ਹੈਦਰਾਬਾਦ: ਫਲਿੱਪਕਾਰਟ ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ ਫਲਿੱਪਕਾਰਟ ਬਿਗ ਸੇਵਿੰਗ ਡੇਜ਼ ਸੇਲ ਦਾ ਐਲਾਨ ਕੀਤਾ ਸੀ। ਇਹ ਸੇਲ 2 ਮਈ ਨੂੰ ਸ਼ੁਰੂ ਹੋਈ ਸੀ ਅਤੇ 9 ਮਈ ਤੱਕ ਚੱਲੇਗੀ। ਫਲਿੱਪਕਾਰਟ ਬਿਗ ਸੇਵਿੰਗ ਡੇਜ਼ ਸੇਲ 'ਚ ਤੁਸੀਂ ਕਈ ਸਮਾਰਟਫੋਨਾਂ 'ਤੇ ਡਿਸਕਾਊਂਟ ਪਾ ਸਕਦੇ ਹੋ। ਇਸ ਲਿਸਟ 'ਚ ਆਈਫੋਨ 15, ਸੈਮਸੰਗ ਗਲੈਕਸੀ S23, Nothing Phone(2), Poco M6 Pro ਵਰਗੇ ਫੋਨ ਸ਼ਾਮਲ ਹਨ। ਫਲਿੱਪਕਾਰਟ 'ਤੇ SBI ਬੈਂਕ ਕਾਰਡ 'ਤੇ 10 ਫੀਸਦੀ ਦਾ ਡਿਸਕਾਊਂਟ ਵੀ ਮਿਲ ਰਿਹਾ ਹੈ।
ਫਲਿੱਪਕਾਰਟ ਬਿਗ ਸੇਵਿੰਗ ਡੇਜ਼ ਸੇਲ 'ਚ ਡਿਸਕਾਊਂਟ:
iPhone 15: ਫਲਿੱਪਕਾਰਟ ਦੀ ਸੇਲ 'ਚ ਆਈਫੋਨ 15 ਨੂੰ ਤੁਸੀਂ ਡਿਸਕਾਊਂਟ ਦੇ ਨਾਲ ਖਰੀਦ ਸਕਦੇ ਹੋ। ਇਸ ਫੋਨ ਦੀ ਅਸਲੀ ਕੀਮਤ 79,900 ਰੁਪਏ ਹੈ, ਪਰ ਸੇਲ ਦੌਰਾਨ ਤੁਸੀਂ ਇਸ ਫੋਨ ਨੂੰ 63,999 ਰੁਪਏ 'ਚ ਖਰੀਦ ਸਕੋਗੇ। ਇਸ ਫੋਨ 'ਤੇ 15,901 ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲ਼ਾਵਾ, ਤੁਸੀਂ ਫਲਿੱਪਕਾਰਟ 'ਤੇ ਐਕਸਿਸ ਕ੍ਰੇਡਿਟ ਕਾਰਡ ਦੇ ਰਾਹੀ 3,200 ਰੁਪਏ ਤੱਕ ਦੀ ਵਾਧੂ ਛੋਟ ਦਾ ਲਾਭ ਵੀ ਲੈ ਸਕਦੇ ਹੋ ਅਤੇ 5,000 ਰੁਪਏ ਤੱਕ ਦਾ ਐਕਸਚੇਜ਼ ਆਫ਼ਰ ਵੀ ਮਿਲ ਰਿਹਾ ਹੈ।
Nothing Phone (2): ਫਲਿੱਪਕਾਰਟ Nothing Phone (2) 'ਤੇ ਡਿਸਕਾਊਂਟ ਦੇ ਰਿਹਾ ਹੈ। ਇਸ ਫੋਨ ਨੂੰ 36,999 ਰੁਪਏ 'ਚ ਲਿਸਟ ਕੀਤਾ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਇਸ ਫੋਨ ਨੂੰ 44,999 ਰੁਪਏ 'ਚ ਲਾਂਚ ਕੀਤਾ ਸੀ। ਤੁਸੀਂ SBI ਕ੍ਰੇਡਿਟ ਅਤੇ ਡੇਬਿਟ ਕਾਰਡ ਰਾਹੀ 2,500 ਰੁਪਏ ਤੱਕ ਦਾ ਡਿਸਕਾਊਂਟ ਪਾ ਸਕਦੇ ਹੋ।
Samsung Galaxy S23: ਫਲਿੱਪਕਾਰਟ ਸੇਲ 'ਚ Samsung Galaxy S23 'ਤੇ ਵੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਫੋਨ ਨੂੰ ਤੁਸੀਂ 46,999 ਰੁਪਏ 'ਚ ਖਰੀਦ ਸਕਦੇ ਹੋ। Samsung Galaxy S23 'ਤੇ SBI ਕ੍ਰੇਡਿਟ ਅਤੇ ਡੇਬਿਟ ਕਾਰਡ ਰਾਹੀ 10 ਫੀਸਦੀ ਦਾ ਡਿਸਕਾਊਂਟ ਪਾਇਆ ਜਾ ਸਕਦਾ ਹੈ। ਇਸਦੇ ਨਾਲ ਹੀ, Samsung Galaxy S23 'ਤੇ ਐਕਸਚੇਜ਼ ਆਫ਼ਰ ਵੀ ਪੇਸ਼ ਕੀਤਾ ਜਾ ਰਿਹਾ ਹੈ।
Google Pixel 8: Google Pixel 8 ਫੋਨ ਨੂੰ ਵੀ ਤੁਸੀਂ ਘੱਟ ਕੀਮਤ ਦੇ ਨਾਲ ਖਰੀਦਣ ਦਾ ਮੌਕਾ ਪਾ ਸਕਦੇ ਹੋ। ਇਸ ਫੋਨ ਦੀ ਅਸਲੀ ਕੀਮਤ 75,999 ਰੁਪਏ ਹੈ, ਪਰ ਸੇਲ ਦੌਰਾਨ ਤੁਸੀਂ Google Pixel 8 ਨੂੰ 62,999 ਰੁਪਏ 'ਚ ਖਰੀਦ ਸਕੋਗੇ। ਇਸ ਫੋਨ 'ਤੇ 13,000 ਰੁਪਏ ਦਾ ਫਲੈਟ ਡਿਸਕਾਊਂਟ ਵੀ ਮਿਲ ਰਿਹਾ ਹੈ।
Poco M6 Pro: ਫਲਿੱਪਕਾਰਟ ਸੇਲ 'ਚ Poco M6 Pro ਸਮਾਰਟਫੋਨ 'ਤੇ ਵੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਫੋਨ ਨੂੰ ਤੁਸੀਂ 9,499 ਰੁਪਏ 'ਚ ਖਰੀਦ ਸਕਦੇ ਹੋ। Poco M6 Pro 'ਤੇ 2,500 ਰੁਪਏ ਤੱਕ ਦਾ ਫਲੈਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ।