ਹੈਦਰਾਬਾਦ: ਇੱਕ ਸਮੇਂ 'ਚ ਸੋਸ਼ਲ ਮੀਡੀਆ ਐਪ TikTok ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਸੀ। ਇਸ ਐਪ ਨੂੰ ਲੋਕ ਕਾਫ਼ੀ ਪਸੰਦ ਕਰਦੇ ਸੀ। ਪਰ ਬਾਅਦ ਵਿੱਚ ਇਸ ਐਪ 'ਤੇ ਬੈਨ ਲਗਾ ਦਿੱਤਾ ਗਿਆ ਸੀ। ਦੱਸ ਦਈਏ ਕਿ TikTok ਭਾਰਤ ਤੋਂ ਲੈ ਕੇ ਅਮਰੀਕਾ ਤੱਕ ਕਈ ਦੇਸ਼ਾਂ ਵਿੱਚ ਬੈਨ ਹੈ। ਹੁਣ ਹਾਲ ਹੀ ਵਿੱਚ ਭਾਰਤ ਦੇ ਗੁਆਢੀ ਦੇਸ਼ ਨੇਪਾਲ ਨੇ TikTok 'ਤੇ ਲੱਗੇ ਬੈਨ ਨੂੰ ਹਟਾ ਦਿੱਤਾ ਹੈ। ਹਾਲਾਂਕਿ, ਇਹ ਬੈਨ ਕੁਝ ਸ਼ਰਤਾਂ ਤੋਂ ਬਾਅਦ ਹਟਾਇਆ ਗਿਆ ਹੈ।
ਨੇਪਾਲ 'ਚ TikTok 'ਤੇ ਕਿਉ ਲੱਗਾ ਸੀ ਬੈਨ?: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਨੇਪਾਲ ਦੀ ਸਰਕਾਰ ਨੇ 9 ਮਹੀਨੇ ਪਹਿਲਾ TikTok 'ਤੇ ਬੈਨ ਲਗਾਇਆ ਸੀ। ਇਹ ਬੈਨ ਐਪ 'ਤੇ ਸਮਾਜਿਕ ਸਦਭਾਵਨਾ ਨੂੰ ਭੰਗ ਕਰਨ ਲਈ ਲਗਾਇਆ ਗਿਆ ਸੀ, ਜਿਸਦੇ ਚਲਦਿਆਂ ਨੇਪਾਲ ਸਰਕਾਰ ਨੇ ਇਸ ਐਪ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ।
ਨੇਪਾਲ ਨੇ TikTok 'ਤੇ ਲੱਗੇ ਬੈਨ ਨੂੰ ਕਿਓ ਹਟਾਇਆ?: ਰਿਪੋਰਟ ਅਨੁਸਾਰ, TikTok ਤੋਂ ਬੈਨ ਹਟਾਉਣ ਦਾ ਫੈਸਲਾ ਕੈਬਨਿਟ ਦੀ ਬੈਠਕ 'ਚ ਲਿਆ ਗਿਆ ਹੈ। ਇਹ ਬੈਨ ਉਦੋਂ ਹਟਾਇਆ ਗਿਆ ਹੈ, ਜਦੋ ByteDance ਨੇ TikTok ਨਾਲ ਜੁੜੀਆਂ ਕਮੀਆਂ ਨੂੰ ਠੀਕ ਕਰਨ ਅਤੇ ਇਸਦੇ ਕੰਟੈਟ ਨੂੰ ਸੀਮਿਤ ਕਰਨ ਲਈ ਨੇਪਾਲ ਦੇ ਕਾਨੂੰਨ ਦੀ ਪਾਲਣਾ ਕਰਨ ਅਤੇ ਸਹਿਯੋਗ ਕਰਨ ਲਈ ਸਹਿਮਤੀ ਦਿੱਤੀ ਹੈ।
- 14 ਸਤੰਬਰ ਤੋਂ ਪਹਿਲਾ ਕਰਵਾ ਲਓ ਆਧਾਰ ਕਾਰਡ ਰੀਨਿਊ, ਨਹੀਂ ਤਾਂ ਵੱਡੀ ਸਮੱਸਿਆ ਦਾ ਕਰਨਾ ਪੈ ਸਕਦੈ ਸਾਹਮਣਾ, ਅਪਡੇਟ ਲਈ ਫਾਲੋ ਕਰੋ ਇਹ ਸਟੈਪ - How to Update Aadhar Card
- Infinix note 40 series Racing Edition ਦੀ ਪਹਿਲੀ ਸੇਲ ਹੋਈ ਲਾਈਵ, ਫਲਿੱਪਕਾਰਟ ਰਾਹੀ ਕਰ ਸਕੋਗੇ ਖਰੀਦਦਾਰੀ - Infinix note 40 series Sale
- Vivo ਦਾ ਇਹ ਸ਼ਾਨਦਾਰ ਸਮਾਰਟਫੋਨ 27 ਅਗਸਤ ਨੂੰ ਭਾਰਤ 'ਚ ਹੋ ਰਿਹਾ ਲਾਂਚ, ਜਾਣੋ ਕੀਮਤ ਬਾਰੇ ਜਾਣਕਾਰੀ - Vivo T3 Pro 5G Launch Date
ਇਨ੍ਹਾਂ ਦੇਸ਼ਾਂ 'ਚ TikTok 'ਤੇ ਪਾਬੰਧੀ ਨਹੀਂ ਹੈ: ਪਾਕਿਸਤਾਨ ਨੇ 4 ਵਾਰ TikTok 'ਤੇ ਬੈਨ ਲਗਾਇਆ ਸੀ। ਪਰ ਬਾਅਦ 'ਚ ਇਸ ਬੈਨ ਨੂੰ ਹਟਾ ਦਿੱਤਾ ਗਿਆ ਸੀ। ਚੀਨ 'ਚ ਵੀ ਕੁਝ ਸਮੇਂ ਲਈ ਹੀ TikTok ਨੂੰ ਬੈਨ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਇੰਡੋਨੇਸ਼ੀਆਂ 'ਚ ਵੀ TikTok ਦੇ ਕੁਝ ਫੀਚਰਸ 'ਤੇ ਬੈਨ ਲੱਗਾ ਹੋਇਆ ਹੈ।