ETV Bharat / technology

ਐਪਲ ਨੇ ਬੰਦ ਕੀਤੀ ਆਪਣੀ ਇਹ ਸੁਵਿਧਾ, ਇੱਕ ਸਾਲ ਪਹਿਲਾ ਹੀ ਹੋਈ ਸੀ ਲਾਂਚ - Apple to Close Pay Later Feature - APPLE TO CLOSE PAY LATER FEATURE

Apple to Close Pay Later Feature: ਐਪਲ ਨੇ ਆਪਣੇ ਯੂਜ਼ਰਸ ਲਈ 'Pay Letter' ਸੁਵਿਧਾ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਹੈ। ਕੰਪਨੀ ਨੇ ਇਸ ਬਾਰੇ ਖੁਦ ਜਾਣਕਾਰੀ ਦਿੱਤੀ ਹੈ।

Apple to Close Pay Later Feature
Apple to Close Pay Later Feature (Getty Images)
author img

By ETV Bharat Tech Team

Published : Jun 18, 2024, 12:30 PM IST

ਹੈਦਰਾਬਾਦ: ਦੁਨੀਆਂ ਦੀ ਸਭ ਤੋਂ ਮਹਿੰਗੀ ਤਕਨੀਕੀ ਕੰਪਨੀਆਂ 'ਚੋ ਇੱਕ ਐਪਲ ਆਏ ਦਿਨ ਨਵੇਂ ਫੀਚਰਸ ਨੂੰ ਪੇਸ਼ ਕਰਦੀ ਰਹਿੰਦੀ ਹੈ। ਇਹ ਕੰਪਨੀ ਆਪਣੇ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣਾ ਚਾਹੁੰਦੀ ਹੈ। ਦੱਸ ਦਈਏ ਕਿ ਕੰਪਨੀ ਨੇ ਇੱਕ ਸਾਲ ਪਹਿਲਾ ਹੀ 'Pay Letter' ਫੀਚਰ ਨੂੰ ਪੇਸ਼ ਕੀਤਾ ਸੀ, ਪਰ ਹੁਣ ਕੰਪਨੀ ਨੇ ਇਸ ਸੁਵਿਧਾ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਹੈ। ਅਜਿਹਾ ਕਰਨ ਪਿੱਛੇ ਕੀ ਕਾਰਨ ਹੈ, ਫਿਲਹਾਲ ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਐਪਲ ਨੇ ਬੰਦ ਕੀਤੀ 'Pay Letter' ਸੁਵਿਧਾ: ਐਪਲ ਨੇ ਆਪਣੇ ਯੂਜ਼ਰਸ ਲਈ 'Pay Letter' ਸੁਵਿਧਾ ਹਮੇਸ਼ਾ ਲਈ ਬੰਦ ਕਰ ਦਿੱਤੀ ਹੈ। ਕੰਪਨੀ ਨੇ ਖੁਦ ਇਸ ਬਾਰੇ ਜਾਣਕਾਰੀ ਦਿੱਤੀ ਹੈ। ਕੰਪਨੀ ਦਾ ਕਹਿਣਾ ਹੈ ਕਿ 'Pay Letter' ਦੇ ਤਹਿਤ ਨਵੀਂ ਲੋਨ ਆਫਰਿੰਗ ਸੁਵਿਧਾ ਨੂੰ ਬੰਦ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਸ ਫੈਸਲੇ ਦਾ ਪੁਰਾਣੇ ਲੋਨ ਆਫਰਿੰਗ 'ਤੇ ਅਸਰ ਨਹੀਂ ਪਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਐਪਲ ਦੀ 'Pay Letter' ਸੁਵਿਧਾ ਪਿਛਲੇ ਸਾਲ ਅਕਤੂਬਰ ਮਹੀਨੇ 'ਚ ਹੀ ਅਮਰੀਕਾ ਵਿੱਚ ਲਾਂਚ ਕੀਤੀ ਗਈ ਸੀ।

ਐਪਲ ਯੂਜ਼ਰਸ ਆਪਣੇ ਕ੍ਰੇਡਿਟ ਅਤੇ ਡੇਬਿਟ ਕਾਰਡ ਰਾਹੀ ਐਪਲ ਪੇ ਦੇ ਨਾਲ ਕਿਸ਼ਤ ਕਰਜ਼ਾ ਲੈ ਸਕਦੇ ਹਨ। 9to5Mac ਦੀ ਰਿਪੋਰਟ ਅਨੁਸਾਰ, ਹੁਣ ਐਪਲ ਯੂਜ਼ਰਸ 'Pay Letter' ਸੁਵਿਧਾ ਦਾ ਇਸਤੇਮਾਲ ਨਹੀਂ ਕਰ ਸਕਣਗੇ। ਕੰਪਨੀ ਨੇ ਇਸ ਸੁਵਿਧਾ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਫੀਚਰ ਨਾਲ ਐਪਲ ਯੂਜ਼ਰਸ ਨੂੰ ਆਪਣੀ ਪੇਮੈਂਟ ਚਾਰ ਬਰਾਬਰ ਹਿੱਸੇ 'ਚ ਭੁਗਤਾਨ ਕਰਨ ਦੀ ਸੁਵਿਧਾ ਮਿਲਦੀ ਸੀ। ਇਹ ਸੁਵਿਧਾ 75-100 ਡਾਲਰ ਦੀ ਖਰੀਦਦਾਰੀ ਲਈ ਕੰਮ ਕਰਦੀ ਸੀ। ਦੱਸ ਦਈਏ ਕਿ ਇਸ ਸੁਵਿਧਾ ਦੇ ਬੰਦ ਹੋਣ ਨਾਲ ਭਾਰਤੀ ਯੂਜ਼ਰਸ 'ਤੇ ਕੋਈ ਅਸਰ ਨਹੀਂ ਪਵੇਗਾ, ਕਿਉਕਿ ਇਹ ਫੀਚਰ ਭਾਰਤ 'ਚ ਉਪਲਬਧ ਨਹੀਂ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.