ਹੈਦਰਾਬਾਦ: ਅਮਰੀਕੀ ਕੰਪਨੀ Nothing ਆਪਣੇ ਭਾਰਤੀ ਗ੍ਰਾਹਕਾਂ ਲਈ Nothing Phone 2a ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸਮਾਰਟਫੋਨ ਨੂੰ ਅੱਜ ਸ਼ਾਮ 5 ਵਜੇ ਲਾਂਚ ਕਰ ਦਿੱਤਾ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸਮਾਰਟਫੋਨ ਨੂੰ ਸਸਤੇ 'ਚ ਲਾਂਚ ਕੀਤਾ ਜਾ ਰਿਹਾ ਹੈ। Nothing ਦੇ ਸੀਈਓ ਕਾਰਲ ਪੇਈ ਨੇ ਭਾਰਤ 'ਚ Nothing Phone 2a ਦੀ ਕੀਮਤ ਬਾਰੇ ਵੀ ਪੁਸ਼ਟੀ ਕਰ ਦਿੱਤੀ ਹੈ। ਇਸ ਤੋਂ ਇਲਾਵਾ, Nothing Phone 2a ਸਮਾਰਟਫੋਨ ਦੀ ਫਲੈਸ਼ ਸੇਲ ਨਾਲ ਜੁੜੀ ਜਾਣਕਾਰੀ ਵੀ ਸਾਹਮਣੇ ਆ ਗਈ ਹੈ।
Nothing ਇੰਡੀਆ ਨੇ ਸ਼ੇਅਰ ਕੀਤਾ ਵੀਡੀਓ: ਪਲੇਟਫਾਰਮ X 'ਤੇ Nothing ਇੰਡੀਆ ਨੇ ਆਪਣੇ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਸੀਈਓ ਮੁੰਬਈ 'ਚ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਉਨ੍ਹਾਂ ਨੇ ਫੋਨ ਦੀ ਝਲਕ ਦਿਖਾਈ ਹੈ ਅਤੇ ਇਸ ਸਮਾਰਟਫੋਨ ਬਾਰੇ ਜਾਣਕਾਰੀ ਵੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਨਵੇਂ ਫੋਨ ਦੀ ਕੀਮਤ ਭਾਰਤ 'ਚ 25,000 ਰੁਪਏ ਦੇ ਕਰੀਬ ਹੋ ਸਕਦੀ ਹੈ।
Nothing Phone 2a ਸਮਾਰਟਫੋਨ ਦੀ ਸੇਲ: ਭਾਰਤੀ ਬਾਜ਼ਾਰ 'ਚ Nothing Phone 2a ਸਮਾਰਟਫੋਨ ਨੂੰ ਅੱਜ ਸ਼ਾਮ 5 ਵਜੇ ਦਿੱਲੀ 'ਚ ਹੋਣ ਵਾਲੇ ਇੱਕ ਇਵੈਂਟ 'ਚ ਪੇਸ਼ ਕੀਤਾ ਜਾਵੇਗਾ ਅਤੇ ਇਸਦੀ ਸੇਲ 6 ਮਾਰਚ ਤੋਂ ਸ਼ੁਰੂ ਹੋਵੇਗੀ। ਇਸ ਤੋਂ ਬਾਅਦ 7, 8 ਅਤੇ 9 ਮਾਰਚ ਨੂੰ ਹੈਦਰਾਬਾਦ, ਬੈਂਗਲੁਰੂ ਅਤੇ ਮੁੰਬਈ 'ਚ ਵੀ Nothing Phone 2a ਦੀ ਸੇਲ ਸ਼ੁਰੂ ਹੋਵੇਗੀ। ਇਸ ਸਮਾਰਟਫੋਨ ਨੂੰ ਵਾਈਟ ਅਤੇ ਬਲੈਕ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਜਾਵੇਗਾ।
ਕੰਪਨੀ ਨੇ ਫਲੈਸ਼ ਸੇਲ ਦਾ ਕੀਤਾ ਐਲਾਨ: ਕੰਪਨੀ ਨੇ #THE100 Drops ਫਲੈਸ਼ ਸੇਲ ਦਾ ਵੀ ਐਲਾਨ ਕਰ ਦਿੱਤਾ ਹੈ ਅਤੇ ਇਸ ਡਿਵਾਈਸ ਨੂੰ 12 ਅਲੱਗ-ਅਲੱਗ ਜਗ੍ਹਾਂ 'ਤੇ ਖਰੀਦਣ ਦਾ ਮੌਕਾ ਮਿਲੇਗਾ। Nothing Phone 2a ਸਮਾਰਟਫੋਨ ਦੇ 100 ਯੂਨਿਟਸ ਵਿਕਰੀ ਲਈ ਉਪਲਬਧ ਹੋਣਗੇ ਅਤੇ ਸਭ ਤੋਂ ਪਹਿਲਾ ਆਉਣ ਵਾਲੇ ਗ੍ਰਾਹਕ ਇਸਨੂੰ ਖਰੀਦ ਸਕਣਗੇ। ਫਲੈਸ਼ ਸੇਲ 'ਚ ਫੋਨ ਖਰੀਦਣ ਵਾਲਿਆ ਨੂੰ ਗ੍ਰਾਹਕ Nothing Phone 2a ਕੇਸ ਅਤੇ ਬਾਕੀ ਵਾਧੂ ਚੀਜ਼ਾਂ ਵੀ ਮਿਲਣਗੀਆ।
Nothing Phone 2a ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Nothing Phone 2a ਸਮਾਰਟਫੋਨ 'ਚ 6.7 ਇੰਚ ਦੀ OLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਸਮਾਰਟਫੋਨ 'ਚ ਮੀਡੀਆਟੇਕ Dimensity 7200 ਚਿਪਸੈੱਟ ਮਿਲ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਦੋ 50MP ਸੈਂਸਰ ਵਾਲੇ ਕੈਮਰੇ ਮਿਲਣਗੇ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 32MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। Nothing Phone 2a ਸਮਾਰਟਫੋਨ ਨੂੰ 12GB ਰੈਮ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 45 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।