ਹੈਦਰਾਬਾਦ: Lava ਜਲਦ ਹੀ ਆਪਣੇ ਗ੍ਰਾਹਕਾਂ ਲਈ Lava O2 ਸਮਾਰਟਫੋਨ ਨੂੰ ਲਾਂਚ ਕਰੇਗਾ। ਇਹ ਫੋਨ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ। ਕੰਪਨੀ ਨੇ ਇੱਕ ਟੀਜ਼ਰ ਰਾਹੀ ਇਸ ਫੋਨ ਦੇ ਡਿਜ਼ਾਈਨ ਬਾਰੇ ਦੱਸਿਆ ਹੈ। ਇਹ ਸਮਾਰਟਫੋਨ ਜਲਦ ਹੀ ਆਉਣ ਵਾਲੇ ਦਿਨਾਂ 'ਚ ਹੋਰ ਦੇਸ਼ਾਂ 'ਚ ਵੀ ਲਾਂਚ ਹੋ ਸਕਦਾ ਹੈ। ਇਸ ਫੋਨ ਨੂੰ ਖਰੀਦਦਾਰੀ ਲਈ ਐਮਾਜ਼ਾਨ 'ਤੇ ਉਪਲਬਧ ਕਰਵਾਇਆ ਜਾਵੇਗਾ।
Lava O2 ਸਮਾਰਟਫੋਨ ਦਾ ਮਾਡਲ: X 'ਤੇ ਪੋਸਟ ਕਰਦੇ ਹੋਏ ਕੰਪਨੀ ਨੇ ਆਪਣੇ ਟੀਜ਼ਰ 'ਚ ਇਸ ਡਿਵਾਈਸ ਬਾਰੇ ਦੱਸਿਆ ਹੈ ਕਿ Lava O2 ਸਮਾਰਟਫੋਨ ਹਰੇ ਰੰਗ 'ਚ ਹੈ ਅਤੇ ਇਸਦੇ ਉੱਪਰ ਸੱਜੇ ਪਾਸੇ ਦੇ ਕੋਨੇ 'ਚ ਦੋਹਰਾ ਰਿਅਰ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਦੂਜੇ ਪਾਸੇ, ਅਲੱਗ-ਅਲੱਗ ਸਾਈਡ ਤੋਂ ਦੇਖਣ 'ਤੇ ਕੈਮਰਾ ਮੋਡੀਊਲ ਦੀ ਦਿੱਖ ਬਦਲ ਜਾਂਦੀ ਹੈ। ਰਿਅਰ ਪੈਨਲ ਦੇ ਥੱਲੇ ਸੱਜੇ ਪਾਸੇ ਇੱਕ ਛੋਟਾ ਜਿਹਾ ਲਾਵਾ ਦਾ ਲੋਗੋ ਬਣਇਆ ਹੋਇਆ ਹੈ। ਟੀਜ਼ਰ 'ਚ ਦੇਖਿਆ ਜਾ ਸਕਦਾ ਹੈ ਕਿ ਲਾਵਾ O2 ਦੇ ਥੱਲ੍ਹੇ ਕਿਨਾਰੇ 'ਤੇ ਇੱਕ USB ਟਾਈਪ-ਸੀ ਪੋਰਟ ਅਤੇ ਇੱਕ ਸਪੀਕਰ ਮਿਲਦਾ ਹੈ।
LAVA O2 ਸਮਾਰਟਫੋਨ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ LAVA O2 ਦੀ ਇੱਕ ਲਿਸਟਿੰਗ ਹੁਣ ਐਮਾਜ਼ਾਨ 'ਤੇ ਲਾਈਵ ਹੋ ਗਈ ਹੈ। ਐਮਾਜ਼ਾਨ 'ਤੇ ਸਮਾਰਟਫੋਨ ਬਾਰੇ ਜ਼ਿਆਦਾ ਜਾਣਕਾਰੀ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ, ਇਸ ਡਿਵਾਈਸ ਦਾ ਪਿਛਲਾ ਹਿੱਸਾ ਏਜੀ ਗਲਾਸ ਤੋਂ ਬਣਿਆ ਹੈ ਅਤੇ ਇਹ ਫੋਨ ਪਰਪਲ ਕਲਰ 'ਚ ਵੀ ਉਪਲਬਧ ਹੋਵੇਗਾ। ਇਸ ਸਮਾਰਟਫੋਨ 'ਚ 6.5 ਇੰਚ ਦੀ ਡਿਸਪਲੇ ਮਿਲ ਸਕਦੀ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। Lava O2 ਸਮਾਰਟਫੋਨ ਨੂੰ 8GB LPDDR4x ਰੈਮ ਅਤੇ 128GB UFS 2.2 ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਆਕਟਾ ਕੋਰ Unisoc TT616 ਚਿਪਸੈੱਟ ਮਿਲ ਸਕਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 50MP ਦਾ ਪ੍ਰਾਈਮਰੀ ਕੈਮਰਾ ਅਤੇ 8MP ਦਾ ਫਰੰਟ ਫੇਸਿੰਗ ਸੈਲਫ਼ੀ ਕੈਮਰਾ ਮਿਲ ਸਕਦਾ ਹੈ। LAVA O2 ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 18ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।