ਮੋਗਾ: ਜਿੱਥੇ ਅੱਜ ਕੱਲ੍ਹ ਬੱਚੇ ਸਾਰਾ ਦਿਨ ਮੋਬਾਈਲਾਂ ਉੱਤੇ ਆਪਣਾ ਸਮਾਂ ਬਰਬਾਦ ਕਰਦੇ ਹਨ ਉੱਥੇ ਹੀ ਮੋਗਾ ਦੇ ਰਹਿਣ ਵਾਲੇ ਤਿੰਨ ਬੱਚਿਆਂ ਨੇ ਆਪਣੇ ਮਾਤਾ ਪਿਤਾ ਅਤੇ ਮੋਗਾ ਸ਼ਹਿਰ ਦਾ ਨਾਮ ਕੀਤਾ ਰੋਸ਼ਨ ਹੈ। ਛੋਟੇ-ਛੋਟੇ ਕੰਮਾਂ ਲਈ ਕੈਲਕੂਲੇਟਰ ਦਾ ਇਸਤੇਮਾਲ ਕੀਤਾ ਜਾਂਦਾ ਹੈ, ਉੱਥੇ ਹੀ ਇਹਨਾਂ ਬੱਚਿਆਂ ਨੇ ਬਿਨਾਂ ਕੈਲਕੂਲੇਟਰ ਤੋਂ ਗਣਿਤ ਦੇ ਸਵਾਲਾਂ ਨੂੰ ਸਕਿੰਟਾਂ ਦੇ ਵਿੱਚ ਹੀ ਹੱਲ ਕਰਕੇ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ। ਉੱਥੇ ਹੀ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸ਼ਹਿਰ ਵਾਸੀਆਂ ਨੇ ਵੀ ਇਹਨਾਂ ਬੱਚਿਆਂ ਨੂੰ ਦਿੱਤੀਆਂ ਵਧਾਈਆਂ ਗਈਆਂ ਹਨ।
ਗਣਿਤ ਦੇ ਸਵਾਲਾਂ ਦਾ ਤੇਜ਼ੀ ਨਾਲ ਹੱਲ
ਉੱਥੇ ਹੀ ਜਾਣਕਾਰੀ ਦਿੰਦੇ ਹੋਏ ਵਿਸ਼ਵ ਰਿਕਾਰਡ ਬਣਾਉਣ ਵਾਲੇ ਲੜਕੇ ਭਾਵਿਆ ਸ਼ਰਮਾ ਨੇ ਦੱਸਿਆ ਕਿ ਉਸ ਨੇ ਯੂਸੀ ਮਾਸ ਨਾਲ ਗਣਿਤ ਦੇ ਸਵਾਲਾਂ ਦਾ ਅਸਾਨ ਤਰੀਕੇ ਨਾਲ ਹੱਲ ਕੀਤਾ ਹੈ। ਭਾਵਿਆ ਸ਼ਰਮਾ ਨੇ ਇਸ ਦੀ ਪੜ੍ਹਾਈ ਕੀਤੀ ਹੈ, ਉਸ ਨੇ ਆਖਿਆ ਕਿ ਮੇਰਾ ਬਚਪਨ ਤੋਂ ਹੀ ਸ਼ੌਂਕ ਸੀ ਕਿ ਗਣਿਤ ਦੇ ਸਵਾਲਾਂ ਨੂੰ ਸਕਿੰਟਾਂ ਵਿੱਚ ਹੱਲ ਕਰਾਂ, ਇਸ ਵਿੱਚ ਬਹੁਤ ਹੀ ਮਿਹਨਤ ਲੱਗਦੀ ਹੈ। ਤਿੰਨ ਮਹੀਨੇ ਲਗਾਤਾਰ ਮਿਹਨਤ ਕਰਕੇ ਆਨਲਾਈਨ ਵਰਲਡ ਰਿਕਾਰਡ ਬਣਾਇਆ ਹੈ ਅਤੇ ਮੇਰੇ ਮਾਤਾ ਪਿਤਾ ਨੇ ਮੇਰਾ ਬਹੁਤ ਸਾਥ ਦਿੱਤਾ ਹੈ। ਉਸ ਨੇ ਆਖਿਆ ਕਿ ਮੈਂ ਅੱਗੇ ਹੋਰ ਮਿਹਨਤ ਕਰਕੇ ਗੀਨਿਜ ਬੁੱਕ ਵਿੱਚ ਆਪਣਾ ਨਾਮ ਦਰਜ ਕਰਵਾਵਾਂਗਾ।
