ਹੈਦਰਾਬਾਦ: ਚੋਰ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਜੇਕਰ ਤੁਹਾਡਾ ਫੋਨ ਵੀ ਚੋਰੀ ਜਾਂ ਗੁਆਚ ਗਿਆ ਹੈ ਤਾਂ ਗੂਗਲ ਦਾ ਇੱਕ ਫੀਚਰ ਤੁਹਾਡੇ ਕੰਮ ਆ ਸਕਦਾ ਹੈ। ਇਸ ਫੀਚਰ ਰਾਹੀ ਤੁਸੀਂ ਆਪਣੇ ਚੋਰੀ ਜਾਂ ਗੁਆਚੇ ਹੋਏ ਫੋਨ ਨੂੰ ਵਾਪਸ ਪਾ ਸਕਦੇ ਹੋ ਅਤੇ ਆਪਣੇ ਡਾਟਾ ਨੂੰ ਸੁਰੱਖਿਅਤ ਕਰ ਸਕਦੇ ਹੋ। ਅੱਜ ਦੇ ਸਮੇਂ 'ਚ ਲੋਕ ਸਮਾਰਟਫੋਨ ਦਾ ਬਹੁਤ ਇਸਤੇਮਾਲ ਕਰਦੇ ਹਨ। ਇਸਦਾ ਇਸਤੇਮਾਲ ਬੈਂਕਿੰਗ ਸੁਵਿਧਾ ਲਈ ਵੀ ਕੀਤਾ ਜਾਂਦਾ ਹੈ ਅਤੇ ਸਮਾਰਟਫੋਨ 'ਚ ਕੁਝ ਪਰਸਨਲ ਡਾਟਾ ਵੀ ਹੁੰਦਾ ਹੈ। ਇਸ ਲਈ ਹਮੇਸ਼ਾ ਫੋਨ ਚੋਰੀ ਹੋਣ ਦਾ ਡਰ ਲੋਕਾਂ ਨੂੰ ਸਤਾਉਂਦਾ ਰਹਿੰਦਾ ਹੈ। ਅਜਿਹੇ 'ਚ ਜੇਕਰ ਤੁਹਾਡਾ ਫੋਨ ਚੋਰੀ ਜਾਂ ਗੁਆਚ ਜਾਵੇ ਤਾਂ ਗੂਗਲ ਦਾ ਇੱਕ ਫੀਚਰ ਤੁਹਾਡੇ ਕੰਮ ਆ ਸਕਦਾ ਹੈ। ਇਸ ਰਾਹੀ ਤੁਸੀਂ ਗੁਆਚੇ ਹੋਏ ਫੋਨ ਨੂੰ ਲੱਭ ਸਕਦੇ ਹੋ ਅਤੇ ਆਪਣਾ ਡਾਟਾ ਬਚਾ ਸਕਦੇ ਹੋ।
ਗੂਗਲ ਦੇ Find My Device ਦਾ ਇਸਤੇਮਾਲ ਕਰੋ
ਚੋਰੀ ਜਾਂ ਗੁਆਚੇ ਹੋਏ ਐਂਡਰਾਈਡ ਫੋਨ ਨੂੰ ਲੱਭਣ ਲਈ ਤੁਸੀਂ Find My Device ਦਾ ਇਸਤੇਮਾਲ ਕਰ ਸਕਦੇ ਹੋ। ਇਹ ਫੀਚਰ ਸਾਰੇ ਫੋਨਾਂ 'ਚ ਮੌਜ਼ੂਦ ਹੁੰਦਾ ਹੈ। ਇਸ ਰਾਹੀ ਤੁਸੀਂ ਆਪਣੇ ਫੋਨ ਨੂੰ ਲੋਕੇਟ, ਸੁਰੱਖਿਅਤ ਅਤੇ ਡਾਟਾ ਨੂੰ ਮਿਟਾ ਵੀ ਸਕਦੇ ਹੋ।
ਇਸ ਤਰ੍ਹਾਂ ਕਰੋ Find My Device ਫੀਚਰ ਦੀ ਵਰਤੋ
ਸਭ ਤੋਂ ਪਹਿਲਾ Find My Device ਨੂੰ ਐਕਸੈਸ ਕਰੋ। ਫਿਰ google.com/android/find 'ਤੇ ਜਾਓ। ਜੇਕਰ ਤੁਹਾਡਾ ਫੋਨ ਚੋਰੀ ਹੋ ਗਿਆ ਹੈ ਜਾਂ ਗੁਆਚ ਗਿਆ ਹੈ ਤਾਂ ਤੁਸੀਂ ਕਿਸੇ ਹੋਰ ਦੇ ਫੋਨ 'ਤੇ ਵੀ ਇਸ ਫੀਚਰ ਦਾ ਇਸਤੇਮਾਲ ਕਰ ਸਕਦੇ ਹੋ। ਗੁਆਚੇ ਹੋਏ ਫੋਨ ਨਾਲ ਲਿੰਕਡ ਗੂਗਲ ਅਕਾਊਂਟ ਨੂੰ ਸਾਈਨ ਇਨ ਕਰੋ। ਫਿਰ ਤੁਹਾਨੂੰ ਮੈਪ ਨਜ਼ਰ ਆਵੇਗਾ। ਇਸ 'ਚ ਫੋਨ ਦੀ ਕਰੰਟ ਜਾਂ ਆਖਰੀ ਲੋਕੇਸ਼ਨ ਦੀ ਜਾਣਕਾਰੀ ਮਿਲੇਗੀ। ਤੁਸੀਂ ਇਸ ਐਪ ਨਾਲ ਫੋਨ ਨੂੰ 5 ਮਿੰਟ ਲਈ ਫੁੱਲ ਆਵਾਜ਼ 'ਤੇ ਰਿੰਗ ਕਰ ਸਕਦੇ ਹੋ। ਇਸ ਤਰ੍ਹਾਂ ਫੋਨ ਸਾਈਲੈਂਟ ਮੋਡ 'ਤੇ ਹੋਣ ਤੋਂ ਬਾਅਦ ਵੀ ਰਿੰਗ ਕਰੇਗਾ। ਇਸ ਤਰ੍ਹਾਂ ਤੁਸੀਂ ਆਪਣੀ ਡਿਵਾਈਸ ਨੂੰ ਸੁਰੱਖਿਅਤ ਕਰ ਸਕਦੇ ਹੋ। ਫਿਰ ਫੋਨ ਨੂੰ ਲੌਕ ਕਰੋ। ਤੁਸੀਂ ਇਸ ਫੋਨ 'ਚ ਮੌਜ਼ੂਦ ਡਾਟਾ ਨੂੰ ਮਿਟਾ ਵੀ ਸਕਦੇ ਹੋ। ਇਸ ਫੀਚਰ ਦਾ ਇਸਤੇਮਾਲ ਕਰਨ ਲਈ ਇਸਦਾ ਇਨੇਬਲ ਹੋਣਾ ਜ਼ਰੂਰੀ ਹੈ। ਇਸਨੂੰ ਇਨੇਬਲ ਕਰਨ ਲਈ ਸੈਟਿੰਗਸ 'ਚ ਦਿੱਤੇ ਗਏ Security ਆਪਸ਼ਨ 'ਚ ਜਾਓ। ਇੱਥੇ ਤੁਹਾਨੂੰ Find My Device ਨਜ਼ਰ ਆ ਜਾਵੇਗਾ।
ਇਹ ਵੀ ਪੜ੍ਹੋ:-