ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਕੰਪਨੀ ਆਪਣੇ ਗ੍ਰਾਹਕਾਂ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਲਈ ਐਂਡਰਾਈਡ ਅਤੇ ਆਈਫੋਨ ਯੂਜ਼ਰਸ ਲਈ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਨੇ ਆਪਣੇ ਆਈਫੋਨ ਯੂਜ਼ਰਸ ਲਈ ਐਪ ਦਾ ਰੰਗ ਬਦਲ ਦਿੱਤਾ ਹੈ। ਹੁਣ iOS ਯੂਜ਼ਰਸ ਨੂੰ ਵਟਸਐਪ ਦਾ ਰੰਗ ਗ੍ਰੀਨ ਨਜ਼ਰ ਆਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਅਪਡੇਟ ਐਂਡਰਾਈਡ ਯੂਜ਼ਰਸ ਨੂੰ ਪਹਿਲਾ ਹੀ ਮਿਲ ਚੁੱਕਾ ਹੈ।
ਆਈਫੋਨ ਯੂਜ਼ਰਸ ਦੇ ਵਟਸਐਪ ਦਾ ਬਦਲਿਆ ਰੰਗ: ਵਟਸਐਪ ਨੇ ਭਾਰਤ ਦੇ ਆਈਫੋਨ ਯੂਜ਼ਰਸ ਨੂੰ ਗ੍ਰੀਨ ਕਲਰ ਵਾਲਾ ਅਪਡੇਟ ਦੇਣਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾ ਆਈਫੋਨ ਯੂਜ਼ਰਸ ਨੂੰ ਵਟਸਐਪ ਬਲੂ ਕਲਰ 'ਚ ਨਜ਼ਰ ਆਉਦਾ ਸੀ, ਪਰ ਹੁਣ ਨਵੇਂ ਅਪਡੇਟ ਤੋਂ ਬਾਅਦ ਤੁਸੀਂ ਵਟਸਐਪ ਨੂੰ ਗ੍ਰੀਨ ਕਲਰ 'ਚ ਦੇਖ ਸਕੋਗੇ। ਅਜੇ ਆਈਫੋਨ ਦੇ ਸਾਰੇ ਯੂਜ਼ਰਸ ਨੂੰ ਇਹ ਅਪਡੇਟ ਨਹੀਂ ਮਿਲਿਆ ਹੈ। ਹਾਲਾਂਕਿ, ਕੁਝ ਭਾਰਤੀ ਯੂਜ਼ਰਸ ਨੂੰ ਵਟਸਐਪ ਗ੍ਰੀਨ ਕਲਰ 'ਚ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ।
ਕਿਉ ਬਦਲਿਆ ਵਟਸਐਪ ਦਾ ਰੰਗ?: ਜੇਕਰ ਤੁਹਾਨੂੰ ਆਪਣਾ ਵਟਸਐਪ ਅਜੇ ਗ੍ਰੀਨ ਕਲਰ 'ਚ ਨਜ਼ਰ ਨਹੀਂ ਆ ਰਿਹਾ ਹੈ, ਤਾਂ ਤੁਸੀਂ ਐਪ ਨੂੰ ਅਪਡੇਟ ਕਰਕੇ ਚੈੱਕ ਕਰ ਸਕਦੇ ਹੋ। ਵਟਸਐਪ ਨੇ ਇਸ ਬਦਲਾਅ ਬਾਰੇ ਗੱਲ ਕਰਦੇ ਹੋਏ ਕਿਹਾ ਹੈ ਕਿ, "ਉਨ੍ਹਾਂ ਨੇ ਬ੍ਰਾਂਡ ਦੇ ਕਲਰ ਨਾਲ ਮੈਚ ਕਰਨ ਲਈ ਆਈਫੋਨ ਯੂਜ਼ਰਸ ਦੇ ਵਟਸਐਪ ਦਾ ਰੰਗ ਬਦਲਿਆ ਹੈ।" ਇਸ ਤੋਂ ਇਲਾਵਾ, ਵਟਸਐਪ ਦੇ ਕੁਝ ਆਈਕਨ, ਬਟਨ ਦੇ ਲੁੱਕ ਅਤੇ ਸ਼ੇਪ ਆਦਿ 'ਚ ਵੀ ਬਦਲਾਅ ਨਜ਼ਰ ਆ ਸਕਦਾ ਹੈ।
