ਹੈਦਰਾਬਾਦ: OnePlus ਆਪਣੇ ਗ੍ਰਾਹਕਾਂ ਲਈ OnePlus 13 ਸਮਾਰਟਫੋਨ 'ਤੇ ਕੰਮ ਕਰ ਰਿਹਾ ਹੈ। OnePlus ਨੇ ਇਸ ਸਾਲ ਦੀ ਸ਼ੁਰੂਆਤ 'ਚ ਭਾਰਤ ਵਿੱਚ OnePlus 12 ਸੀਰੀਜ਼ ਦੇ ਤਹਿਤ ਦੋ ਸਮਾਰਟਫੋਨ ਪੇਸ਼ ਕੀਤੇ ਸੀ, ਹੁਣ ਖਬਰ ਸਾਹਮਣੇ ਆਈ ਹੈ ਕਿ ਕੰਪਨੀ OnePlus 13 ਸਮਾਰਟਫੋਨ 'ਤੇ ਕੰਮ ਕਰ ਰਹੀ ਹੈ। OnePlus 13 ਦਾ ਫਰਸਟ ਲੁੱਕ ਸਾਹਮਣੇ ਆ ਗਿਆ ਹੈ। ਲੀਕ ਹੋਏ ਰੈਂਡਰ ਤੋਂ ਪਤਾ ਲੱਗਦਾ ਹੈ ਕਿ ਇਸ ਫੋਨ ਦੇ ਰਿਅਰ 'ਚ ਇੱਕ ਨਵਾਂ ਕੈਮਰਾ ਮੋਡੀਊਲ ਡਿਜ਼ਾਈਨ ਮਿਲ ਸਕਦਾ ਹੈ।
OnePlus 13 ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.8 ਇੰਚ ਦੀ 2K LTPO OLED ਸਕ੍ਰੀਨ ਦਿੱਤੀ ਜਾ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 8 ਜੇਨ 4 ਚਿਪਸੈੱਟ ਮਿਲ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਤੇ LED ਫਲੈਸ਼ ਦੇ ਨਾਲ ਟ੍ਰਿਪਲ ਕੈਮਰਾ ਸੈਟਅੱਪ ਮਿਲ ਸਕਦਾ ਹੈ। ਇਸ ਫੋਨ 'ਚ 120ਵਾਟ ਦੀ ਵਾਈਰਡ ਅਤੇ 80ਵਾਟ ਦੀ ਵਾਈਰਲੈਂਸ ਚਾਰਜਿੰਗ ਨੂੰ ਸਪੋਰਟ ਕਰੇਗਾ। ਫਿਲਹਾਲ, ਕੰਪਨੀ ਨੇ ਇਸ ਫੋਨ ਦੇ ਫੀਚਰਸ ਅਤੇ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ।
- iQOO Z9x 5G ਸਮਾਰਟਫੋਨ ਦੀ ਲਾਂਚ ਡੇਟ ਦਾ ਹੋਇਆ ਖੁਲਾਸਾ, ਇੱਥੇ ਜਾਣੋ ਸ਼ਾਨਦਾਰ ਫੀਚਰਸ ਬਾਰੇ - iQOO Z9x 5G Launch Date
- Vivo X100 ਸੀਰੀਜ਼ ਦੀ ਲਾਂਚ ਡੇਟ ਆਈ ਸਾਹਮਣੇ, ਕੀਮਤ ਹੋਈ ਲੀਕ - Vivo X100 Series Launch Date
- OnePlus Nord CE 4 Lite ਸਮਾਰਟਫੋਨ ਜਲਦ ਹੋ ਸਕਦੈ ਲਾਂਚ, BIS ਸਰਟੀਫਿਕੇਸ਼ਨ 'ਤੇ ਹੋਇਆ ਲਿਸਟ - OnePlus Nord CE 4 Lite Launch Date
iQOO Z9x 5G ਦੀ ਲਾਂਚ ਡੇਟ: ਇਸ ਤੋਂ ਇਲਾਵਾ, iQOO ਵੀ ਆਪਣੇ ਭਾਰਤੀ ਗ੍ਰਾਹਕਾਂ ਲਈ iQOO Z9x 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਫੋਨ ਦੀ ਲਾਂਚ ਡੇਟ ਸਾਹਮਣੇ ਆ ਗਈ ਹੈ। iQOO ਇੰਡੀਆਂ ਦੇ ਸੀਈਓ Nipun Marya ਨੇ X 'ਤੇ ਪੋਸਟ ਸ਼ੇਅਰ ਕਰਕੇ ਇਸ ਫੋਨ ਦੀ ਲਾਂਚ ਡੇਟ ਬਾਰੇ ਪੁਸ਼ਟੀ ਕੀਤੀ ਹੈ। iQOO Z9x 5G ਸਮਾਰਟਫੋਨ 16 ਮਈ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਜਾਵੇਗਾ।