ਕਾਸਰਗੋਡ: ਜਰਮਨ ਕਾਰ ਨਿਰਮਾਤਾ ਕੰਪਨੀ ਸਕੋਡਾ ਆਟੋ ਆਪਣੇ 'ਇੰਡੀਆ 2.0' ਪ੍ਰੋਜੈਕਟ ਦੇ ਤਹਿਤ ਭਾਰਤੀ ਬਾਜ਼ਾਰ 'ਚ ਕਈ ਨਵੇਂ ਕਾਰ ਮਾਡਲ ਲਾਂਚ ਕਰ ਰਹੀ ਹੈ। ਇਸ ਸਿਲਸਿਲੇ 'ਚ ਕੰਪਨੀ ਸਾਲ 2025 'ਚ ਆਪਣੀ ਨਵੀਂ SUV ਨੂੰ ਲਾਂਚ ਕਰਨ ਜਾ ਰਹੀ ਹੈ। ਇਸ ਲਈ ਸਕੋਡਾ ਇੰਡੀਆ ਨੇ ਆਪਣੀ ਨਵੀਂ SUV ਲਈ ਇੱਕ ਮੁਕਾਬਲੇ ਦਾ ਆਯੋਜਨ ਕੀਤਾ ਸੀ, ਜਿਸ ਵਿੱਚ ਉਸਨੇ ਲੋਕਾਂ ਤੋਂ ਆਪਣੀ ਨਵੀਂ SUV ਲਈ ਨਾਮ ਦੇ ਵਿਕਲਪ ਪੁੱਛੇ ਸੀ। ਹੁਣ ਕੰਪਨੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਕੇਰਲ ਦੇ ਇੱਕ ਵਿਅਕਤੀ ਦੁਆਰਾ ਦਿੱਤਾ ਨਾਮ ਚੁਣਿਆ ਹੈ।
Finally, it is the time for the big winner...
— Škoda India (@SkodaIndia) August 21, 2024
Congratulations to Mr. Mohammed Ziyad from Kerala for winning the all-new #SkodaKylaq. He will be the first owner when it is launched next year. New adventures and new explorations with your family await!#SkodaIndiaNewEra pic.twitter.com/KkOiJJHsIT
ਜਾਣਕਾਰੀ ਅਨੁਸਾਰ, ਕੇਰਲ ਦਾ ਰਹਿਣ ਵਾਲਾ ਇਹ ਵਿਅਕਤੀ ਕਾਸਰਗੋਡ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਕਾਸਰਗੋਡ ਦੇ ਰਹਿਣ ਵਾਲੇ ਮੁਹੰਮਦ ਜ਼ਿਆਦ ਨੇ ਸਕੋਡਾ ਦੀ ਨਵੀਂ ਕੰਪੈਕਟ SUV ਲਈ 'Kylaq' ਨਾਮ ਦਾ ਸੁਝਾਅ ਦੇ ਕੇ ਮੁਕਾਬਲਾ ਜਿੱਤ ਲਿਆ ਹੈ। ਇਨਾਮ ਵਜੋਂ ਕੰਪਨੀ ਜ਼ਿਆਦ ਨੂੰ ਇਸ ਕਾਰ ਦੀ ਪਹਿਲੀ ਯੂਨਿਟ ਤੋਹਫ਼ੇ ਵਿੱਚ ਦੇਵੇਗੀ, ਜਿਸ ਤੋਂ ਬਾਅਦ ਉਹ ਆਪਣੇ ਦੁਆਰਾ ਚੁਣੇ ਗਏ ਨਾਮ ਨਾਲ ਕਾਰ ਦਾ ਮਾਲਕ ਬਣ ਜਾਵੇਗਾ।
