ਹੈਦਰਾਬਾਦ: Motorola ਜਲਦ ਹੀ ਆਪਣੇ ਭਾਰਤੀ ਗ੍ਰਾਹਕਾਂ ਲਈ Motorola Edge 50 Fusion ਸਮਾਰਟਫੋਨ ਨੂੰ ਲਾਂਚ ਕਰੇਗਾ। ਇਹ Motorola Edge 50 ਸੀਰੀਜ਼ ਦਾ ਸਭ ਤੋਂ ਸਸਤਾ ਸਮਾਰਟਫੋਨ ਹੋਵੇਗਾ। ਇਸ ਫੋਨ ਨੂੰ ਲੈ ਕੇ ਕੰਪਨੀ ਨੇ X 'ਤੇ ਟੀਜ਼ਰ ਸ਼ੇਅਰ ਕਰਕੇ ਸੰਕੇਤ ਦਿੱਤੇ ਹਨ। ਟੀਜ਼ਰ 'ਚ ਸ਼ੇਅਰ ਕੀਤੇ ਗਏ ਵੀਡੀਓ ਅਨੁਸਾਰ, ਇਸ ਫੋਨ 'ਚ ਕੰਪਨੀ ਦੋਹਰਾ ਰਿਅਰ ਕੈਮਰਾ ਸੈਟਅੱਪ ਦੇ ਸਕਦੀ ਹੈ, ਜਿਸ 'ਚ 50MP ਦਾ OIS ਕੈਮਰਾ ਸ਼ਾਮਲ ਹੋ ਸਕਦਾ ਹੈ। ਇਸ ਤੋਂ ਇਲਾਵਾ, ਹੋਰ ਵੀ ਕਈ ਸ਼ਾਨਦਾਰ ਫੀਚਰਸ ਮਿਲਣ ਦੀ ਉਮੀਦ ਹੈ।
Motorola Edge 50 Fusion ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.7 ਇੰਚ ਦੀ ਫੁੱਲ HD+pOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 144Hz ਦੇ ਰਿਫ੍ਰੈਸ਼ ਦਰ ਅਤੇ 1600nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਇਸ ਡਿਸਪਲੇ 'ਚ ਪ੍ਰੋਟੈਕਸ਼ਨ ਲਈ ਕਾਰਨਿੰਗ ਗੋਰਿਲਾ ਗਲਾਸ 5 ਵੀ ਆਫ਼ਰ ਕੀਤਾ ਜਾ ਰਿਹਾ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 7s ਜੇਨ 2 ਚਿਪਸੈੱਟ ਦਿੱਤੀ ਜਾ ਸਕਦੀ ਹੈ। Motorola Edge 50 Fusion ਨੂੰ 12GB ਰੈਮ ਅਤੇ 512GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ LED ਫਲੈਸ਼ ਦੇ ਨਾਲ ਦੋ ਕੈਮਰੇ ਮਿਲ ਸਕਦੇ ਹਨ, ਜਿਸ 'ਚ 50MP ਦੇ ਮੇਨ ਲੈਂਸ ਦੇ ਨਾਲ 13MP ਦਾ ਅਲਟ੍ਰਾ ਵਾਈਡ ਐਂਗਲ ਲੈਂਸ ਸ਼ਾਮਲ ਹੋ ਸਕਦਾ ਹੈ। ਸੈਲਫ਼ੀ ਲਈ ਇਸ ਫੋਨ 'ਚ 32MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 68 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ। ਫਿਲਹਾਲ, ਕੰਪਨੀ ਵੱਲੋ ਅਜੇ ਇਸ ਫੋਨ ਦੀ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।