ਹੈਦਰਾਬਾਦ: ਇੰਸਟਗ੍ਰਾਮ ਦਾ ਇਸਤੇਮਾਲ ਦੇਸ਼ ਭਰ 'ਚ ਕਈ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਇੰਸਟਾਗ੍ਰਾਮ ਯੂਜ਼ਰਸ ਲਈ ਨਵਾਂ ਅਪਡੇਟ ਆਇਆ ਹੈ। ਦੱਸ ਦਈਏ ਕਿ ਪਹਿਲਾ ਯੂਜ਼ਰਸ ਇੱਕ ਪੋਸਟ 'ਚ 10 ਫੋਟੋ ਜਾਂ ਵੀਡੀਓਜ਼ ਨੂੰ ਸ਼ੇਅਰ ਕਰ ਸਕਦੇ ਸੀ, ਪਰ ਨਵੇਂ ਅਪਡੇਟ ਦੇ ਆਉਣ ਤੋਂ ਬਾਅਦ ਯੂਜ਼ਰਸ ਹੁਣ 20 ਫੋਟੋ-ਵੀਡੀਓ ਸ਼ੇਅਰ ਕਰ ਸਕਣਗੇ।
ਕੈਰੋਜ਼ਲ ਫੀਚਰ: ਦੱਸ ਦਈਏ ਕਿ ਮੈਟਾ ਨੇ ਸਾਲ 2017 'ਚ ਕੈਰੋਜ਼ਲ ਫੀਚਰ ਰੋਲਆਊਟ ਕੀਤਾ ਸੀ। ਹੁਣ ਇਸ ਫੀਚਰ ਨੂੰ ਨਵਾਂ ਅਪਗ੍ਰੇਡ ਮਿਲਿਆ ਹੈ। ਪਲੇਟਫਾਰਮ ਨੇ ਕ੍ਰਿਏਟਰਸ ਅਤੇ ਯੂਜ਼ਰਸ ਦੀ ਲੋੜ ਨੂੰ ਸਮਝਦੇ ਹੋਏ 10 ਮੀਡੀਆ ਕੰਟੈਟ ਦੀ ਲਿਮਿਟ ਨੂੰ 20 ਕਰ ਦਿੱਤਾ ਹੈ। ਇਸ ਤੋਂ ਇਲਾਵਾ, ਸਲਾਈਡਸ ਦੇ ਨਾਲ ਕੋਲੈਬ ਕਰਨ ਅਤੇ ਮਿਊਜ਼ਿਕ ਸ਼ੇਅਰ ਕਰਨ ਦਾ ਆਪਸ਼ਨ ਪਹਿਲਾ ਹੀ ਮਿਲ ਰਿਹਾ ਹੈ।
Now you can add up to 20 pics or videos to a photo dump ✨
— Instagram (@instagram) August 8, 2024
That means more space to share your summer highlights 🏖️
ਕੈਰੋਜ਼ਲ ਫੀਚਰ ਇਸ ਤਰ੍ਹਾਂ ਕੰਮ ਕਰੇਗਾ: ਜੇਕਰ ਤੁਸੀਂ ਇੰਸਟਾਗ੍ਰਾਮ 'ਤੇ ਇੱਕ ਤੋਂ ਜ਼ਿਆਦਾ ਫੋਟੋ ਜਾਂ ਵੀਡੀਓ ਸ਼ੇਅਰ ਕਰਨਾ ਚਾਹੁੰਦੇ ਹੋ, ਤਾਂ ਕੈਰੋਜ਼ਲ ਆਪਸ਼ਨ ਦਾ ਇਸਤੇਮਾਲ ਕਰ ਸਕਦੇ ਹੋ। ਅਜਿਹੇ 'ਚ ਪੋਸਟਾਂ ਦੇ ਥੱਲੇ ਨਜ਼ਰ ਆ ਰਹੇ ਡਾਟ 'ਤੇ ਟੈਪ ਕਰੋ ਅਤੇ ਸੱਜੇ ਪਾਸੇ ਸਵਾਈਪ ਕਰਦੇ ਹੋਏ ਇੱਕ ਤੋਂ ਬਾਅਦ ਇੱਕ ਫੋਟੋ ਜਾਂ ਵੀਡੀਓ ਸ਼ੇਅਰ ਕੀਤੇ ਜਾ ਸਕਦੇ ਹਨ।
- Infinix Note 40X 5G ਸਮਾਰਟਫੋਨ ਦੀ ਪਹਿਲੀ ਸੇਲ ਹੋਈ ਲਾਈਵ, 14 ਹਜ਼ਾਰ ਰੁਪਏ ਤੋਂ ਘੱਟ 'ਚ ਕਰ ਸਕੋਗੇ ਖਰੀਦਦਾਰੀ - Infinix Note 40X 5G Sale
- ਜੇਕਰ ਤੁਹਾਨੂੰ ਵੀ ਆ ਰਹੇ ਨੇ ਆਨਲਾਈਨ ਘਰ ਬੈਠ ਕੇ ਕੰਮ ਕਰਨ ਦੇ ਫੋਨ ਤਾਂ ਹੋ ਜਾਓ ਸਾਵਧਾਨ ਹੋ ਸਕਦੀ ਹੈ ਇਹ ਵੱਡੀ ਠੱਗੀ... - cyber crime
- ਫਲਿੱਪਕਾਰਟ ਨੇ ਸ਼ੁਰੂ ਕੀਤੀ ਨਵੀਂ ਸੁਵਿਧਾ, ਹੁਣ 15 ਮਿੰਟਾਂ 'ਚ ਹੀ ਮਿਲ ਜਾਵੇਗੀ ਸਾਮਾਨ ਦੀ ਡਿਲੀਵਰੀ - Flipkart New Service
ਸਾਰੇ ਯੂਜ਼ਰਸ ਨੂੰ ਮਿਲੇਗਾ ਨਵਾਂ ਅਪਡੇਟ: ਇੰਸਟਾਗ੍ਰਾਮ ਨੇ ਨਵੇਂ ਫੀਚਰ ਨੂੰ ਚੁਣੇ ਹੋਏ ਯੂਜ਼ਰਸ ਲਈ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਫੀਚਰ ਗਲੋਬਲੀ ਰਿਲੀਜ਼ ਹੋਇਆ ਹੈ। ਅਜਿਹੇ 'ਚ ਤੁਸੀਂ ਇੰਸਟਾਗ੍ਰਾਮ ਨੂੰ ਅਪਡੇਟ ਕਰ ਲਓ। ਅਗਲੇ ਕੁਝ ਹਫ਼ਤਿਆਂ 'ਚ ਸਾਰੇ ਯੂਜ਼ਰਸ ਨੂੰ ਇਹ ਫੀਚਰ ਮਿਲਣ ਲੱਗੇਗਾ।