ਹੈਦਰਾਬਾਦ: ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਭਾਰਤੀ ਯੂਜ਼ਰਸ ਨੂੰ ਖੁਸ਼ਖਬਰੀ ਦਿੱਤੀ ਹੈ। ਗੂਗਲ ਨੇ ਅੱਜ ਆਪਣੇ ਭਾਰਤੀ ਗ੍ਰਾਹਕਾਂ ਲਈ ਨਵਾਂ AI Gemini ਮੋਬਾਈਲ ਐਪ ਲਾਂਚ ਕਰ ਦਿੱਤਾ ਹੈ। ਹੁਣ ਭਾਰਤੀ ਯੂਜ਼ਰਸ ਵੀ Gemini ਮੋਬਾਈਲ ਐਪ ਦਾ ਇਸਤੇਮਾਲ ਕਰ ਸਕਣਗੇ। ਇਸ ਐਪ ਨੂੰ ਅੰਗ੍ਰੇਜ਼ੀ ਤੋਂ ਇਲਾਵਾ 9 ਲੋਕਲ ਭਾਸ਼ਾਵਾਂ 'ਚ ਲਿਆਂਦਾ ਗਿਆ ਹੈ।
Gemini ਮੋਬਾਈਲ ਐਪ ਦਾ ਇਨ੍ਹਾਂ ਭਾਸ਼ਾਵਾਂ 'ਚ ਇਸਤੇਮਾਲ ਕਰ ਸਕੋਗੇ: Gemini ਐਪ ਦਾ ਇਸਤੇਮਾਲ ਭਾਰਤੀ ਯੂਜ਼ਰਸ ਹਿੰਦੀ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਤਾਮਿਲ, ਤੇਲਗੂ ਅਤੇ ਉਰਦੂ ਵਿੱਚ ਕਰ ਸਕਦੇ ਹਨ। ਇਸ ਐਪ ਦੇ ਨਾਲ ਯੂਜ਼ਰਸ ਨੂੰ ਉਨ੍ਹਾਂ ਦੇ ਸਵਾਲ ਟਾਈਪ ਕਰਨ ਅਤੇ ਬੋਲ ਕੇ ਸਰਚ ਕਰਨ ਦੀ ਸੁਵਿਧਾ ਮਿਲ ਰਹੀ ਹੈ। ਇਸਦੇ ਨਾਲ ਹੀ, Gemini ਐਪ ਰਾਹੀ ਯੂਜ਼ਰਸ ਆਪਣੇ ਸਵਾਲਾਂ ਨੂੰ ਤਸਵੀਰ ਦੇ ਰਾਹੀ ਵੀ ਪੁੱਛ ਸਕਦੇ ਹਨ।
- ਐਪਲ ਨੇ ਬੰਦ ਕੀਤੀ ਆਪਣੀ ਇਹ ਸੁਵਿਧਾ, ਇੱਕ ਸਾਲ ਪਹਿਲਾ ਹੀ ਹੋਈ ਸੀ ਲਾਂਚ - Apple to Close Pay Later Feature
- LinkedIn ਨੇ ਲਾਂਚ ਕੀਤੇ ਨਵੇਂ AI ਫੀਚਰਸ, ਹੁਣ Resume ਬਣਾਉਣਾ ਅਤੇ ਨੌਕਰੀ ਲੱਭਣਾ ਹੋਵੇਗਾ ਹੋਰ ਵੀ ਆਸਾਨ - LinkedIn Launches AI Features
- Motorola Edge 50 Ultra ਸਮਾਰਟਫੋਨ ਅੱਜ ਹੋਣ ਰਿਹੈ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Motorola Edge 50 Ultra Launch Date
ਸੁੰਦਰ ਪਿਚਾਈ ਨੇ Gemini ਐਪ ਬਾਰੇ ਦਿੱਤੀ ਜਾਣਕਾਰੀ: ਗੂਗਲ ਦੇ ਸੀਈਓ ਸੁੰਦਰ ਪਿੰਚਾਈ ਨੇ Gemini ਮੋਬਾਈਲ ਐਪ ਬਾਰੇ ਖੁਦ ਜਾਣਕਾਰੀ ਦਿੱਤੀ ਹੈ। ਸੁੰਦਰ ਪਿੰਚਾਈ ਨੇ ਇੱਕ ਪੋਸਟ ਸ਼ੇਅਰ ਕਰਕੇ ਕਿਹਾ ਹੈ ਕਿ, "ਅਸੀ Gemini ਮੋਬਾਈਲ ਐਪ ਭਾਰਤ 'ਚ ਲਾਂਚ ਕਰ ਰਹੇ ਹਾਂ।" ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀ ਇਨ੍ਹਾਂ ਲੋਕਲ ਭਾਸ਼ਾਵਾਂ ਨੂੰ Gemini ਐਂਡਵਾਂਸ, ਪਲੱਸ ਅਤੇ ਨਵੇਂ ਫੀਚਰਸ ਦੇ ਨਾਲ ਜੋੜ ਰਹੀ ਹੈ। Gemini ਨੂੰ ਗੂਗਲ ਮੈਸੇਜ ਅੰਗ੍ਰੇਜ਼ੀ 'ਚ ਲਾਂਚ ਕੀਤਾ ਜਾ ਰਿਹਾ ਹੈ। ਇਸ ਪੋਸਟ ਦੇ ਨਾਲ ਉਨ੍ਹਾਂ ਨੇ ਗੂਗਲ ਬਲੌਗ ਦਾ ਲਿੰਕ ਵੀ ਸ਼ੇਅਰ ਕੀਤਾ ਹੈ।