ਹੈਦਰਾਬਾਦ: ਐਮਾਜ਼ਾਨ ਇੰਡੀਆ ਨੇ ਆਪਣੇ ਗ੍ਰਾਹਕਾਂ ਲਈ ਗ੍ਰੇਟ ਸਮਰ ਸੇਲ ਦਾ ਐਲਾਨ ਕਰ ਦਿੱਤਾ ਹੈ। ਪਲੇਟਫਾਰਮ ਨੇ ਆਪਣੀ ਸਮਰ ਸੇਲ ਨੂੰ ਲੈ ਕੇ ਪਹਿਲਾ ਹੀ ਆਪਣੀ ਵੈੱਬਸਾਈਟ ਦੇ ਨਾਲ-ਨਾਲ ਐਪ 'ਤੇ ਵੀ ਬੈਨਰ ਲਾਈਵ ਕਰ ਦਿੱਤੇ ਹਨ। ਫਿਲਹਾਲ, ਐਮਾਜ਼ਾਨ ਨੇ ਅਜੇ ਗ੍ਰੇਟ ਸਮਰ ਸੇਲ ਦੀਆਂ ਤਰੀਕਾਂ ਦਾ ਖੁਲਾਸਾ ਨਹੀਂ ਕੀਤਾ ਹੈ।
ਐਮਾਜ਼ਾਨ ਗ੍ਰੇਟ ਸਮਰ ਸੇਲ: ਇਸ ਸੇਲ 'ਚ ਕੰਪਨੀ ਸਮਾਰਟਫੋਨ, ਏਸੀ, ਫਰਿੱਜ਼, ਕੂਲਰ ਅਤੇ ਲੈਪਟਾਪ ਵਰਗੀਆਂ ਡਿਵਾਈਸਾਂ 'ਤੇ ਡਿਸਕਾਊਂਟ ਦੇ ਰਹੀ ਹੈ। ਇਸ ਸੇਲ ਦੌਰਾਨ ਤੁਸੀਂ ਏਅਰ ਕੰਡੀਸ਼ਨਰ 'ਤੇ 55% ਤੱਕ ਦੀ ਛੋਟ, ਫਰਿੱਜ਼ 'ਤੇ 55% ਦੀ ਛੋਟ, ਟੀਵੀ 'ਤੇ 65% ਤੱਕ ਦੀ ਛੋਟ, ਸਮਾਰਟਫੋਨ ਅਤੇ ਹੋਰ ਸਮਾਨ 'ਤੇ 40% ਦੀ ਛੋਟ, ਲੈਪਟਾਪ 'ਤੇ 40% ਛੋਟ, ਹੈੱਡਫੋਨ 'ਤੇ 75% ਛੋਟ, ਸਮਾਰਟਵਾਚ 'ਤੇ 70% ਛੋਟ, ਟੈਬਲੇਟ 'ਤੇ 70% ਦੀ ਛੋਟ, ਹੋਰ ਇਲੈਕਟ੍ਰੋਨਿਕਸ 'ਤੇ 75% ਦੀ ਛੋਟ ਅਤੇ ਅਲੈਕਸਾ ਅਤੇ ਫਾਇਰ ਟੀਵੀ ਡਿਵਾਈਸਾਂ 'ਤੇ 45% ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਐਮਾਜ਼ਾਨ ਇੰਡੀਆ ਐਮਾਜ਼ਾਨ ਕੂਪਨ, ਸੈਂਪਲ ਮੇਨੀਆ, ਕੈਸ਼ਬੈਕ ਰਿਵਾਰਡਸ, ਪ੍ਰੀ-ਬੁੱਕ, ਬਾਏ ਮੋਰ ਸੇਵ ਮੋਰ ਅਤੇ ਐਮਾਜ਼ਾਨ ਕੰਬੋਜ਼ ਰਾਹੀਂ ਹੋਰ ਵੀ ਵਧੀਆ ਆਫ਼ਰਸ ਪੇਸ਼ ਕਰ ਰਿਹਾ ਹੈ। ਬੈਂਕ ਆਫ਼ਰਸ ਦੀ ਗੱਲ ਕੀਤੀ ਜਾਵੇ, ਤਾਂ ਇਸ ਸੇਲ 'ਚ ਐਮਾਜ਼ਾਨ ਇੰਡੀਆ ICICI ਬੈਂਕ, BoB ਅਤੇ OneCard ਕ੍ਰੇਡਿਟ ਅਤੇ ਡੇਬਿਟ ਕਾਰਡ 'ਤੇ ਵੀ ਡਿਸਕਾਊਂਟ ਦਿੱਤਾ ਜਾਵੇਗਾ।
- Infinix Note 40 Pro Plus 5G ਦੀ ਸ਼ੁਰੂ ਹੋਈ ਸੇਲ, ਮਿਲਣਗੇ ਸ਼ਾਨਦਾਰ ਆਫ਼ਰਸ - Infinix Note 40 Pro Plus 5G Sale
- JioCinema ਨੇ ਦੋ ਨਵੇਂ ਪਲੈਨ ਕੀਤੇ ਲਾਂਚ, ਘੱਟ ਰੁਪਇਆਂ 'ਚ ਮਿਲਣਗੇ ਇਹ ਸਾਰੇ ਲਾਭ - JioCinema New Plans
- iOS ਯੂਜ਼ਰਸ ਲਈ ਪੇਸ਼ ਹੋ ਰਿਹਾ 'PassKey' ਫੀਚਰ, ਹੁਣ ਹੈਂਕਰ ਆਸਾਨੀ ਨਾਲ ਨਹੀਂ ਹੈਂਕ ਕਰ ਸਕਣਗੇ ਤੁਹਾਡਾ ਵਟਸਐਪ - WhatsApp PassKey Feature
Realme C65 5G ਸਮਾਰਟਫੋਨ ਅੱਜ ਹੋਵੇਗਾ ਲਾਂਚ: Realme ਆਪਣੇ ਗ੍ਰਾਹਕਾਂ ਲਈ ਅੱਜ Realme C65 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਫੋਨ ਭਾਰਤ 'ਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਫੋਨ ਨੂੰ 10 ਹਜ਼ਾਰ ਰੁਪਏ ਤੋਂ ਘੱਟ ਕੀਮਤ ਦੇ ਨਾਲ ਲਿਆਂਦਾ ਜਾ ਸਕਦਾ ਹੈ। ਲਾਂਚਿੰਗ ਤੋਂ ਪਹਿਲਾ ਕੰਪਨੀ ਨੇ ਇਸ ਫੋਨ ਦੀ ਕੀਮਤ ਦਾ ਵੀ ਖੁਲਾਸਾ ਕਰ ਦਿੱਤਾ ਹੈ। Realme C65 5G ਸਮਾਰਟਫੋਨ ਨੂੰ 9,999 ਰੁਪਏ ਦੀ ਕੀਮਤ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।