ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਐਂਡਰਾਈਡ ਅਤੇ iOS ਯੂਜ਼ਰਸ ਲਈ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ iOS ਯੂਜ਼ਰਸ ਲਈ 'PassKey' ਫੀਚਰ ਨੂੰ ਰੋਲਆਊਟ ਕਰਨ ਦੀ ਤਿਆਰੀ 'ਚ ਹੈ। ਇਸ ਫੀਚਰ ਬਾਰੇ ਕੰਪਨੀ ਨੇ ਖੁਦ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ ਕਿ iOS ਯੂਜ਼ਰਸ ਲਈ 'PassKey' ਫੀਚਰ ਨੂੰ ਰੋਲਆਊਟ ਕੀਤਾ ਜਾ ਰਿਹਾ ਹੈ। iOS ਯੂਜ਼ਰਸ ਫੇਸ ਆਈਡੀ, ਟਚ ਆਈਡੀ ਅਤੇ ਪਾਸਕੋਡ ਦੇ ਨਾਲ ਆਪਣੇ ਵਟਸਐਪ ਨੂੰ ਸੁਰੱਖਿਅਤ ਰੱਖ ਸਕਦੇ ਹਨ।
ਐਂਡਰਾਈਡ ਯੂਜ਼ਰਸ ਨੂੰ ਪਹਿਲਾ ਤੋਂ ਮਿਲ ਰਿਹਾ ਹੈ 'PassKey' ਫੀਚਰ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਫੀਚਰ ਐਂਡਰਾਈਡ ਯੂਜ਼ਰਸ ਲਈ ਪਿਛਲੇ ਸਾਲ ਅਕਤੂਬਰ ਮਹੀਨੇ ਪੇਸ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਹੁਣ ਕੰਪਨੀ iOS ਯੂਜ਼ਰਸ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਲਈ ਵੀ ਇਸ ਫੀਚਰ ਨੂੰ ਪੇਸ਼ ਕਰਨ ਜਾ ਰਹੀ ਹੈ।
'PassKey' ਫੀਚਰ 'ਚ ਕੀ ਹੈ ਖਾਸ?: ਵਟਸਐਪ ਦਾ 'PassKey' ਫੀਚਰ ਤੁਹਾਡੇ ਵਟਸਐਪ ਅਕਾਊਂਟ ਨੂੰ ਸੁਰੱਖਿਅਤ ਰੱਖਣ 'ਚ ਮਦਦ ਕਰੇਗਾ। ਇਸ ਫੀਚਰ ਦੇ ਨਾਲ ਕੋਈ ਵੀ ਤੁਹਾਡਾ ਅਕਾਊਂਟ ਆਸਾਨੀ ਨਾਲ ਹੈਂਕ ਨਹੀਂ ਕਰ ਸਕੇਗਾ। ਇਸ ਫੀਚਰ ਦੀ ਵਰਤੋ ਲਈ ਯੂਜ਼ਰਸ ਨੂੰ ਅਕਾਊਂਟ ਐਕਸੈਸ ਕਰਨ ਲਈ ਯੂਜ਼ਰ ਪ੍ਰਮਾਣੀਕਰਨ ਜ਼ਰੂਰੀ ਹੋਵੇਗਾ। ਫਿਰ ਕੋਈ ਹੋਰ ਵਿਅਕਤੀ ਤੁਹਾਡਾ ਵਟਸਐਪ ਖੋਲ੍ਹ ਨਹੀਂ ਸਕੇਗਾ।
'PassKey' ਫੀਚਰ ਦੀ ਵਰਤੋ: ਇਸ ਫੀਚਰ ਨੂੰ ਹੁਣ ਆਈਫੋਨ ਯੂਜ਼ਰਸ ਲਈ ਪੇਸ਼ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਹ ਫੀਚਰ ਅਜੇ ਰੋਲਆਊਟ ਕੀਤਾ ਜਾ ਰਿਹਾ ਹੈ। ਇਸ ਲਈ 'PassKey' ਫੀਚਰ iOS ਯੂਜ਼ਰਸ ਦੇ ਵਟਸਐਪ 'ਤੇ ਨਜ਼ਰ ਆਉਣ 'ਚ ਅਜੇ ਸਮੇਂ ਲੱਗ ਸਕਦਾ ਹੈ। ਇਸ ਫੀਚਰ ਦੀ ਵਰਤੋ ਕਰਨ ਲਈ ਤੁਹਾਨੂੰ ਪਹਿਲਾ ਸੈਟਿੰਗ 'ਚ ਜਾਣਾ ਹੋਵੇਗਾ। ਇਸ ਤੋਂ ਬਾਅਦ ਅਕਾਊਂਟ 'ਚ ਜਾ ਕੇ ਤੁਹਾਨੂੰ 'PassKey' ਫੀਚਰ ਦਾ ਆਪਸ਼ਨ ਨਜ਼ਰ ਆ ਜਾਵੇਗਾ।