ਹੈਦਰਾਬਾਦ: Motorola ਨੇ ਆਪਣੇ ਗ੍ਰਾਹਕਾਂ ਲਈ Motorola G24 Power ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Motorola G24 Power ਸਮਾਰਟਫੋਨ ਨੂੰ ਭਾਰਤੀ ਗ੍ਰਾਹਕਾਂ ਲਈ ਪੇਸ਼ ਕੀਤਾ ਗਿਆ ਹੈ।
-
The all-new #MotoG24Power is finally here! Packed with an ultra-premium design and a massive 6000mAh battery, see how it lives up to its claim, #DikheMastChaleZabardast.
— Motorola India (@motorolaindia) January 30, 2024 " class="align-text-top noRightClick twitterSection" data="
Sale starts on 7th Feb at ₹8,249.
Get yours @Flipkart, https://t.co/azcEfy2uaW, and leading retail stores. pic.twitter.com/SknuszK8m2
">The all-new #MotoG24Power is finally here! Packed with an ultra-premium design and a massive 6000mAh battery, see how it lives up to its claim, #DikheMastChaleZabardast.
— Motorola India (@motorolaindia) January 30, 2024
Sale starts on 7th Feb at ₹8,249.
Get yours @Flipkart, https://t.co/azcEfy2uaW, and leading retail stores. pic.twitter.com/SknuszK8m2The all-new #MotoG24Power is finally here! Packed with an ultra-premium design and a massive 6000mAh battery, see how it lives up to its claim, #DikheMastChaleZabardast.
— Motorola India (@motorolaindia) January 30, 2024
Sale starts on 7th Feb at ₹8,249.
Get yours @Flipkart, https://t.co/azcEfy2uaW, and leading retail stores. pic.twitter.com/SknuszK8m2
Motorola G24 Power ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Motorola G24 Power ਸਮਾਰਟਫੋਨ 'ਚ 6.6 ਇੰਚ ਦੀ ਪੰਚ ਹੋਲ ਡਿਸਪਲੇ ਦਿੱਤੀ ਗਈ ਹੈ। ਇਸ ਸਮਾਰਟਫੋਨ ਨੂੰ ਅਲਟ੍ਰਾ ਪ੍ਰੀਮੀਅਮ ਡਿਜ਼ਾਈਨ ਦੇ ਨਾਲ ਪੇਸ਼ ਕੀਤਾ ਗਿਆ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Helio G85 ਚਿਪਸੈੱਟ ਦਿੱਤੀ ਗਈ ਹੈ। Motorola G24 Power ਸਮਾਰਟਫੋਨ ਨੂੰ 4GB/8GB ਰੈਮ ਅਤੇ 128GB ਸਟੋਰੇਜ ਆਪਸ਼ਨ ਦੇ ਨਾਲ ਲਾਂਚ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 50MP ਪਿਕਸਲ ਮੇਨ ਕੈਮਰਾ ਅਤੇ ਸੈਲਫ਼ੀ ਲਈ 16MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਸਮਾਰਟਫੋਨ 'ਚ 6,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 33 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
Motorola G24 Power ਸਮਾਰਟਫੋਨ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ ਦੇ 4GB ਰੈਮ ਅਤੇ 128GB ਸਟੋਰੇਜ ਵਾਲੇ ਮਾਡਲ ਨੂੰ 8,999 ਰੁਪਏ ਅਤੇ 8GB ਰੈਮ+128GB ਸਟੋਰੇਜ ਵਾਲੇ ਮਾਡਲ ਨੂੰ 9,999 ਰੁਪਏ 'ਚ ਲਾਂਚ ਕੀਤਾ ਗਿਆ ਹੈ। Motorola G24 Power ਸਮਾਰਟਫੋਨ ਨੂੰ Ink Blue ਅਤੇ Glacier Blue ਕਲਰ ਆਪਸ਼ਨਾਂ 'ਚ ਖਰੀਦਿਆ ਜਾ ਸਕੇਗਾ।
-
Turbocharge your experience with #MotoG24Power! 🚀 Unleash the power of its 6000mAh battery, dynamic design, and Android™ 14 for endless fun.
— Motorola India (@motorolaindia) January 30, 2024 " class="align-text-top noRightClick twitterSection" data="
Sale starts 7th Feb at ₹8,249 @Flipkart, https://t.co/azcEfy1Wlo & leading stores. #DikheMastChaleZabardast pic.twitter.com/A3CkAMMBZL
">Turbocharge your experience with #MotoG24Power! 🚀 Unleash the power of its 6000mAh battery, dynamic design, and Android™ 14 for endless fun.
— Motorola India (@motorolaindia) January 30, 2024
Sale starts 7th Feb at ₹8,249 @Flipkart, https://t.co/azcEfy1Wlo & leading stores. #DikheMastChaleZabardast pic.twitter.com/A3CkAMMBZLTurbocharge your experience with #MotoG24Power! 🚀 Unleash the power of its 6000mAh battery, dynamic design, and Android™ 14 for endless fun.
— Motorola India (@motorolaindia) January 30, 2024
Sale starts 7th Feb at ₹8,249 @Flipkart, https://t.co/azcEfy1Wlo & leading stores. #DikheMastChaleZabardast pic.twitter.com/A3CkAMMBZL
Motorola G24 Power ਸਮਾਰਟਫੋਨ ਦੀ ਪਹਿਲੀ ਸੇਲ: Motorola G24 Power ਸਮਾਰਟਫੋਨ ਦੀ ਪਹਿਲੀ ਸੇਲ 7 ਫਰਵਰੀ ਨੂੰ ਸ਼ੁਰੂ ਹੋਵੇਗੀ। ਐਕਸਚੇਜ਼ ਆਫ਼ਰ ਦੇ ਨਾਲ ਤੁਸੀਂ ਇਸ ਫੋਨ ਦੀ ਖਰੀਦਦਾਰੀ 8,249 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਕਰ ਸਕੋਗੇ।
itel POWER ਸੀਰੀਜ਼ ਜਲਦ ਹੋਵੇਗੀ ਲਾਂਚ: itel ਆਪਣੇ ਭਾਰਤੀ ਗ੍ਰਾਹਕਾਂ ਲਈ itel POWER ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਨੂੰ ਫਰਵਰੀ ਮਹੀਨੇ 'ਚ ਪੇਸ਼ ਕੀਤਾ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ itel POWER ਸੀਰੀਜ਼ 'ਚ ਤਿੰਨ ਸਮਾਰਟਫੋਨ ਪੇਸ਼ ਕੀਤੇ ਜਾਣਗੇ। ਇਸ ਸੀਰੀਜ਼ 'ਚ ਹੋਰ ਵੀ ਕਈ ਸ਼ਾਨਦਾਰ ਫੀਚਰਸ ਮਿਲਣ ਦੀ ਉਮੀਦ ਹੈ।