ਜ਼ਿਆਦ ਨੇ ਦੱਸਿਆ ਕਿ ਕੰਪਨੀ ਨੇ ਫਰਵਰੀ 2024 ਵਿੱਚ ਆਪਣੀ SUV ਦੇ ਨਾਮ ਲਈ ਇੱਕ ਮੁਕਾਬਲਾ ਸ਼ੁਰੂ ਕੀਤਾ ਸੀ। ਉਸਨੇ 'Kylaq' ਨਾਮ ਦਾ ਸੁਝਾਅ ਦਿੱਤਾ ਸੀ, ਜੋ ਕਿ ਕ੍ਰਿਸਟਲ ਲਈ ਸੰਸਕ੍ਰਿਤ ਸ਼ਬਦ ਤੋਂ ਲਿਆ ਗਿਆ ਹੈ। ਦੱਸ ਦਈਏ ਕਿ SUV ਦੇ ਸਾਲ 2025 'ਚ ਲਾਂਚ ਹੋਣ ਦੀ ਉਮੀਦ ਹੈ। ਪ੍ਰਤੀਯੋਗਿਤਾ ਵਿੱਚ ਭਾਗੀਦਾਰਾਂ ਨੂੰ ਇੱਕ ਨਾਮ ਸੁਝਾਉਣਾ ਸੀ, ਜੋ 'ਕੇ' ਅੱਖਰ ਤੋਂ ਸ਼ੁਰੂ ਅਤੇ 'ਕਿਊ' ਅੱਖਰ ਨਾਲ ਖਤਮ ਹੁੰਦਾ ਹੋਵੇ।
2,00,000 ਤੋਂ ਵੱਧ ਲੋਕਾਂ ਨੇ ਦਿੱਤੇ ਸੁਝਾਅ: ਸਕੋਡਾ ਨੇ ਨਾਮਕਰਨ ਮੁਕਾਬਲੇ ਲਈ ਇੱਕ ਸਮਰਪਿਤ ਵੈਬਸਾਈਟ 'ਨੇਮ ਯੂਅਰ ਸਕੋਡਾ' ਬਣਾਈ ਗਈ ਸੀ। ਜਾਣਕਾਰੀ ਅਨੁਸਾਰ, 'Kylaq' ਉਨ੍ਹਾਂ ਪੰਜ ਨਾਵਾਂ 'ਚੋਂ ਇਕ ਹੈ, ਜਿਨ੍ਹਾਂ ਨੂੰ ਆਖਿਰਕਾਰ ਚੁਣਿਆ ਗਿਆ ਹੈ। ਜ਼ਿਆਦ ਦੇ ਸੁਝਾਅ ਨੂੰ 2,00,000 ਤੋਂ ਵੱਧ ਐਂਟਰੀਆਂ ਵਿੱਚੋਂ ਚੁਣਿਆ ਗਿਆ ਹੈ। SUV ਦੀ ਪਹਿਲੀ ਯੂਨਿਟ ਦੇਣ ਤੋਂ ਇਲਾਵਾ Skoda 10 ਪ੍ਰਤੀਭਾਗੀਆਂ ਨੂੰ ਪ੍ਰਾਗ ਵਿੱਚ ਆਪਣੇ ਪਲਾਂਟ ਦਾ ਦੌਰਾ ਕਰਨ ਦਾ ਮੌਕਾ ਵੀ ਦੇ ਰਹੀ ਹੈ।
ਕੈਲਾਸ਼ ਪਰਬਤ ਤੋਂ ਪ੍ਰੇਰਿਤ ਨਾਮ: ਸਕੋਡਾ ਇੰਡੀਆ ਨੇ ਕਿਹਾ ਕਿ 'Kylaq' ਨਾਮ ਕੈਲਾਸ਼ ਪਰਬਤ ਤੋਂ ਪ੍ਰੇਰਿਤ ਹੈ। ਭਾਰਤ ਵਿੱਚ Skoda SUV ਦੇ ਸਾਰੇ ਨਾਮ 'K' ਨਾਲ ਸ਼ੁਰੂ ਹੁੰਦੇ ਹਨ ਅਤੇ 'Q' ਨਾਲ ਖਤਮ ਹੁੰਦੇ ਹਨ। ਹਾਲਾਂਕਿ, ਇਸ SUV ਦਾ ਨਿਰਮਾਣ ਘਰੇਲੂ ਬਾਜ਼ਾਰ ਲਈ ਭਾਰਤ 'ਚ ਕੀਤਾ ਜਾਵੇਗਾ ਪਰ ਇਸ ਨੂੰ ਚੋਣਵੇਂ ਦੇਸ਼ਾਂ 'ਚ ਵੀ ਨਿਰਯਾਤ ਕੀਤਾ ਜਾਵੇਗਾ, ਜਿੱਥੇ ਕੰਪਨੀ ਆਪਣੀਆਂ ਕਾਰਾਂ ਦਾ ਨਿਰਯਾਤ ਕਰਦੀ ਹੈ।
