ਹੈਦਰਾਬਾਦ: iQOO ਆਪਣੇ ਭਾਰਤੀ ਗ੍ਰਾਹਕਾਂ ਲਈ iQOO Z9 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਸਮਾਰਟਫੋਨ 12 ਮਾਰਚ ਨੂੰ ਲਾਂਚ ਕੀਤਾ ਜਾਵੇਗਾ। ਲਾਂਚ ਤੋਂ ਪਹਿਲਾ ਕੰਪਨੀ ਨੇ ਇਸ ਸਮਾਰਟਫੋਨ ਦੇ ਫੀਚਰਸ ਬਾਰੇ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਹੈ। ਹੁਣ ਕੰਪਨੀ ਨੇ ਇਸਦੀ ਬੈਟਰੀ ਸਾਈਜ਼ ਦਾ ਵੀ ਖੁਲਾਸਾ ਕਰ ਦਿੱਤਾ ਹੈ। ਕੰਪਨੀ ਨੇ ਐਮਾਜ਼ਾਨ 'ਤੇ ਲਾਈਵ ਮਾਈਕ੍ਰੋਸਾਈਟ ਨੂੰ ਅਪਡੇਟ ਕਰਕੇ ਪੁਸ਼ਟੀ ਕੀਤੀ ਹੈ ਕਿ ਇਹ ਫੋਨ 5,000mAh ਦੀ ਬੈਟਰੀ ਦੇ ਨਾਲ ਆਵੇਗਾ। ਇਸ ਤੋਂ ਇਲਾਵਾ, ਫੋਨ ਦੀ ਕੀਮਤ ਦਾ ਵੀ ਖੁਲਾਸਾ ਹੋ ਗਿਆ ਹੈ। ਇਸ ਦੀ ਕੀਮਤ 50 ਹਜ਼ਾਰ ਰੁਪਏ ਤੋਂ ਘਟ ਹੋ ਸਕਦੀ ਹੈ।
iQOO Z9 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ ਦੀ ਡਿਸਪਲੇ 120Hz ਅਤੇ ਟਚ ਸੈਪਲਿੰਗ ਦਰ 1200Hz ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਸਮਾਰਟਫੋਨ 'ਚ Dimensity 7200 ਚਿਪਸੈੱਟ ਵੀ ਮਿਲ ਸਕਦੀ ਹੈ। ਗੇਮਿੰਗ ਅਨੁਭਵ ਨੂੰ ਬਿਹਤਰ ਬਣਾਉਣ ਲਈ ਕੰਪਨੀ ਨੇ ਇਸ ਫੋਨ 'ਚ ਮੋਸ਼ਨ ਕੰਟਰੋਲ ਫੀਚਰ ਆਫ਼ਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ, ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲੇਗੀ। ਇਹ ਬੈਟਰੀ 5.9 ਘੰਟੇ ਦਾ ਗੇਮਪਲੇ, 17.4 ਘੰਟੇ ਦੀ ਵੀਡੀਓ ਵਾਚਿੰਗ, 67.8 ਘੰਟੇ ਦਾ ਮਿਊਜ਼ਿਕ ਅਤੇ 17.5 ਘੰਟੇ ਤੱਕ ਦੀ ਵੀਡੀਓ ਵਾਚਿੰਗ, 67.8 ਘੰਟੇ ਦਾ ਮਿਊਜ਼ਿਕ ਅਤੇ 17.5 ਘੰਟੇ ਤੱਕ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਬ੍ਰਾਊਜ਼ਿੰਗ ਆਫ਼ਰ ਕਰੇਗਾ। ਇਹ ਫੋਨ 44 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਸੋਨੀ IMX882 ਲੈਂਸ ਵਾਲਾ 50MP ਦਾ ਮੇਨ ਕੈਮਰਾ ਮਿਲੇਗਾ। iQOO Z9 5G ਸਮਾਰਟਫੋਨ ਗ੍ਰੀਨ ਅਤੇ ਬਲੂ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ।