ਹੈਦਰਾਬਾਦ: ਅੱਜ ਕੱਲ੍ਹ AI ਤਕਨਾਲੋਜੀ ਦੀ ਕਾਫ਼ੀ ਚਰਚਾ ਚੱਲ ਰਹੀ ਹੈ। ਇਸ ਲਈ ਹਰੇਕ ਕੰਪਨੀ ਆਪਣੇ-ਆਪਣੇ ਪ੍ਰੋਡਕਟਾਂ 'ਚ AI ਫੀਚਰਸ ਦਾ ਇਸਤੇਮਾਲ ਕਰ ਰਹੀ ਹੈ। ਹੁਣ ਇਸ ਲਿਸਟ 'ਚ ਟੂ-ਕਾਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। Truecaller ਨੇ ਵੀ ਆਪਣੇ ਐਪ 'ਚ ਇੱਕ AI ਫੀਚਰ ਨੂੰ ਸ਼ਾਮਲ ਕੀਤਾ ਹੈ, ਜੋ ਯੂਜ਼ਰਸ ਨੂੰ ਸਪੈਮ ਕਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰੇਗਾ।
Truecaller 'ਚ ਆਇਆ AI ਫੀਚਰ: Truecaller ਨੇ ਆਪਣੇ ਪ੍ਰੀਮੀਅਮ ਯੂਜ਼ਰਸ ਲਈ ਇੱਕ ਨਵਾਂ ਫੀਚਰ ਲਾਂਚ ਕੀਤਾ ਹੈ, ਜੋ AI ਤਕਨਾਲੋਜੀ ਦਾ ਇਸਤੇਮਾਲ ਕਰਕੇ ਅਨਜਾਣ ਨੰਬਰਾਂ ਤੋਂ ਆਏ ਕਾਲਾਂ ਨੂੰ ਬਲੌਕ ਕਰ ਦਿੰਦਾ ਹੈ। ਜੇਕਰ ਯੂਜ਼ਰਸ ਨੂੰ ਕਾਲ ਕਰਨ ਵਾਲਾ ਵਿਅਕਤੀ Truecaller ਦੇ ਡਾਟਾਬੇਸ 'ਚ ਨਹੀਂ ਹੋਵੇਗਾ, ਫਿਰ ਵੀ ਇਹ ਐਪ ਉਸਦੇ ਕਾਲ ਨੂੰ ਬਲੌਕ ਕਰ ਦੇਵੇਗੀ ਅਤੇ ਯੂਜ਼ਰਸ ਨੂੰ ਸਪੈਮ ਕਾਲ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਤੁਹਾਨੂੰ ਦੱਸ ਦਈਏ ਕਿ Truecaller ਯੂਜ਼ਰਸ ਨੂੰ ਫਿਲਹਾਲ ਇੱਕ ਬੇਸਿਕ ਪ੍ਰੋਟੈਕਸ਼ਨ ਵਾਲਾ ਫੀਚਰ ਮਿਲਦਾ ਹੈ, ਜਿਸ 'ਚ ਸਿਰਫ਼ ਉਹੀ ਸਪੈਮ ਕਾਲਾਂ ਬਲੌਕ ਹੁੰਦੀਆਂ ਹਨ, ਜਿਨ੍ਹਾਂ ਦਾ ਨੰਬਰ Truecaller ਦੇ ਡਾਟਾਬੇਸ 'ਚ ਹੁੰਦਾ ਹੈ।
Truecaller ਮੈਕਸ ਪ੍ਰੋਟੈਕਸ਼ਨ ਦਾ ਇਸਤੇਮਾਲ: Truecaller ਦਾ ਨਵਾਂ ਫੀਚਰ v13.58 ਜਾਂ ਉਸ ਤੋਂ ਬਾਅਦ ਵਾਲੇ ਅਪਡੇਟ 'ਚ ਮਿਲੇਗਾ। ਇਸ ਫੀਚਰ ਦਾ ਇਸਤੇਮਾਲ ਕਰਨ ਤੋਂ ਪਹਿਲਾ ਤੁਹਾਨੂੰ ਆਪਣੇ Truecaller ਐਪ ਨੂੰ ਅਪਡੇਟ ਕਰਨਾ ਹੋਵੇਗਾ। ਅਪਡੇਟ ਕਰਨ ਤੋਂ ਬਾਅਦ Truecaller ਐਪ ਨੂੰ ਖੋਲ੍ਹੋ ਅਤੇ ਟਾਪ ਸੱਜੇ ਪਾਸੇ ਮੌਜ਼ੂਦ ਤਿੰਨ ਡਾਟ ਵਾਲੇ ਆਈਕਨ 'ਤੇ ਕਲਿੱਕ ਕਰੋ। ਹੁਣ ਸੈਟਿੰਗ ਦੇ ਆਪਸ਼ਨ 'ਚ ਜਾਓ ਅਤੇ ਬਲੌਕ ਦੇ ਆਪਸ਼ਨ 'ਤੇ ਕਲਿੱਕ ਕਰੋ। ਫਿਰ ਮੈਕਸ ਪੱਧਰ ਵਾਲੇ ਨਵੇਂ ਪ੍ਰੋਟੈਕਸ਼ਨ ਦਾ ਆਪਸ਼ਨ ਚੁਣੋ। ਹੁਣ ਇਸ ਫੀਚਰ ਦਾ ਇਸਤੇਮਾਲ ਕਰਨ ਲਈ ਸਕ੍ਰੀਨ 'ਤੇ ਆ ਰਹੇ ਪਲੈਨ ਨੂੰ ਸਬਸਕ੍ਰਾਈਬ ਕਰੋ।
ਇਹ ਯੂਜ਼ਰਸ ਹੀ ਕਰ ਸਕਣਗੇ Truecaller AI ਫੀਚਰ ਦੀ ਵਰਤੋ: ਯੂਜ਼ਰਸ Truecaller ਦੇ ਸਬਸਕ੍ਰਿਪਸ਼ਨ ਪਲੈਨ ਨੂੰ ਖਰੀਦਣ ਤੋਂ ਬਾਅਦ ਹੀ ਇਸ ਫੀਚਰ ਦਾ ਇਸਤੇਮਾਲ ਕਰ ਸਕਣਗੇ। ਕੰਪਨੀ ਨੇ ਇਸ ਫੀਚਰ ਨੂੰ ਪ੍ਰੀਮੀਅਮ ਯੂਜ਼ਰਸ ਲਈ ਰੋਲਆਊਟ ਕੀਤਾ ਹੈ। ਹਾਲਾਂਕਿ, Truecaller ਦਾ ਨਵਾਂ ਮੈਕਸ ਪ੍ਰੋਟੈਕਸ਼ਨ ਸਿਰਫ਼ ਐਂਡਰਾਈਡ ਯੂਜ਼ਰਸ ਲਈ ਉਪਲਬਧ ਹੈ।