ਹੈਦਰਾਬਾਦ: OnePlus ਆਪਣੇ ਭਾਰਤੀ ਗ੍ਰਾਹਕਾਂ ਲਈ OnePlus Open Apex Edition ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ। ਇਸ ਫੋਨ ਨੂੰ Crimson shadow ਕਲਰ ਦੇ ਨਾਲ ਪੇਸ਼ ਕੀਤਾ ਜਾਵੇਗਾ। ਕੰਪਨੀ ਨੇ OnePlus Open Apex Edition ਨੂੰ ਟੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸਦੇ ਨਾਲ ਹੀ, ਫੋਨ ਦੀ ਲਾਂਚ ਡੇਟ ਵੀ ਸਾਹਮਣੇ ਆ ਗਈ ਹੈ। OnePlus Open Apex Edition ਸਮਾਰਟਫੋਨ 7 ਅਗਸਤ ਨੂੰ ਲਾਂਚ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਹ ਫੋਨ ਭਾਰਤ ਸਮੇਤ ਹੋਰ ਬਾਜ਼ਾਰਾਂ 'ਚ ਵੀ ਲਾਂਚ ਕੀਤਾ ਜਾਵੇਗਾ। ਲਾਂਚਿੰਗ ਦੇ ਨਾਲ ਹੀ ਸੇਲ ਡੇਟ ਬਾਰੇ ਵੀ ਜਾਣਕਾਰੀ ਸਾਹਮਣੇ ਆ ਗਈ ਹੈ। OnePlus Open Apex Edition ਸਮਾਰਟਫੋਨ ਦੀ ਸੇਲ 11 ਅਗਸਤ ਨੂੰ ਹੋਵੇਗੀ, ਜਿਸ ਰਾਹੀ ਤੁਸੀਂ ਇਸ ਫੋਨ 'ਤੇ ਡਿਸਕਾਊਂਟ ਪਾ ਸਕੋਗੇ। ਇਸ ਫੋਨ ਬਾਰੇ ਕਾਫ਼ੀ ਜਾਣਕਾਰੀ ਕੰਪਨੀ ਦੀ ਸਾਈਟ ਤੋਂ ਸਾਹਮਣੇ ਆ ਚੁੱਕੀ ਹੈ।
A supreme form to rule them all. The #OnePlusOpen Apex Edition. Launching August 7.
— OnePlus India (@OnePlus_IN) August 1, 2024
Know more: https://t.co/DOc1ODUZ4d pic.twitter.com/gnilUEAQ3X
OnePlus Open Apex Edition ਦਾ ਡਿਜ਼ਾਈਨ: OnePlus Open Apex Edition ਫੋਨ ਵਿੱਚ ਆਮ ਹੈਸਲਬਲਾਡ ਟਿਊਨਿੰਗ ਅਤੇ ਟ੍ਰੀਟ ਹੋਣਗੇ, ਜੋ ਤੁਹਾਨੂੰ ਰੈਗੂਲਰ OnePlus ਓਪਨ ਦੇ ਨਾਲ ਵੀ ਮਿਲ ਸਕਦੇ ਹਨ। ਇਸਦੇ ਨਾਲ ਹੀ, ਤੁਹਾਨੂੰ ਇੱਕ ਨਵਾਂ ਡਿਜ਼ਾਈਨ ਵੀ ਮਿਲੇਗਾ। ਐਪੈਕਸ ਐਡੀਸ਼ਨ ਵਿੱਚ ਪ੍ਰੀਮੀਅਮ ਵੇਗਨ ਲੈਦਰ ਫਿਨਿਸ਼ ਹੋਵੇਗਾ। ਕੰਪਨੀ ਨੇ ਕਿਹਾ ਹੈ ਕਿ ਨਵੇਂ 'ਚ ਵਧੀ ਹੋਈ ਸਟੋਰੇਜ, AI ਇਮੇਜ ਐਡਟਿੰਗ ਸੁਵਿਧਾ ਅਤੇ ਇਨੋਵੇਟਿਵ ਸੁਰੱਖਿਆ ਵਰਗੀਆਂ ਸੁਵਿਧਾਵਾਂ ਵੀ ਮਿਲਣਗੀਆਂ। ਇਸ ਫੋਨ ਦੀ ਕੀਮਤ ਬਾਰੇ ਅਜੇ ਕੰਪਨੀ ਨੇ ਖੁਲਾਸਾ ਨਹੀਂ ਕੀਤਾ ਹੈ ਅਤੇ OnePlus Open Apex Edition ਦੀ ਕੀਮਤ 7 ਅਗਸਤ ਨੂੰ ਲਾਂਚਿੰਗ ਦੇ ਦਿਨ ਸਾਹਮਣੇ ਆ ਜਾਵੇਗੀ।
- Poco M6 Plus 5G ਸਮਾਰਟਫੋਨ ਦੀ ਸੇਲ ਤਰੀਕ ਦਾ ਹੋਇਆ ਐਲਾਨ, 12 ਹਜ਼ਾਰ ਰੁਪਏ ਤੋਂ ਘੱਟ 'ਚ ਖਰੀਦ ਸਕੋਗੇ ਫੋਨ - Poco M6 Plus 5G Sale Date
- Motorola Edge 50 ਸਮਾਰਟਫੋਨ ਦੀ ਲਾਂਚ ਡੇਟ ਦਾ ਹੋਇਆ ਖੁਲਾਸਾ, ਅਗਸਤ ਮਹੀਨੇ ਹੋ ਰਿਹੈ ਲਾਂਚ - Motorola Edge 50 Launch Date
- ਸਮਾਰਟਫੋਨ ਪ੍ਰੇਮੀਆਂ ਲਈ ਖੁਸ਼ਖਬਰੀ! ਅਗਸਤ ਮਹੀਨੇ ਲਾਂਚ ਹੋਣਗੇ 4 ਸਸਤੇ ਸਮਾਰਟਫੋਨ, ਦੇਖੋ ਪੂਰੀ ਲਿਸਟ - Upcoming Smartphones In August
OnePlus Open Apex Edition ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 7.82 ਇੰਚ ਦੀ ਵੱਡੀ ਸਕ੍ਰੀਨ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ, 2800nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 ਜੇਨ 2 ਚਿਪਸੈੱਟ ਦਿੱਤੀ ਜਾ ਸਕਦੀ ਹੈ। ਇਸ ਫੋਨ ਨੂੰ 16GB ਰੈਮ ਅਤੇ 512GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 48MP ਦਾ ਸੋਨੀ ਪ੍ਰਾਈਮਰੀ ਕੈਮਰਾ, 64MP ਦਾ ਟੈਲੀਫੋਟੋ ਕੈਮਰਾ ਅਤੇ 48MP ਦਾ ਅਲਟ੍ਰਾ ਵਾਈਡ ਐਂਗਲ ਲੈਂਸ ਦਿੱਤਾ ਜਾ ਸਕਦਾ ਹੈ। ਸੈਲਫ਼ੀ ਲਈ ਫੋਨ 'ਚ 32MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਫੋਨ 'ਚ 4,805mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 67ਵਾਟ ਦੀ SUPERVOOC ਚਾਰਜਿੰਗ ਨੂੰ ਸਪੋਰਟ ਕਰੇਗੀ।