ਜਾਣਕਾਰੀ ਦਿੰਦੇ ਹੋਏ ਭਾਵਿਆ ਸ਼ਰਾਮ ਦੀ ਮਾਤਾ ਮਮਤਾ ਸ਼ਰਮਾ ਨੇ ਦੱਸਿਆ ਕਿ ਉਸ ਦੇ ਬੇਟੇ ਅਤੇ ਮੈਡਮ ਅਲਕਾ ਗਰਗ ਨੇ ਬਹੁਤ ਮਿਹਨਤ ਕੀਤੀ ਹੈ, ਜਿਸ ਕਾਰਨ ਬੇਟੇ ਨੇ ਇਹ ਮੁਕਾਮ ਹਾਸਲ ਕੀਤਾ ਹੈ। ਮੈਨੂੰ ਬਹੁਤ ਹੀ ਖੁਸ਼ੀ ਹੈ ਕਿ ਮੇਰੇ ਬੇਟੇ ਨੇ ਸਾਡੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ। ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਬੱਚਿਆਂ ਨੂੰ ਮੋਬਾਇਲ ਤੋਂ ਹਟਾ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਬੱਚਿਆਂ ਦਾ ਭਵਿੱਖ ਵਧੀਆ ਬਣ ਸਕੇ।
- ਬੀਬੀ ਜਗੀਰ ਕੌਰ ਨੂੰ ਅਪਸ਼ਬਦ ਬੋਲਣ ਦੇ ਮਾਮਲੇ ’ਚ ਵੱਡੀ ਕਾਰਵਾਈ, ਐੱਸਜੀਪੀਸੀ ਪ੍ਰਧਾਨ ਨੂੰ ਸੁਣਾਈ ਗਈ ਸਜ਼ਾ
- ਐਸਪੀ ਓਬਰਾਏ ਦੇ ਯਤਨਾਂ ਸਦਕਾ ਜਾਰਜੀਆ ਹਾਦਸੇ 'ਚ ਮਰਨ ਵਾਲੇ ਤਰਨ ਤਾਰਨ ਦੇ ਸੰਦੀਪ ਸਿੰਘ ਦੀ ਮ੍ਰਿਤਕ ਦੇਹ ਪੁੱਜੀ ਘਰ
- ਤਰਨ ਤਾਰਨ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਇਆ ਮੁਕਾਬਲਾ, ਦੋ ਬਦਮਾਸ਼ਾਂ ਦੇ ਪੈਰ ਵਿੱਚ ਲੱਗੀਆਂ ਗੋਲੀਆਂ
ਕੰਪੀਟਿਸ਼ਨ ਆਨਲਾਈਨ ਹੁੰਦਾ ਹੈ
ਜਾਣਕਾਰੀ ਦਿੰਦੇ ਹੋਏ ਅਕੈਡਮੀ ਦੇ ਅਧਿਆਪਕ ਅਲਕਾ ਗਰਗ ਨੇ ਦੱਸਿਆ ਕਿ ਮੈਂ ਪਿਛਲੇ ਲੰਮੇ ਸਮੇਂ ਤੋਂ ਯੂਸੀ ਮਾਸ ਕੰਪਨੀ ਦੇ ਨਾਲ ਜੁੜੀ ਹੋਈ ਹਾਂ, ਇਸ ਕੰਪਨੀ ਨੇ ਤਕਰੀਬਨ 80 ਦੇਸ਼ਾਂ ਵਿੱਚ ਆਪਣੇ ਦਫ਼ਤਰ ਖੋਲ੍ਹੇ ਹੋਏ ਹਨ। ਇਸ ਵਿੱਚ ਕਾਫੀ ਬੱਚੇ ਵੱਖ-ਵੱਖ ਪ੍ਰਤੀ ਖੇਡਾਂ ਵਿੱਚ ਭਾਗ ਲੈਂਦੇ ਹਨ, ਪਹਿਲਾਂ ਵੀ ਇਸ ਵਿੱਚ ਬੱਚਿਆਂ ਨੇ ਕਾਫੀ ਮੈਡਲ ਜਿੱਤੇ ਹਨ ਅਤੇ ਵਰਲਡ ਕਾਰਡ ਬਣਾਏ ਹਨ। ਸਾਢੇ ਤਿੰਨ ਵਿਦਿਆਰਥੀਆਂ ਨੇ ਅੱਜ ਵੀ ਵਿਸ਼ਵ ਰਿਕਾਰਡ ਬਣਾ ਕੇ ਆਪਣੇ ਮਾਤਾ ਪਿਤਾ ਅਤੇ ਅਕੈਡਮੀ ਦਾ ਨਾਮ ਰੋਸ਼ਨ ਕੀਤਾ ਹੈ। ਬੱਚਿਆਂ ਨੂੰ ਆਈਆਈਟੀ ਵਰਗੇ ਪੇਪਰਾਂ ਵਿੱਚ ਵੀ ਕਾਫੀ ਮਦਦ ਮਿਲਦੀ ਹੈ, ਇਹ ਕੰਪੀਟੀਸ਼ਨ ਆਨਲਾਈਨ ਹੁੰਦਾ ਹੈ ।