ਹੈਦਰਾਬਾਦ: Motorola ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Motorola G85 ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਤਿੰਨ ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। Motorola G85 ਸਮਾਰਟਫੋਨ ਨੂੰ ਤੁਸੀਂ ਫਲਿੱਪਕਾਰਟ ਰਾਹੀ ਖਰੀਦ ਸਕਦੇ ਹੋ। ਇਸ ਸਮਾਰਟਫੋਨ ਨੂੰ G ਸੀਰੀਜ਼ ਦੇ ਤਹਿਤ ਲਿਆਂਦਾ ਗਿਆ ਹੈ। Motorola G85 ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਮਿਲਦੇ ਹਨ।
Designed to steal the spotlight wherever you go with #MotoG85 5G! ✨
— Motorola India (@motorolaindia) July 10, 2024
Featuring 3D curved pOLED, 6.7" fhd+ display. capture with 50mp ois sony - lytia™ 600 camera📸
starts at ₹16,999*, sale starts 16 jul @Flipkart, https://t.co/azcEfy2uaW & leading stores.#AllEyesOnYou
Motorola G85 ਸਮਾਰਟਫੋਨ ਲਾਂਚ: Motorola ਨੇ ਅੱਜ ਦੁਪਹਿਰ 12 ਵਜੇ ਆਪਣੇ ਭਾਰਤੀ ਗ੍ਰਾਹਕਾਂ ਲਈ Motorola G85 ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ 12GB+256GB ਅਤੇ 8GB+128GB ਸਟੋਰੇਜ ਆਪਸ਼ਨਾਂ ਦੇ ਨਾਲ ਲਿਆਂਦਾ ਗਿਆ ਹੈ। Motorola G85 ਸਮਾਰਟਫੋਨ ਨੂੰ ਤੁਸੀਂ Cobalt Blue, Urban Grey ਅਤੇ Olive Green ਕਲਰ ਆਪਸ਼ਨਾਂ ਦੇ ਨਾਲ ਖਰੀਦ ਸਕਦੇ ਹੋ।
Motorola G85 ਸਮਾਰਟਫੋਨ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ 16,999 ਰੁਪਏ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਫੋਨ ਦੀ ਸੇਲ ਬਾਰੇ ਵੀ ਜਾਣਕਾਰੀ ਸਾਹਮਣੇ ਆ ਗਈ ਹੈ। Motorola G85 ਸਮਾਰਟਫੋਨ ਦੀ ਪਹਿਲੀ ਸੇਲ 16 ਜੁਲਾਈ ਨੂੰ ਸ਼ੁਰੂ ਹੋ ਰਹੀ ਹੈ। ਇਸ ਫੋਨ ਨੂੰ ਤੁਸੀਂ ਫਲਿੱਪਕਾਰਟ ਰਾਹੀ ਖਰੀਦ ਸਕੋਗੇ।
The time has come to grab #AllEyesOnYou with #MotoG85 5G 📱
— Motorola India (@motorolaindia) July 10, 2024
50MP OIS Sony - LYTIA™ 600 Camera✅
3D Curved pOLED 6.7” 120Hz Display✅
Effortlessly Share Everything with Smart Connect✅
Starting at ₹16,999*, sale starts 16 July @Flipkart, https://t.co/azcEfy2uaW & leading stores pic.twitter.com/xzrGebjTEP
- ਇੰਤਜ਼ਾਰ ਖਤਮ, ਸੈਮਸੰਗ ਗਲੈਕਸੀ ਅਨਪੈਕਡ ਈਵੈਂਟ ਅੱਜ ਹੋ ਰਿਹਾ ਸ਼ੁਰੂ, ਕਈ ਪ੍ਰੋਡਕਟਸ ਹੋਣਗੇ ਲਾਂਚ - Samsung Galaxy Unpacked Event 2024
- ਔਨਲਾਈਨ ਸ਼ਾਪਿੰਗ ਕਰਨ ਵਾਲੇ ਹੋ ਜਾਣ ਸਾਵਧਾਨ, ਤੁਹਾਡਾ ਬੈਂਕ ਅਕਾਊਂਟ ਹੋ ਸਕਦੈ ਖਾਲੀ - Amazon Prime Day Sale Alert
- Redmi 13 5G ਸਮਾਰਟਫੋਨ ਦਾ ਲਾਂਚ ਇਵੈਂਟ ਹੋਇਆ ਸ਼ੁਰੂ, ਕੀਮਤ ਬਾਰੇ ਜਾਣ ਕੇ ਤੁਹਾਡਾ ਮਨ ਹੋ ਜਾਵੇਗਾ ਖੁਸ਼ - Redmi 13 5G India Launch
Motorola G85 ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.7 ਇੰਚ ਦੀ ਕਰਵਡ pOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਹ ਡਿਸਪਲੇ ਕਾਰਨਿੰਗ ਗੋਰਿਲਾ ਗਲਾਸ 5 ਪ੍ਰੋਟੈਕਸ਼ਨ ਦੇ ਨਾਲ ਆਉਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 6s ਜੇਨ 3 ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ OIS ਕੈਮਰੇ ਦੇ ਨਾਲ 50MP ਦਾ ਪ੍ਰਾਈਮਰੀ ਸੈਂਸਰ ਅਤੇ 8MP ਦਾ ਡੈਪਥ ਕੈਮਰਾ ਦਿੱਤਾ ਗਿਆ ਹੈ। ਸੈਲਫ਼ੀ ਲਈ 32MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ।