ਹੈਦਰਾਬਾਦ: ਰਿਲਾਇੰਸ ਜੀਓ ਕਈ ਪਲੇਟਫਾਰਮਾਂ ਨੂੰ ਲਾਂਚ ਕਰਦੀ ਰਹਿੰਦੀ ਹੈ। ਇਸ ਵਾਰ ਕੰਪਨੀ ਨੇ ਆਪਣਾ ਨਵਾਂ AI ਪਲੇਟਫਾਰਮ ਜੀਓ ਬ੍ਰੇਨ ਨੂੰ ਲਾਂਚ ਕੀਤਾ ਹੈ। ਕੰਪਨੀ ਅਨੁਸਾਰ, ਇਹ ਇੱਕ ਨਵਾਂ 5G ਏਕੀਕ੍ਰਿਤ ਮਸ਼ੀਨ ਸਿਖਲਾਈ ਪਲੇਟਫਾਰਮ ਹੈ ਅਤੇ AI 'ਤੇ ਕੰਮ ਕਰਦਾ ਹੈ। ਜੀਓ ਦਾ ਨਵਾਂ ਪਲੇਟਫਾਰਮ ਸਿਰਫ਼ ਜੀਓ ਨਹੀਂ, ਸਗੋ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਨੈੱਟਵਰਕ 'ਤੇ ਵੀ ਕੰਮ ਕਰ ਸਕਦਾ ਹੈ।
ਜੀਓ ਬ੍ਰੇਨ ਕੀ ਹੈ?: ਕੰਪਨੀ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ, ਜੀਓ ਦੀ ਇਹ ਸੁਵਿਧਾ ਸਿਰਫ਼ ਟੈਲੀਕਾਮ ਨੈੱਟਵਰਕ ਹੀ ਨਹੀਂ, ਸਗੋ ਕਿਸੇ ਵੀ ਤਰ੍ਹਾਂ ਦੇ ਐਂਟਰਪ੍ਰਾਈਜ਼ ਨੈੱਟਵਰਕ ਜਾਂ ਆਈਟੀ ਨੈੱਟਵਰਕ 'ਤੇ ਵੀ ਕੰਮ ਕਰਦੀ ਹੈ। ਜੀਓ ਦਾ ਨੈੱਟਵਰਕ ਕਿਸੇ ਵੀ ਤਰ੍ਹਾਂ ਦੇ ਨੈੱਟਵਰਕ ਨਾਲ ਜੁੜ ਕੇ ਕੰਮ ਕਰ ਸਕਦਾ ਹੈ। ਜੀਓ ਬ੍ਰੇਨ 500 ਤੋਂ ਜ਼ਿਆਦਾ ਐਪਾਂ ਨਾਲ ਲੈਸ ਹੈ, ਜਿਸ 'ਚ ਫੋਟੋ, ਵੀਡੀਓ, ਟੈਕਸਟ, ਦਸਤਾਵੇਜ਼ ਵਰਗੇ ਕਈ ਕੰਮਾਂ ਨੂੰ ਆਸਾਨ ਬਣਾਉਣ ਲਈ AI ਫੀਚਰ ਦਿੱਤੇ ਗਏ ਹਨ।
ਜੀਓ ਬ੍ਰੇਨ 6G ਨੈੱਟਵਰਕ ਨੂੰ ਵਿਕਸਿਤ ਕਰਨ 'ਚ ਕਰੇਗਾ ਮਦਦ: ਜੀਓ ਕੰਪਨੀ ਨੇ ਨਵੀਂ ਤਕਨਾਲੋਜੀ ਦੇ ਬਾਰੇ ਇੱਕ ਖਾਸ ਦਾਅਵਾ ਕੀਤਾ ਹੈ ਅਤੇ ਦੱਸਿਆ ਹੈ ਕਿ ਜੀਓ ਬ੍ਰੇਨ 5G ਅਤੇ 6G ਤਕਨਾਲੋਜੀ ਨੂੰ ਵਿਕਸਿਤ ਕਰਨ 'ਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਕੰਪਨੀ ਅਨੁਸਾਰ, ਭਵਿੱਖ 'ਚ ਨੈੱਟਵਰਕ ਦੇ ਓਪਟੀਮਾਈਜੇਸ਼ਨ ਅਤੇ ਕਾਰੋਬਾਰ 'ਚ ਹੋਣ ਵਾਲੇ ਬਦਲਾਅ 'ਚ ਜੀਓ ਬ੍ਰੇਨ ਬਹੁਤ ਮਦਦ ਕਰ ਸਕਦਾ ਹੈ। ਇਸ ਤੋਂ ਇਲਾਵਾ, ਜੀਓ ਬ੍ਰੇਨ ਦੀ ਮਦਦ ਨਾਲ 6ਜੀ ਨੂੰ ਵਿਕਸਿਤ ਕਰਨ ਦਾ ਪਲੇਟਫਾਰਮ ਵੀ ਬਣਾਇਆ ਜਾ ਸਕਦਾ ਹੈ।
ਜੀਓ ਬ੍ਰੇਨ ਦੇ ਫਾਇਦੇ: ਜੀਓ ਬ੍ਰੇਨ 6G ਤਕਨਾਲੋਜੀ ਦੇ ਵਿਕਾਸ 'ਚ ਕੰਮ ਆਵੇਗਾ। ਜੀਓ ਬ੍ਰੇਨ ਦਾ ਇਸਤੇਮਾਲ ਕਰਨ ਲਈ ਮੌਜ਼ੂਦਾ ਨੈੱਟਵਰਕ ਬਦਲਣ ਦੀ ਜ਼ਰੂਰਤ ਨਹੀਂ ਪਵੇਗੀ। ਇਸ ਤੋਂ ਇਲਾਵਾ, ਜੀਓ ਬ੍ਰੇਨ 500 ਤੋਂ ਜ਼ਿਆਦਾ API ਅਤੇ ਇਨ ਬਿਲਟ AI ਐਲਗੋਰਿਦਮ ਨਾਲ ਲੈਸ ਹੋਵੇਗਾ।