ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਨੇ ਸਟੇਟਸ ਅਪਡੇਟ 'ਚ ਇੱਕ ਮਿੰਟ ਦੇ ਵੀਡੀਓ ਨੂੰ ਸ਼ੇਅਰ ਕਰਨ ਵਾਲਾ ਫੀਚਰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। WABetaInfo ਦੀ ਰਿਪੋਰਟ ਅਨੁਸਾਰ, ਵਟਸਐਪ ਨੇ ਸਟੇਟਸ ਅਪਡੇਟ 'ਚ ਇੱਕ ਮਿੰਟ ਦੇ ਵਾਈਸ ਨੋਟ ਨੂੰ ਸ਼ੇਅਰ ਕਰਨ ਵਾਲਾ ਫੀਚਰ ਰਿਲੀਜ਼ ਕਰ ਦਿੱਤਾ ਹੈ। ਇਹ ਅਪਡੇਟ iOS ਅਤੇ ਐਂਡਰਾਈਡ ਦੇ ਨਵੇਂ ਵਰਜ਼ਨ 'ਚ ਆਫ਼ਰ ਕੀਤਾ ਜਾ ਰਿਹਾ ਹੈ।
WABetaInfo ਨੇ ਦਿੱਤੀ ਜਾਣਕਾਰੀ: WABetaInfo ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਸ਼ੇਅਰ ਕੀਤਾ, ਜਿਸ ਰਾਹੀ ਤੁਸੀਂ ਸਟੇਟਸ ਅਪਡੇਟ 'ਚ ਇੱਕ ਮਿੰਟ ਦੇ ਵਾਈਸ ਨੋਟ ਨੂੰ ਰਿਕਾਰਡ ਅਤੇ ਸ਼ੇਅਰ ਕਰਨ ਵਾਲੇ ਫੀਚਰ ਨੂੰ ਦੇਖ ਸਕਦੇ ਹੋ। ਕੰਪਨੀ ਇਸ ਫੀਚਰ ਨੂੰ ਹੌਲੀ-ਹੌਲੀ ਰੋਲਆਊਟ ਕਰ ਰਹੀ ਹੈ। ਆਉਣ ਵਾਲੇ ਦਿਨਾਂ 'ਚ ਇਹ ਫੀਚਰ ਸਾਰੇ ਯੂਜ਼ਰਸ ਲਈ ਪੇਸ਼ ਕਰ ਦਿੱਤਾ ਜਾਵੇਗਾ।
- ਵਟਸਐਪ ਕਰ ਰਿਹਾ ਨਵੇਂ ਟੂਲ 'ਤੇ ਕੰਮ, ਹੁਣ AI ਦੀ ਮਦਦ ਨਾਲ ਬਣਾ ਸਕੋਗੇ ਪ੍ਰੋਫਾਈਲ ਫੋਟੋ - WhatsApp AI Generated Profile
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Clear Unread When App Opens' ਦਾ ਆਪਸ਼ਨ, ਜਾਣੋ ਕੀ ਹੋਵੇਗਾ ਖਾਸ - Clear Unread When App Opens
- ਵਟਸਐਪ ਦੇ ਇਸ ਫੀਚਰ 'ਚ ਮਿਲਿਆ ਬੱਗ, ਯੂਜ਼ਰਸ ਨੂੰ ਕਰਨਾ ਪੈ ਰਿਹੈ ਮੁਸ਼ਕਿਲ ਦਾ ਸਾਹਮਣਾ - WhatsApp Latest News
ਇਨ੍ਹਾਂ ਯੂਜ਼ਰਸ ਨੂੰ ਮਿਲਿਆ ਨਵਾਂ ਫੀਚਰ: ਵਟਸਐਪ ਨੇ ਕੁਝ ਦਿਨ ਪਹਿਲਾ ਵਟਸਐਪ ਬੀਟਾ ਫਾਰ iOS 24.10.10.74 ਲਈ 30 ਸਕਿੰਟ ਦੀ ਜਗ੍ਹਾਂ 1 ਮਿੰਟ ਦੇ ਵੀਡੀਓ ਨੂੰ ਸਟੇਟਸ ਅਪਡੇਟ 'ਚ ਸ਼ੇਅਰ ਕਰਨ ਵਾਲੇ ਫੀਚਰ ਨੂੰ ਰੋਲਆਊਟ ਕੀਤਾ ਸੀ ਅਤੇ ਹੁਣ ਕੰਪਨੀ ਨੇ 1 ਮਿੰਟ ਦੇ ਵਾਈਸ ਨੋਟ ਨੂੰ ਸਟੇਟਸ ਅਪਡੇਟ 'ਚ ਸ਼ੇਅਰ ਕਰਨ ਦੇ ਫੀਚਰ ਨੂੰ ਰੋਲਆਊਟ ਕਰ ਦਿੱਤਾ ਹੈ। ਇਹ ਫੀਚਰ iOS ਅਤੇ ਐਂਡਰਾਈਡ ਯੂਜ਼ਰਸ ਲਈ ਪੇਸ਼ ਕੀਤਾ ਗਿਆ ਹੈ। ਬੀਟਾ ਯੂਜ਼ਰਸ ਇਸ ਨਵੇਂ ਫੀਚਰ ਨੂੰ ਟੈਸਟਫਲਾਈਟ ਐਪ 'ਚ ਚੈੱਕ ਕਰ ਸਕਦੇ ਹਨ। ਬੀਟਾ ਟੈਸਟਿੰਗ ਪੂਰੀ ਹੋਣ ਤੋਂ ਬਾਅਦ ਕੰਪਨੀ ਇਸ ਫੀਚਰ ਨੂੰ ਸਾਰੇ ਯੂਜ਼ਰਸ ਲਈ ਰੋਲਆਊਟ ਕਰ ਸਕਦੀ ਹੈ।