ਹੈਦਰਾਬਾਦ: TikTok ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਹੁਣ ਇਸ ਐਪ 'ਤੇ ਅਮਰੀਕਾ 'ਚ ਪਾਬੰਧੀ ਲਗਾਈ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ TikTok 'ਤੇ ਪਾਬੰਦੀ ਲਗਾਉਣ ਵਾਲੇ ਬਿੱਲ 'ਤੇ ਦਸਤਖਤ ਕਰ ਦਿੱਤੇ ਹਨ। ਸੰਯੁਕਤ ਰਾਜ ਅਮਰੀਕਾ ਨੇ ਚੀਨੀ ਕੰਪਨੀ ByteDance ਨੂੰ ਕਿਹਾ ਹੈ ਕਿ ਜਾਂ ਤਾਂ ਉਹ ਆਪਣਾ TikTok ਐਪ ਕਿਸੇ ਅਮਰੀਕੀ ਖਰੀਦਦਾਰ ਨੂੰ ਵੇਚ ਦੇਣ ਜਾਂ ਇਸ 'ਤੇ ਪਾਬੰਧੀ ਲਗਾ ਦਿੱਤੀ ਜਾਵੇਗੀ। ਹੁਣ ਕੰਪਨੀ ਦੇ ਕੋਲ੍ਹ ਇਨ੍ਹਾਂ ਦੋ ਆਪਸ਼ਨਾਂ 'ਚੋ ਇੱਕ ਨੂੰ ਚੁਣਨ ਲਈ ਇੱਕ ਸਾਲ ਦਾ ਸਮੇਂ ਹੈ। ਅਜਿਹੇ 'ਚ ਕਈ ਲੋਕ ਜਾਣਨਾ ਚਾਹੁੰਦੇ ਹਨ ਕਿ TikTok 'ਤੇ ਪਾਬੰਧੀ ਸਿਰਫ਼ ਅਮਰੀਕਾ ਹੀ ਲਗਾ ਰਿਹਾ ਹੈ, ਤਾਂ ਦੱਸ ਦਈਏ ਕਿ ਅਮਰੀਕਾ TikTok 'ਤੇ ਪਾਬੰਧੀ ਲਗਾਉਣ ਵਾਲਾ ਇਕੱਲਾ ਦੇਸ਼ ਨਹੀਂ ਹੈ। TikTok 'ਤੇ ਪ੍ਰਾਈਵੇਸੀ, ਸੁਰੱਖਿਆ ਅਤੇ ਨੈਤਿਕ ਚਿੰਤਾਵਾਂ ਨੂੰ ਲੈ ਕੇ ਪਹਿਲਾ ਹੀ ਕਈ ਦੇਸ਼ ਪਾਬੰਧੀ ਲਗਾ ਚੁੱਕੇ ਹਨ। ਇਨ੍ਹਾਂ ਦੇਸ਼ਾਂ 'ਚ ਭਾਰਤ ਵੀ ਸ਼ਾਮਲ ਹੈ।
ਇਨ੍ਹਾਂ ਦੇਸ਼ਾਂ 'ਚ TikTok 'ਤੇ ਹੈ ਪਾਬੰਧੀ:
ਭਾਰਤ: TikTok 'ਤੇ ਭਾਰਤ ਵੀ ਪਾਬੰਧੀ ਲਗਾ ਚੁੱਕਾ ਹੈ। TikTok ਨੂੰ ਭਾਰਤ 'ਚ 29 ਜੂਨ 2020 'ਚ ਬੈਨ ਕਰ ਦਿੱਤਾ ਗਿਆ ਸੀ। ਇਸ ਚੀਨੀ ਐਪ ਨੂੰ 58 ਦੂਜੇ ਚੀਨੀ ਐਪਾਂ ਦੇ ਨਾਲ ਪ੍ਰਾਈਵੇਸੀ ਅਤੇ ਸੁਰੱਖਿਆ ਦੇ ਕਾਰਨ ਬੈਨ ਕੀਤਾ ਗਿਆ ਸੀ। ਹਾਲਾਂਕਿ, TikTok ਇਸ ਮਾਮਲੇ 'ਤੇ ਭਾਰਤ ਸਰਕਾਰ ਨਾਲ ਗੱਲ ਕਰ ਪਾਉਦਾ, ਇਸ ਤੋਂ ਪਹਿਲਾ ਹੀ ਸਰਕਾਰ ਨੇ 2021 'ਚ TikTok 'ਤੇ ਪੂਰੀ ਤਰ੍ਹਾਂ ਨਾਲ ਪਾਬੰਧੀ ਲਗਾ ਦਿੱਤੀ।
