ਹੈਦਰਾਬਾਦ: OnePlus ਨੇ ਆਪਣੇ ਗ੍ਰਾਹਕਾਂ ਲਈ One Community Sale ਦਾ ਐਲਾਨ ਕੀਤਾ ਹੈ। ਇਹ ਸੇਲ 6 ਜੂਨ ਤੋਂ 11 ਜੂਨ ਤੱਕ ਚੱਲੇਗੀ। ਇਸ ਸੇਲ 'ਚ ਤੁਸੀਂ ਕਈ ਡਿਵਾਈਸਾਂ ਨੂੰ ਘੱਟ ਕੀਮਤ ਦੇ ਨਾਲ ਖਰੀਦਣ ਦਾ ਮੌਕਾ ਪਾ ਸਕਦੇ ਹੋ। One Community Sale 'ਚ ਗ੍ਰਾਹਕ ਫੋਨ ਤੋਂ ਲੈ ਕੇ ਟੇਬਲੇਟ ਤੱਕ ਹਰ ਡਿਵਾਈਸ 'ਤੇ ਡਿਸਕਾਊਂਟ ਪਾ ਸਕਦੇ ਹਨ। ਇਸਦੇ ਨਾਲ ਹੀ, OnePlus 12 ਨੂੰ ਤੁਸੀਂ ਬੈਂਕ ਡਿਸਕਾਊਂਟ ਦੇ ਨਾਲ 59,999 ਰੁਪਏ 'ਚ ਖਰੀਦ ਸਕਦੇ ਹੋ, ਜਦਕਿ OnePlus 12R ਦੀ ਖਰੀਦਦਾਰੀ 35,999 ਰੁਪਏ 'ਚ ਕੀਤੀ ਜਾ ਸਕੇਗੀ ਅਤੇ ਸੇਲ 'ਚ OnePlus Pad Go ਨੂੰ 15,999 ਰੁਪਏ 'ਚ ਖਰੀਦ ਸਕਦੇ ਹੋ।
OnePlus Open 'ਤੇ ਡਿਸਕਾਊਂਟ: ਸੇਲ ਦੌਰਾਨ ਤੁਸੀਂ OnePlus Open ਨੂੰ ਵੀ ਘੱਟ ਕੀਮਤ ਦੇ ਨਾਲ ਖਰੀਦਣ ਦਾ ਮੌਕਾ ਪਾ ਸਕਦੇ ਹੋ। ਇਸ ਸੇਲ 'ਚ OnePlus Open ਨੂੰ 1,34,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਫੋਨ ਨੂੰ 3,000 ਰੁਪਏ ਤੱਕ ਦੀ No Cost EMI 'ਤੇ ਵੀ ਖਰੀਦਿਆ ਜਾ ਸਕਦਾ ਹੈ।
OnePlus ਵਾਚ 2 'ਤੇ ਛੋਟ: OnePlus ਆਪਣੇ ਗ੍ਰਾਹਕਾਂ ਨੂੰ OnePlus ਵਾਚ 2 'ਤੇ ਵੀ ਛੋਟ ਦੇ ਰਿਹਾ ਹੈ। OnePlus ਵਾਚ 2 ਨੂੰ ਗ੍ਰਾਹਕ 20,999 ਰੁਪਏ 'ਚ ਖਰੀਦ ਸਕਦੇ ਹਨ। ਇਸ ਵਾਚ ਨੂੰ 1,750 ਰੁਪਏ ਦੀ No-Cost EMI ਦੇ ਨਾਲ ਵੀ ਖਰੀਦਿਆ ਜਾ ਸਕਦਾ ਹੈ।
- Vivo X Fold 3 ਸਮਾਰਟਫੋਨ ਅੱਜ ਹੋਵੇਗਾ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Vivo X Fold 3 Launch Date
- OnePlus 12 ਨਵੇਂ ਕਲਰ ਆਪਸ਼ਨ ਦੇ ਨਾਲ ਅੱਜ ਹੋਣ ਜਾ ਰਿਹੈ ਲਾਂਚ, ਜਾਣੋ ਕੀਮਤ - OnePlus 12 Glacial White Launch Date
- Infinix Note 40 ਸੀਰੀਜ਼ ਦਾ ਸਪੈਸ਼ਲ ਐਡਿਸ਼ਨ ਜਲਦ ਹੋ ਸਕਦੈ ਲਾਂਚ, ਕੰਪਨੀ ਨੇ ਸ਼ੇਅਰ ਕੀਤਾ ਟੀਜ਼ਰ - Infinix Note 40 Series New Edition
OnePlus Buds Pro 2 'ਤੇ ਡਿਸਕਾਊਂਟ: ਸੇਲ 'ਚ OnePlus Buds Pro 2 ਨੂੰ ਗ੍ਰਾਹਕ 7,999 ਰੁਪਏ 'ਚ ਖਰੀਦ ਸਕਦੇ ਹਨ। ਇਨ੍ਹਾਂ ਏਅਰਬਡਸ ਨੂੰ 1,333 ਰੁਪਏ ਦੀ No-Cost EMI ਦੇ ਨਾਲ ਵੀ ਖਰੀਦਣ ਦਾ ਮੌਕਾ ਦਿੱਤਾ ਜਾ ਰਿਹਾ ਹੈ।