- ਭਾਰਤ 'ਚ ਬੰਦ ਹੋ ਸਕਦੈ ਵਟਸਐਪ! ਕੰਪਨੀ ਨੂੰ ਆਪਣੇ ਇਸ ਫੀਚਰ ਕਰਕੇ ਕਰਨਾ ਪੈ ਰਿਹਾ ਦਿੱਲੀ ਹਾਈਕੋਰਟ ਦਾ ਸਾਹਮਣਾ - WhatsApp may be banned in India
- ਵਟਸਐਪ ਯੂਜ਼ਰਸ ਲਈ 'Video Message Forwarding' ਫੀਚਰ ਰੋਲਆਊਟ ਹੋਣਾ ਸ਼ੁਰੂ, ਚੈਟ ਕਰਨ ਦਾ ਬਦਲੇਗਾ ਅੰਦਾਜ਼ - WhatsApp Video Message Forwarding
- iOS ਯੂਜ਼ਰਸ ਲਈ ਪੇਸ਼ ਹੋ ਰਿਹਾ 'PassKey' ਫੀਚਰ, ਹੁਣ ਹੈਂਕਰ ਆਸਾਨੀ ਨਾਲ ਨਹੀਂ ਹੈਂਕ ਕਰ ਸਕਣਗੇ ਤੁਹਾਡਾ ਵਟਸਐਪ - WhatsApp PassKey Feature
ਵਸਟਐਪ ਨੂੰ ਇਹ ਫੀਚਰ ਪਿਆ ਭਾਰੀ: ਇਸ ਤੋਂ ਇਲਾਵਾ, ਵਟਸਐਪ ਕਈ ਮੁਸ਼ਕਿਲਾਂ 'ਚ ਘਿਰਿਆ ਹੋਇਆ ਵੀ ਨਜ਼ਰ ਆ ਰਿਹਾ ਹੈ। ਵਟਸਐਪ ਆਪਣੇ ਐਂਡ ਟੂ ਐਂਡ ਇਨਕ੍ਰਿਪਸ਼ਨ ਫੀਚਰ ਕਰਕੇ ਦਿੱਲੀ ਹਾਈਕੋਰਟ ਦੇ ਕਟਹਿਰੇ ਵਿੱਚ ਆ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਐਂਡ ਟੂ ਐਂਡ ਇਨਕ੍ਰਿਪਸ਼ਨ ਫੀਚਰ ਨੂੰ ਬੰਦ ਕਰਨ ਲਈ ਕੰਪਨੀ ਨੂੰ ਕਿਹਾ ਜਾ ਰਿਹਾ ਹੈ, ਜਿਸ ਤੋਂ ਬਾਅਦ ਕੰਪਨੀ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦਾ ਇਹ ਫੀਚਰ ਬੰਦ ਹੋ ਜਾਂਦਾ ਹੈ, ਤਾਂ ਯੂਜ਼ਰਸ ਵਟਸਐਪ ਦਾ ਇਸਤੇਮਾਲ ਕਰਨਾ ਬੰਦ ਕਰ ਦੇਣਗੇ, ਕਿਉਕਿ ਯੂਜ਼ਰਸ ਵਟਸਐਪ 'ਚ ਪ੍ਰਾਈਵੇਸੀ ਹੋਣ ਕਰਕੇ ਹੀ ਇਸ ਐਪ ਦਾ ਜ਼ਿਆਦਾ ਇਸਤੇਮਾਲ ਕਰਦੇ ਹਨ ਅਤੇ ਐਂਡ ਟੂ ਐਂਡ ਇਨਕ੍ਰਿਪਸ਼ਨ ਵੀ ਇੱਕ ਪ੍ਰਾਈਵੇਸੀ ਫੀਚਰ ਹੈ।