ਹੈਦਰਾਬਾਦ: ਜੀਓ ਯੂਜ਼ਰਸ ਲਈ ਬੁਰੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਕੰਪਨੀ ਨੇ ਐਲਾਨ ਕੀਤਾ ਸੀ ਕਿ 3 ਜੁਲਾਈ ਤੋਂ ਮੋਬਾਈਲ ਰੀਚਾਰਜ ਪਲੈਨ ਦੀਆਂ ਕੀਮਤਾਂ ਵਧਾ ਦਿੱਤੀਆਂ ਜਾਣਗੀਆਂ, ਪਰ ਹੁਣ ਕੰਪਨੀ ਨੇ ਇਸ ਤਰੀਕ ਤੋਂ ਪਹਿਲਾ ਹੀ ਆਪਣੇ ਦੋ ਮਸ਼ਹੂਰ ਪ੍ਰੀਪੇਡ ਰੀਚਾਰਜ ਪਲੈਨ ਬੰਦ ਕਰ ਦਿੱਤੇ ਹਨ। ਕੰਪਨੀ ਨੇ 395 ਰੁਪਏ ਅਤੇ 1,559 ਰੁਪਏ ਵਾਲੇ ਪਲੈਨ ਨੂੰ ਬੰਦ ਕਰ ਦਿੱਤਾ ਹੈ। ਦੱਸ ਦਈਏ ਕਿ ਹੁਣ ਇਹ ਦੋਨੋ ਪਲੈਨ My Jio App ਅਤੇ ਕੰਪਨੀ ਦੀ ਅਧਿਕਾਰਿਤ ਵੈੱਬਸਾਈਟ 'ਤੇ ਨਜ਼ਰ ਨਹੀਂ ਆ ਰਹੇ ਹਨ।
395 ਰੁਪਏ ਅਤੇ 1,559 ਰੁਪਏ ਵਾਲੇ ਰੀਚਾਰਜ ਪਲੈਨ 'ਚ ਕੀ ਮਿਲਦੇ ਸੀ ਫਾਇਦੇ?: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ 395 ਰੁਪਏ ਵਾਲੇ ਪ੍ਰੀਪੇਡ ਰੀਚਾਰਜ 'ਚ 84 ਦਿਨਾਂ ਦੀ ਵੈਲਿਡਿਟੀ ਮਿਲਦੀ ਸੀ ਅਤੇ ਅਸੀਮਤ 5G ਡਾਟਾ ਆਫ਼ਰ ਕੀਤਾ ਜਾਂਦਾ ਸੀ, ਜਦਕਿ 1,559 ਰੁਪਏ ਵਾਲੇ ਪ੍ਰੀਪੇਡ ਰੀਚਾਰਜ 'ਚ ਇੱਕ ਸਾਲ ਤੋਂ ਕੁਝ ਦਿਨ ਘੱਟ 336 ਦਿਨਾਂ ਦੀ ਵੈਲਿਡਿਟੀ ਮਿਲਦੀ ਸੀ ਅਤੇ ਅਸੀਮਤ 5G ਡਾਟਾ ਆਫ਼ਰ ਕੀਤਾ ਜਾਂਦਾ ਸੀ।
ਰੀਚਾਰਜ ਕਰਵਾਉਣ ਲਈ ਇਹ ਦੋ ਪਲੈਨ ਰਹਿ ਗਏ ਨੇ ਆਪਸ਼ਨ: ਹੁਣ ਜੀਓ ਯੂਜ਼ਰਸ ਲਈ ਦੋ ਪਲੈਨ ਆਪਸ਼ਨ ਵਜੋਂ ਰਹਿ ਗਏ ਹਨ। ਪਹਿਲਾ ਪਲੈਨ 2,545 ਰੁਪਏ ਵਾਲਾ, ਜਿਸ 'ਚ 336 ਦਿਨਾਂ ਦੀ ਵੈਲਿਡਿਟੀ, ਦਿਨ ਦਾ 1.5GB ਡਾਟਾ, ਦਿਨ ਦੇ 100 SMS ਅਤੇ ਅਸੀਮਿਤ ਵਾਈਸ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਇਸ ਤੋਂ ਇਲਾਵਾ, 666 ਰੁਪਏ ਵਾਲਾ ਪ੍ਰੀਪੇਡ ਰੀਚਾਰਚ ਵੀ ਅਜੇ ਮੌਜ਼ੂਦ ਹੈ। ਇਸ ਪਲੈਨ 'ਚ 84 ਦਿਨਾਂ ਦੀ ਵੈਲਿਡਿਟੀ, ਦਿਨ ਦਾ 1.5GB ਡਾਟਾ, ਦਿਨ ਦੇ 100 SMS ਅਤੇ ਅਸੀਮਿਤ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਹੁਣ ਤੁਹਾਡੇ ਕੋਲ੍ਹ ਇਹ ਦੋਨੋ ਰੀਚਾਰਜ ਆਪਸ਼ਨ ਵਜੋਂ ਰਹਿ ਗਏ ਹਨ। 3 ਜੁਲਾਈ ਤੋਂ ਪਹਿਲਾ ਤੁਸੀਂ ਇਨ੍ਹਾਂ ਦੋਨਾਂ ਪਲੈਨਾਂ 'ਚੋ ਕੋਈ ਵੀ ਪਲੈਨ ਚੁਣ ਸਕਦੇ ਹੋ।
- Jio ਰੀਚਾਰਜ ਹੋਇਆ ਮਹਿੰਗਾ, ਜੁਲਾਈ ਦੀ ਇਸ ਤਰੀਕ ਤੋਂ ਪਹਿਲਾ ਮੋਬਾਈਲ ਰੀਚਾਰਜ ਕਰਵਾਉਣਾ ਹੋ ਸਕਦੈ ਫਾਇਦੇਮੰਦ - Jio Recharge is Expensive
- ਫਲਿੱਪਕਾਰਟ ਬਿਗ ਬੱਚਟ ਡੇਜ਼ ਸੇਲ ਸ਼ੁਰੂ, ਇਨ੍ਹਾਂ ਚੀਜ਼ਾਂ 'ਤੇ ਪਾ ਸਕਦੇ ਹੋ ਭਾਰੀ ਡਿਸਕਾਊਂਟ - Flipkart Big Bachat Days Sale
- Realme 13 Pro ਸੀਰੀਜ਼ ਜਲਦ ਹੋਵੇਗੀ ਭਾਰਤ 'ਚ ਲਾਂਚ, ਕੰਪਨੀ ਨੇ ਪੋਸਟ ਸ਼ੇਅਰ ਕਰਕੇ ਦਿਖਾਈ ਝਲਕ - Realme 13 Pro Series
ਕਿਉ ਵਧਾਏ ਗਏ ਪ੍ਰੀਪੇਡ ਰੀਚਾਰਜ ਪਲੈਨ?: ਟੈਲੀਕੌਮ ਕੰਪਨੀਆਂ ਦੀਆਂ ਕੀਮਤਾਂ 'ਚ ਵਾਧੇ ਦਾ ਐਲਾਨ ਵਿੱਤੀ ਨੁਕਸਾਨ ਨੂੰ ਦੇਖਦੇ ਹੋਏ ਲਿਆ ਗਿਆ ਹੈ। ਕੰਪਨੀਆਂ ਨੇ ਪ੍ਰਤੀ ਯੂਜ਼ਰਸ ਆਪਣੀ ਔਸਤ ਆਮਦਨ ਵਧਾਉਣ ਲਈ ਇਹ ਫੈਸਲਾ ਕੀਤਾ ਹੈ।