ਹੈਦਰਾਬਾਦ: Google Maps ਦਾ ਇਸਤੇਮਾਲ ਕਿਸੇ ਜਗ੍ਹਾਂ 'ਤੇ ਪਹੁੰਚਣ ਲਈ ਕੀਤਾ ਜਾਂਦਾ ਹੈ। ਸਹੀ ਜਗ੍ਹਾਂ 'ਤੇ ਪਹੁੰਚਣ ਲਈ ਲੋਕ Google Maps 'ਚ ਆਪਣੀ ਲੋਕੇਸ਼ਨ ਪਾਉਦੇ ਹਨ। ਹੁਣ ਇੱਕ ਰਿਪੋਰਟ ਅਨੁਸਾਰ, Google Maps ਤੁਹਾਡੇ ਲੋਕੇਸ਼ਨ ਡਾਟਾ ਨੂੰ ਸਟੋਰ ਕਰਨ ਦੇ ਤਰੀਕੇ 'ਚ ਵੱਡਾ ਬਦਲਾਅ ਕਰਨ ਜਾ ਰਿਹਾ ਹੈ। ਹੁਣ Google Maps 'ਚ ਯੂਜ਼ਰਸ ਦਾ ਡਾਟਾ ਸਟੋਰ ਨਹੀਂ ਹੋਵੇਗਾ। ਦੱਸ ਦਈਏ ਕਿ ਪਹਿਲਾ Google Maps ਦੇ ਸਰਵਰ 'ਚ ਯੂਜ਼ਰਸ ਦੀ ਲੋਕੇਸ਼ਨ ਹਿਸਟਰੀ ਸਟੋਰ ਹੁੰਦੀ ਸੀ, ਪਰ ਇਸ ਬਦਲਾਅ ਤੋਂ ਬਾਅਦ ਸਾਰੀ ਲੋਕੇਸ਼ਨ ਹਿਸਟਰੀ ਯੂਜ਼ਰਸ ਦੇ ਡਿਵਾਈਸ 'ਚ ਸੇਵ ਹੋਵੇਗੀ।
ਆਟੋ-ਡਿਲੀਟ ਫੀਚਰ: ਇਸ ਤੋਂ ਇਲਾਵਾ, ਕੰਪਨੀ ਆਟੋ-ਡਿਲੀਟ ਫੀਚਰ ਵੀ ਲਿਆ ਰਹੀ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਹਰ ਤਿੰਨ ਮਹੀਨੇ ਵਿੱਚ ਆਪਣੇ ਆਪ ਤੁਹਾਡੀ ਲੋਕੇਸ਼ਨ ਹਿਸਟਰੀ ਡਿਲੀਟ ਹੋ ਜਾਵੇਗੀ। ਹੁਣ Google Maps ਨੇ ਲੋਕੇਸ਼ਨ ਹਿਸਟਰੀ ਦਾ ਨਾਮ ਬਦਲ ਕੇ ਟਾਈਮਲਾਈਨ ਕਰ ਦਿੱਤਾ ਹੈ। ਦ ਵਰਜ ਦੀ ਰਿਪੋਰਟ ਅਨੁਸਾਰ, ਇਹ ਕਦਮ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਧਿਆਨ 'ਚ ਰੱਖਦੇ ਹੋਏ ਚੁੱਕਿਆ ਗਿਆ ਹੈ। ਇਹ ਫੀਚਰ 1 ਦਸੰਬਰ 2024 ਨੂੰ ਜਾਰੀ ਕੀਤਾ ਜਾ ਸਕਦਾ ਹੈ।
Google Maps ਦੇ ਟਾਈਮਲਾਈਨ ਫੀਚਰ ਦਾ ਉਦੇਸ਼: ਇਸ ਫੀਚਰ ਦਾ ਉਦੇਸ਼ ਯੂਜ਼ਰਸ ਦੇ ਡਾਟਾ ਨੂੰ ਸੁਰੱਖਿਅਤ ਰੱਖਣਾ ਹੈ ਅਤੇ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਿੱਥੇ ਯੂਜ਼ਰਸ ਨੇ ਸਫ਼ਰ ਕੀਤਾ ਹੈ, ਉੱਥੇ ਦੀ ਲੋਕੇਸ਼ਨ ਯੂਜ਼ਰਸ ਦੇ ਕੰਟੋਰਲ 'ਚ ਰਹੇ। ਗੂਗਲ ਤੁਹਾਡੇ ਐਂਡਰਾਈਡ ਜਾਂ iOS ਡਿਵਾਈਸ 'ਚ ਲੋਕੇਸ਼ਨ ਹਿਸਟਰੀ ਦਾ ਡਾਟਾ ਸੇਵ ਕਰੇਗਾ। ਡੇਟਾ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਗੂਗਲ ਨੇ ਇਸ ਵਿੱਚ ਐਂਡ-ਟੂ-ਐਂਡ ਐਨਕ੍ਰਿਪਟਡ ਕਲਾਉਡ ਬੈਕਅਪ ਵੀ ਸ਼ਾਮਲ ਕੀਤਾ ਹੈ। ਫਿਲਹਾਲ, ਇਹ ਫੀਚਰ ਸਿਰਫ ਐਪ ਲਈ ਹੀ ਜਾਰੀ ਕੀਤਾ ਜਾ ਰਿਹਾ ਹੈ।