ ਦਾ ਇਸਤੇਮਾਲ ਕੀਤਾ ਜਾ ਸਕੇਗਾ, ਪਰ 15 ਮਾਰਚ ਤੋਂ ਬਾਅਦ ਲੋਕ Paytm Payment ਬੈਂਕ ਤੋਂ ਜਾਰੀ ਹੋਏ FASTag ਅਤੇ NCMC ਕਾਰਡ ਨੂੰ ਰਿਚਾਰਜ ਨਹੀਂ ਕਰ ਸਕਣਗੇ। ਇਸ ਲਈ ਤੁਸੀਂ ਬੈਂਕ ਨੂੰ ਬੇਨਤੀ ਕਰ ਸਕਦੇ ਹੋ, ਜਿਸ ਤੋਂ ਬਾਅਦ ਤੁਸੀਂ ਨਵਾਂ FASTag ਖਰੀਦ ਸਕੋਗੇ।