ਹੈਦਰਾਬਾਦ: iQOO ਨੇ ਭਾਰਤੀ ਗ੍ਰਾਹਕਾਂ ਲਈ iQOO Z9 5G ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸਦੇ ਨਾਲ ਹੀ, ਫੋਨ ਦੀ ਕੀਮਤ ਅਤੇ ਸੇਲ ਦਾ ਵੀ ਖੁਲਾਸਾ ਕਰ ਦਿੱਤਾ ਗਿਆ ਹੈ। iQOO Z9 5G ਸਮਾਰਟਫੋਨ ਦੀ ਪਹਿਲੀ ਸੇਲ 14 ਮਾਰਚ ਨੂੰ ਲਾਈਵ ਹੋਵੇਗੀ। ਇਸ ਸਮਾਰਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਮਿਲਣ ਦੀ ਉਮੀਦ ਹੈ।
iQOO Z9 5G ਸਮਾਰਟਫੋਨ ਦੀ ਪਹਿਲੀ ਸੇਲ: iQOO Z9 5G ਸਮਾਰਟਫੋਨ ਪ੍ਰਾਈਮਾ ਅਰਲੀ ਐਕਸੈਸ ਦੇ ਨਾਲ 13 ਮਾਰਚ ਨੂੰ ਦੁਪਹਿਰ 12 ਵਜੇ ਤੋਂ ਖਰੀਦਿਆ ਜਾ ਸਕੇਗਾ। ਇਸ ਤੋਂ ਇਲਾਵਾ, ਫੋਨ ਦੀ ਪਹਿਲੀ ਸੇਲ 14 ਮਾਰਚ ਨੂੰ ਦੁਪਹਿਰ 12 ਵਜੇ ਸ਼ੁਰੂ ਹੋ ਰਹੀ ਹੈ। ਇਸ ਫੋਨ ਦੀ ਖਰੀਦਦਾਰੀ ਕਰਨ 'ਤੇ ICICI/HDFC ਬੈਂਕ ਦੇ ਗ੍ਰਾਹਕਾਂ ਨੂੰ 2,000 ਰੁਪਏ ਦੀ ਛੋਟ ਮਿਲੇਗੀ। ਛੋਟ ਤੋਂ ਬਾਅਦ ਤੁਸੀਂ ਇਸ ਸਮਾਰਟਫੋਨ ਨੂੰ 17,999 ਰੁਪਏ 'ਚ ਖਰੀਦ ਸਕੋਗੇ।
iQOO Z9 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ iQOO Z9 5G ਸਮਾਰਟਫੋਨ 'ਚ Ultra-bright AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ, 1200Hz ਟਚ ਸੈਪਲਿੰਗ ਦਰ ਅਤੇ 1800 nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਸਮਾਰਟਫੋਨ 'ਚ ਮੀਡੀਆਟੇਕ Dimensity 7200 ਚਿਪਸੈੱਟ ਦਿੱਤੀ ਗਈ ਹੈ। iQOO Z9 5G ਸਮਾਰਟਫੋਨ ਨੂੰ 8GB+128GB ਅਤੇ 8GB+256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਤੁਸੀਂ ਇਸ ਸਮਾਰਟਫੋਨ 'ਚ ਇਕੱਠੇ 27 ਐਪਾਂ ਦਾ ਇਸਤੇਮਾਲ ਕਰ ਸਕੋਗੇ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜਿਸਨੂੰ ਤੁਸੀਂ 5.9 ਘੰਟੇ ਦੀ ਗੇਮਿੰਗ, 17.4 ਘੰਟੇ ਵੀਡੀਓ ਵਾਚਿੰਗ, 67.8 ਘੰਟੇ ਮਿਊਜ਼ਿਕ ਸੁਣਨ ਦੇ ਲਈ ਇਸਤੇਮਾਲ ਕੀਤਾ ਜਾ ਸਕੇਗਾ। ਇਸ ਸਮਾਰਟਫੋਨ ਦੀ ਬੈਟਰੀ 44 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ Sony IMX882 OIS ਦੇ ਨਾਲ 50MP ਦਾ ਕੈਮਰਾ ਮਿਲ ਸਕਦਾ ਹੈ।
iQOO Z9 5G ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ ਦੇ 8GB+256GB ਸਟੋਰੇਜ ਵਾਲੇ ਮਾਡਲ ਨੂੰ 19,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਦੂਜੇ ਪਾਸੇ ਤੁਸੀਂ ਇਸ ਸਮਾਰਟਫੋਨ ਦੇ 8GB+128GB ਸਟੋਰੇਜ ਵਾਲੇ ਮਾਡਲ ਨੂੰ 21,999 ਰੁਪਏ 'ਚ ਖਰੀਦ ਸਕਦੇ ਹੋ।