ਅਫਗਾਨਿਸਤਾਨ: ਸਾਲ 2022 'ਚ ਪਬਜੀ ਦੇ ਨਾਲ TikTok ਨੂੰ ਅਫਗਾਨਿਸਤਾਨ ਨੇ ਵੀ ਬੈਨ ਕਰ ਦਿੱਤਾ ਸੀ। ਅਫਗਾਨਿਸਤਾਨ 'ਚ ਇਸ ਐਪ ਨੂੰ ਨੌਜਵਾਨਾਂ ਨੂੰ ਗੁਮਰਾਹ ਕਰਨ ਲਈ ਬੈਨ ਕੀਤਾ ਗਿਆ ਸੀ।
ਈਰਾਨ: ਈਰਾਨ 'ਚ ਵੀ TikTok ਅਤੇ ਹੋਰ ਮਸ਼ਹੂਰ ਅੰਤਰਰਾਸ਼ਟਰੀ ਸੋਸ਼ਲ ਮੀਡੀਆ ਪਲੈਟਫਾਰਮਾਂ ਨੂੰ ਬੈਨ ਕੀਤਾ ਗਿਆ ਹੈ।
ਉੱਤਰੀ ਕੋਰਿਆ: ਉੱਤਰੀ ਕੋਰਿਆ 'ਚ ਇੰਟਰਨੈੱਟ ਦੇ ਇਸਤੇਮਾਲ 'ਤੇ ਪਾਬੰਧੀ ਹੈ। ਇਸਦੇ ਨਾਲ ਹੀ, ਉੱਤਰੀ ਕੋਰਿਆ 'ਚ TikTok ਦਾ ਵੀ ਇਸਤੇਮਾਲ ਨਹੀਂ ਕੀਤਾ ਜਾਂਦਾ।
- ਇੰਸਟਾਗ੍ਰਾਮ ਯੂਜ਼ਰਸ ਲਈ ਲੈ ਕੇ ਆ ਰਿਹਾ ਪੇਡ ਫੀਚਰ, ਹੁਣ ਆਪਣੇ ਪਸੰਦੀਦਾ ਕੰਟੈਟ ਕ੍ਰਿਏਟਰਸ ਨੂੰ ਫਾਲੋ ਕਰਨ ਲਈ ਦੇਣੇ ਪੈਣਗੇ ਪੈਸੇ! - Instagram Paid Feature
- ਆਈਫੋਨ ਯੂਜ਼ਰਸ ਦੇ ਵਟਸਐਪ ਦਾ ਬਦਲਿਆ ਰੰਗ, ਹੁਣ ਨਵੇਂ ਅੰਦਾਜ਼ 'ਚ ਨਜ਼ਰ ਆਵੇਗੀ ਐਪ - WhatsApp Colour Change
- ਭਾਰਤ 'ਚ ਬੰਦ ਹੋ ਸਕਦੈ ਵਟਸਐਪ! ਕੰਪਨੀ ਨੂੰ ਆਪਣੇ ਇਸ ਫੀਚਰ ਕਰਕੇ ਕਰਨਾ ਪੈ ਰਿਹਾ ਦਿੱਲੀ ਹਾਈਕੋਰਟ ਦਾ ਸਾਹਮਣਾ - WhatsApp may be banned in India
ਉਜ਼ਬੇਕਿਸਤਾਨ: ਉਜ਼ਬੇਕਿਸਤਾਨ 'ਚ ਸਾਲ 2021 'ਚ TikTok 'ਤੇ ਪਾਬੰਧੀ ਲਗਾ ਦਿੱਤੀ ਗਈ ਸੀ। ਇਸ ਐਪ ਨੇ ਉਜ਼ਬੇਕਿਸਤਾਨ ਦੇ ਪਰਸਨਲ ਡਾਟਾ ਪ੍ਰੋਟੈਕਸ਼ਨ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਸੀ। ਇਸ ਲਈ TikTok 'ਤੇ ਬੈਨ ਲਗਾਇਆ ਗਿਆ ਸੀ।
ਇਨ੍ਹਾਂ ਦੇਸ਼ਾਂ ਤੋਂ ਇਲਾਵਾ, ਹੋਰ ਵੀ ਕਈ ਅਜਿਹੇ ਦੇਸ਼ ਹਨ, ਜਿੱਥੇ TikTok ਨੂੰ ਕੁਝ ਸਮੇਂ ਲਈ ਬੈਨ ਕੀਤਾ ਗਿਆ ਹੈ। ਇਨ੍ਹਾਂ ਦੇਸ਼ਾਂ ਦੀ ਲਿਸਟ 'ਚ ਅਜ਼ਰਬਾਈਜਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਦਾ ਨਾਮ ਆਉਦਾ ਹੈ।