Skoda Kylaq ਦੇ ਫੀਚਰਸ: ਜਾਣਕਾਰੀ ਅਨੁਸਾਰ, ਇਸ SUV ਨੂੰ MQB-A0-IN ਪਲੇਟਫਾਰਮ 'ਤੇ ਬਣਾਇਆ ਜਾਵੇਗਾ, ਜੋ ਕਿ ਕੁਸ਼ਾਕ ਅਤੇ ਸਲਾਵੀਆ ਦਾ ਆਧਾਰ ਹੈ। ਨਵੀਂ Skoda Kylaq ਦੇ ਫੀਚਰਸ ਬਾਰੇ ਜ਼ਿਆਦਾ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਆਪਣੇ ਜਾਣੇ-ਪਛਾਣੇ 1.0-ਲੀਟਰ, TSI ਟਰਬੋ-ਪੈਟਰੋਲ ਇੰਜਣ ਨੂੰ ਪੇਸ਼ ਕਰ ਸਕਦੀ ਹੈ, ਜੋ ਛੇ-ਸਪੀਡ ਮੈਨੂਅਲ ਅਤੇ ਟਾਰਕ ਕਨਵਰਟਰ ਆਟੋਮੈਟਿਕ ਗਿਅਰਬਾਕਸ ਨਾਲ ਮੇਲ ਖਾਂਦਾ ਹੋਵੇਗਾ। ਇਹ ਇੰਜਣ 114bhp ਦੀ ਪਾਵਰ ਅਤੇ 178Nm ਦਾ ਟਾਰਕ ਦਿੰਦਾ ਹੈ।
- 2024 Hero Glamour 125 ਨਵੇਂ ਕਲਰ ਆਪਸ਼ਨ ਦੇ ਨਾਲ ਹੋਈ ਲਾਂਚ, ਕੀਮਤ ਅਤੇ ਫੀਚਰਸ ਬਾਰੇ ਜਾਣੋ - 2024 Hero Glamour 125 Launched
- TVS Jupiter 110 ਸਕੂਟਰ ਸ਼ਾਨਦਾਰ ਲੁੱਕ ਦੇ ਨਾਲ ਹੋਇਆ ਲਾਂਚ, ਖਰੀਦਣ ਤੋਂ ਪਹਿਲਾ ਇਸ ਬਾਰੇ ਜਾਣ ਲਓ ਸਭ ਕੁੱਝ - TVS Jupiter 110 Launch
- Mahindra Thar Roxx 5-door vs Thar 3-door, ਜਾਣੋ ਇਨ੍ਹਾਂ ਦੋਨਾਂ ਕਾਰਾਂ 'ਚ ਅੰਤਰ ਅਤੇ ਕੀਮਤ ਬਾਰੇ, ਕਿਹੜੀ ਹੈ ਸਭ ਤੋਂ ਬੈਸਟ - Mahindra Thar Roxx 5 door
Skoda Kylaq ਦਾ ਡਿਜ਼ਾਈਨ: Skoda India ਦੁਆਰਾ ਕੁਝ ਸਮਾਂ ਪਹਿਲਾਂ ਨਵੀਂ Skoda Kylaq ਦਾ ਇੱਕ ਟੀਜ਼ਰ ਜਾਰੀ ਕੀਤਾ ਗਿਆ ਸੀ, ਜੋ ਇਸ ਦੇ ਡਿਜ਼ਾਈਨ ਨੂੰ ਦਰਸਾਉਂਦਾ ਸੀ। ਜਾਣਕਾਰੀ ਮੁਤਾਬਕ, ਇਸ ਕਾਰ 'ਚ ਸਪਲਿਟ ਹੈੱਡਲੈਂਪ ਸੈੱਟਅਪ, LED DRL, ਨਵੀਂ ਗ੍ਰਿਲ, ਸਕੋਡਾ ਲੋਗੋ ਦੇ ਨਾਲ ਸਕਲਪਟਡ ਬੋਨਟ, ਇਨਵਰਟੇਡ L-ਸ਼ੇਪਡ LED ਟੇਲਲਾਈਟਸ, ਨਵੇਂ ਅਲਾਏ ਵ੍ਹੀਲਸ ਅਤੇ ਰੂਫ-ਰੇਲ ਵਰਗੇ ਕਈ ਹੋਰ ਫੀਚਰਸ ਦਿੱਤੇ ਜਾਣਗੇ। ਫਿਲਹਾਲ, ਇਸ ਦੇ ਇੰਟੀਰੀਅਰ ਅਤੇ ਫੀਚਰਸ ਬਾਰੇ ਕੋਈ ਜਾਣਕਾਰੀ ਨਹੀਂ ਆਈ ਹੈ।