ਹੈਦਰਾਬਾਦ: POCO ਆਪਣੇ ਭਾਰਤੀ ਗ੍ਰਾਹਕਾਂ ਲਈ POCO F6 5G ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਨੇ ਹੁਣ ਇਸ ਫੋਨ ਦੀ ਲਾਂਚ ਡੇਟ ਬਾਰੇ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ। POCO F6 5G ਸਮਾਰਟਫੋਨ 23 ਮਈ ਨੂੰ ਸ਼ਾਮ 4:30 ਵਜੇ ਪੇਸ਼ ਕੀਤਾ ਜਾਵੇਗਾ। ਇਸ ਫੋਨ ਨੂੰ ਫਲਿੱਪਕਾਰਟ ਦੇ ਰਾਹੀ ਵੇਚਿਆ ਜਾਵੇਗਾ।
POCO F6 5G ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ 30,000 ਰੁਪਏ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। POCO F6 5G ਸਮਾਰਟਫੋਨ ਨੂੰ ਤੁਸੀਂ ਫਲਿੱਪਕਾਰਟ ਰਾਹੀ ਖਰੀਦ ਸਕੋਗੇ। ਇਸ ਫੋਨ ਨੂੰ ਗੋਲਡ ਕਲਰ ਆਪਸ਼ਨ 'ਚ ਪੇਸ਼ ਕੀਤਾ ਜਾ ਰਿਹਾ ਹੈ।
POCO F6 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਪ੍ਰੋਸੈਸਰ ਦੇ ਤੌਰ 'ਤੇ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਮਿਲ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ POCO F6 5G 'ਚ OIS ਦੇ ਨਾਲ 50MP ਦਾ ਦੋਹਰਾ ਰਿਅਰ ਕੈਮਰਾ ਸੈਟਅੱਪ ਮਿਲੇਗਾ, ਜਿਸ 'ਚ ਸੋਨੀ LYT 600 ਸੈਂਸਰ, 50MP ਦਾ ਪ੍ਰਾਈਮਰੀ ਕੈਮਰਾ ਅਤੇ 8MP ਦਾ ਅਲਟ੍ਰਾ ਵਾਈਡ ਕੈਮਰਾ ਸ਼ਾਮਲ ਹੋਵੇਗਾ। ਸੈਲਫ਼ੀ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 90ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਫਿਲਹਾਲ, ਇਸ ਫੋਨ ਦੇ ਜ਼ਿਆਦਾ ਫੀਚਰਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।