ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਆਪਣੇ ਯੂਜ਼ਰਸ ਲਈ ਐਡਿਸ਼ਨਲ ਚੈਟਬੋਟ ਦੇ ਨਾਲ 'AI Studio' ਫੀਚਰ ਰੋਲਆਊਟ ਕਰਨ ਜਾ ਰਿਹਾ ਹੈ। ਵਟਸਐਪ ਦੇ ਇਸ ਫੀਚਰ ਦੀ ਜਾਣਕਾਰੀ WABetainfo ਨੇ ਸਕ੍ਰੀਨਸ਼ਾਰਟ ਦੇ ਨਾਲ ਸ਼ੇਅਰ ਕੀਤੀ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਇਸ ਫੀਚਰ 'ਚ ਹਰ ਤਰ੍ਹਾਂ ਦੇ ਸਵਾਲਾਂ ਲਈ ਇੱਕ ਪਰਸਨਲ ਚੈਟਬੋਟ ਮਿਲੇਗਾ। ਕੰਪਨੀ ਇਸ ਅਪਡੇਟ 'ਚ ਇੱਕ ਰੀ-ਡਿਜ਼ਾਇਨ ਸੈਕਸ਼ਨ ਦੇ ਰਹੀ ਹੈ, ਜਿਸ 'ਚ ਯੂਜ਼ਰਸ ਮੈਟਾ ਥਰਡ ਪਾਰਟੀ ਕ੍ਰਿਏਟਰਸ ਦੇ ਕਈ ਹੈਲਪਫੁੱਲ ਅਤੇ ਫਨ AI ਨੂੰ ਐਕਸਪਲੋਰ ਕਰ ਸਕਦੇ ਹਨ।
📝 WhatsApp beta for Android 2.24.15.10: what's new?
— WABetaInfo (@WABetaInfo) July 15, 2024
WhatsApp is rolling out an AI Studio feature with additional chatbots, and it's available to some beta testers!
Some users may experiment with this feature by installing certain previous updates.https://t.co/Pp6AEWztmn pic.twitter.com/fSJEee5M6J
- ਵਟਸਐਪ ਇਨ੍ਹਾਂ ਯੂਜ਼ਰਸ ਲਈ ਜਲਦ ਪੇਸ਼ ਕਰੇਗਾ ਇੱਕ ਸ਼ਾਨਦਾਰ ਫੀਚਰ, ਕਾਲਿੰਗ ਦਾ ਬਦਲੇਗਾ ਅੰਦਾਜ਼ - WhatsApp Bottom Calling Bar
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ ਟ੍ਰਾਂਸਲੇਟ ਮੈਸੇਜ ਫੀਚਰ, ਆਪਣੀ ਪਸੰਦੀਦਾ ਭਾਸ਼ਾ 'ਚ ਪੜ੍ਹ ਸਕੋਗੇ ਮੈਸੇਜ - WhatsApp Translate Message Feature
- ਵਟਸਐਪ ਨੇ ਪੇਸ਼ ਕੀਤਾ ਨਵਾਂ ਫੀਚਰ; ਹੁਣ ਯੂਜ਼ਰਸ ਵਾਈਸ ਮੈਸੇਜਾਂ ਨੂੰ ਟੈਕਸਟ 'ਚ ਬਦਲ ਸਕਣਗੇ, ਜਾਣੋ ਕਿਵੇਂ - WhatsApp Voice Message Transcripts
ਪਸੰਦੀਦਾ AI ਚੈਟਬੋਟ ਤੋਂ ਪੁੱਛ ਸਕੋਗੇ ਸਵਾਲ: WABetainfo ਅਨੁਸਾਰ, ਇਸ ਫੀਚਰ ਨੂੰ ਬੀਟਾ ਐਂਡਰਾਈਡ 2.24.15.10 ਵਰਜ਼ਨ 'ਚ ਦੇਖਿਆ ਗਿਆ ਹੈ। ਵਟਸਐਪ ਦੇ ਇਸ ਫੀਚਰ ਨੂੰ ਲੈ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਵਟਸਐਪ ਬਾਹਰੀ ਕ੍ਰਿਏਟਰਸ ਨੂੰ ਆਪਣੇ AI ਚੈਟਬੋਟ ਕ੍ਰਿਏਟ ਕਰਨ ਦੀ ਸੁਵਿਧਾ ਦੇ ਸਕਦਾ ਹੈ। ਇਸ ਨਵੇਂ ਫੀਚਰ ਨਾਲ ਯੂਜ਼ਰਸ ਦਾ ਅਨੁਭਵ ਪਹਿਲਾ ਨਾਲੋ ਹੋਰ ਵੀ ਬਿਹਤਰ ਹੋ ਜਾਵੇਗਾ, ਕਿਉਕਿ ਇਸ 'ਚ ਯੂਜ਼ਰਸ ਆਪਣੇ ਪਸੰਦੀਦਾ ਚੈਟਬੋਟ ਤੋਂ ਅਲੱਗ-ਅਲੱਗ ਸਵਾਲ ਪੁੱਛ ਸਕਦੇ ਹਨ। ਇਸ ਫੀਚਰ ਨੂੰ ਜਲਦ ਹੀ ਰੋਲਆਊਟ ਕੀਤਾ ਜਾ ਸਕਦਾ ਹੈ। ਬੀਟਾ ਟੈਸਟਿੰਗ ਪੂਰੀ ਹੋਣ ਤੋਂ ਬਾਅਦ ਕੰਪਨੀ ਇਸ ਫੀਚਰ ਦੇ ਸਟੇਬਲ ਵਰਜ਼ਨ ਨੂੰ ਗਲੋਬਲ ਯੂਜ਼ਰਸ ਲਈ ਵੀ ਰੋਲਆਊਟ ਕਰ ਸਕਦੀ ਹੈ।