ਹੈਦਰਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਏ ਦਿਨ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਨੇ ਇੰਸਟਾਗ੍ਰਾਮ ਵਰਗਾ ਇੱਕ ਫੀਚਰ ਪੇਸ਼ ਕੀਤਾ ਹੈ। ਦੱਸ ਦਈਏ ਕਿ ਅਜੇ ਤੱਕ ਯੂਜ਼ਰਸ ਇੰਸਟਾਗ੍ਰਾਮ 'ਤੇ ਸਟੋਰੀ ਨੂੰ ਲਾਈਕ ਕਰ ਸਕਦੇ ਸੀ, ਪਰ ਹੁਣ ਵਟਸਐਪ 'ਤੇ ਵੀ ਅਜਿਹਾ ਹੋਵੇਗਾ। ਹੁਣ ਯੂਜ਼ਰਸ ਵਟਸਐਪ 'ਤੇ ਕਿਸੇ ਦੂਜੇ ਵਿਅਕਤੀ ਦੇ ਸਟੇਟਸ ਨੂੰ ਲਾਈਕ ਕਰ ਸਕਣਗੇ।
ਵਟਸਐਪ ਦੇ ਨਵੇਂ ਫੀਚਰ ਦੀ ਵਰਤੋ: ਵਟਸਐਪ ਦਾ ਇਹ ਨਵਾਂ ਫੀਚਰ ਰਿਪਲਾਈ ਬਟਨ ਦੇ ਕੋਲ੍ਹ ਇੱਕ ਦਿਲ ਦੇ ਆਕਾਰ ਦੇ ਆਈਕਨ ਦੇ ਰੂਪ ਵਿੱਚ ਦਿਖਾਈ ਦੇਵੇਗਾ। ਇੱਥੇ ਕਲਿੱਕ ਕਰਕੇ ਤੁਸੀਂ ਕਿਸੇ ਦੇ ਵਟਸਐਪ ਸਟੇਟਸ ਨੂੰ ਲਾਈਕ ਕਰ ਸਕੋਗੇ। ਸਟੇਟਸ ਨੂੰ ਲਾਈਕ ਕਰਦੇ ਹੀ ਦਿਲ ਦਾ ਕਲਰ ਗ੍ਰੀਨ ਹੋ ਜਾਵੇਗਾ। ਇਸਦੇ ਨਾਲ ਹੀ, ਜਿਹੜੇ ਯੂਜ਼ਰ ਦੇ ਸਟੇਟਸ ਨੂੰ ਤੁਸੀਂ ਲਾਈਕ ਕੀਤਾ ਹੈ, ਉਸ ਵਿਅਕਤੀ ਨੂੰ ਆਪਣੇ ਸਟੇਟਸ 'ਤੇ ਗ੍ਰੀਨ ਕਲਰ 'ਚ ਦਿਲ ਦਾ ਇਮੋਜੀ ਫਲੋਟ ਹੁੰਦੇ ਹੋਏ ਨਜ਼ਰ ਆਵੇਗਾ।
ਵਾਈਸ ਮੋਡ ਫੀਚਰ: ਇਸ ਤੋਂ ਇਲਾਵਾ, ਵਟਸਐਪ ਆਪਣੇ ਯੂਜ਼ਰਸ ਲਈ ਵਾਈਸ ਮੋਡ ਫੀਚਰ ਨੂੰ ਵੀ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। ਇਹ ਫੀਚਰ ਅਜੇ ਵਿਕਸਿਤ ਪੜਾਅ 'ਚ ਹੈ ਅਤੇ ਬੀਟਾ ਟੈਸਟਰਾਂ ਕੋਲ੍ਹ ਵੀ ਨਹੀਂ ਆਇਆ ਹੈ। WABetaInfo ਅਨੁਸਾਰ, ਵਟਸਐਪ ਦੇ ਇਸ ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰਸ AI ਨਾਲ ਆਪਣੀ ਅਵਾਜ਼ ਦਾ ਇਸਤੇਮਾਲ ਕਰਕੇ ਗੱਲ ਕਰ ਸਕਣਗੇ। ਇਸ ਫੀਚਰ ਨੂੰ ਕਦੋ ਪੇਸ਼ ਕੀਤਾ ਜਾਵੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ:-