ਲੁਧਿਆਣਾ: ਪੰਜਾਬ ਦੇ ਵਿੱਚ ਇੱਕ ਪਾਸੇ ਜਿੱਥੇ ਝੋਨੇ ਦਾ ਰਕਬਾ ਘਟਾਉਣ ਲਈ ਲਗਾਤਾਰ ਖੇਤੀਬਾੜੀ ਮਾਹਰ ਅਤੇ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ , ਉੱਥੇ ਹੀ ਦੂਜੇ ਪਾਸੇ ਆਉਣ ਵਾਲੇ ਸੀਜ਼ਨ ਦੇ ਲਈ ਕਿਸਾਨਾਂ ਨੂੰ ਪੰਜਾਬ ਸਰਕਾਰ ਅਤੇ ਪੀਏਯੂ ਵੱਲੋਂ ਸਿਫਾਰਿਸ਼ ਕੀਤੀਆਂ ਕਿਸਮਾਂ ਹੀ ਲਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ । ਜਿਨਾਂ ਦੇ ਵਿੱਚ ਖਾਸ ਤੌਰ 'ਤੇ ਪੀਆਰ ਕਿਸਮਾਂ ਸ਼ਾਮਿਲ ਹਨ। ਪੀਆਰ 129, 128 126 127 122, 114 ਅਤੇ 113 ਨੂੰ ਸਿਫਾਰਿਸ਼ ਕੀਤਾ ਗਿਆ ਹੈ । ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਕਿਸਾਨਾਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਉਹ ਪੂਸਾ 44 ਕਿਸਮ ਮਿਲਾਉਣ ਤੋਂ ਗੁਰੇਜ ਕਰਨ। ਕਿਸਾਨਾਂ ਨੂੰ ਵਿਸ਼ੇਸ਼ ਤੌਰ ਤੇ ਪੀਆਰ 131 ਵੱਲ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਦਰਅਸਲ ਪੀਆਰ ਕਿਸਮਾਂ ਘੱਟ ਸਮਾਂ ਅਤੇ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਨੇ ਜੋ ਕਿ ਪਾਣੀ ਦੀ ਵੀ ਬਚਤ ਕਰਦੀਆਂ ਹਨ ਇੱਥੋਂ ਤੱਕ ਕਿ ਇਹਨਾਂ ਤੇ ਕੀਟਨਾਸ਼ਕ ਸਪਰੇਹਾਂ ਦੀ ਵੀ ਘੱਟ ਲੋੜ ਪੈਂਦੀ ਹੈ।
- ਮੌਤ ਵੰਡਦਾ ਨਹਿਰੀ ਪਾਣੀ: ਮਾਲਵੇ ਦੇ ਸੈਂਕੜੇ ਪਿੰਡਾਂ ਨੂੰ ਪੀਣ ਦਾ ਪਾਣੀ ਸਪਲਾਈ ਕਰਨ ਵਾਲੀ ਸਰਹਿੰਦ ਨਹਿਰ ਦਾ ਪਾਣੀ ਹੋਇਆ ਦੂਸ਼ਿਤ - Sirhind Canal Polluted water
- ਕਾਰੋਬਾਰੀ ਨੇ ਲੱਖਾਂ ਰੁਪਏ ਖ਼ਰਚ ਕੇ ਬਣਵਾਇਆ ਪੰਛੀਆਂ ਲਈ ਟਾਵਰ; ਰਾਜਸਥਾਨ ਤੋਂ ਮੰਗਵਾਇਆ ਕਾਰੀਗਰ, ਧੀਆਂ ਨੂੰ ਸਮਰਪਿਤ - Tower For Birds Nests
- ਤਲਵੰਡੀ ਸਾਬੋ ਦੇ ਲੇਲੇਆਣਾ ਰੋਡ 'ਤੇ 35 ਏਕੜ ਕਣਕ ਦੀ ਨਾੜ ਨੂੰ ਲੱਗੀ ਅੱਗ - fire broke out in Talwandi Sabo
ਕਿਹੜੀਆਂ ਕਿਸਮਾਂ ਦੀ ਕੀਤੀ ਸਿਫਾਰਿਸ਼: ਪੰਜਾਬ ਸਰਕਾਰ ਵੱਲੋਂ ਅਤੇ ਪੰਜਾਬ ਖੇਤੀਬਾੜੀ ਵਿਭਾਗ ਦੇ ਸਹਿਯੋਗ ਦੇ ਨਾਲ ਪੀਏਯੂ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ ਕਿਸਮਾਂ ਕਿਸਾਨਾਂ ਨੂੰ ਲਾਉਣ ਲਈ ਕਿਹਾ ਜਾ ਰਿਹਾ ਹੈ ਜਿਨਾਂ ਦੇ ਵਿੱਚ ਪੀਆਰ 131, ਪੀਆਰ 130, ਪੀਆਰ 129, ਪੀਆਰ 128, ਪੀਆਰ 127, ਪੀਆਰ 122, ਪੀਆਰ 113 ਅਤੇ 14 ਸ਼ਾਮਿਲ ਹੈ। ਲੁਧਿਆਣਾ ਦੇ ਖੇਤੀਬਾੜੀ ਅਫਸਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਪੂਸਾ 44 ਤੇ ਮੁਕੰਮਲ ਪਬੰਦੀ ਲਾਉਣ ਦਾ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ। ਇੱਥੋਂ ਤੱਕ ਕਿ ਜੇਕਰ ਮੰਡੀ ਦੇ ਵਿੱਚ ਪੂਸਾ 44 ਆਉਂਦੀ ਹੈ ਤਾਂ ਉਸ ਦੇ ਮੈਂ ਕਰਦਾ ਮੰਡੀਕਰਨ ਦੇ ਵਿੱਚ ਵੀ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਾਫ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਉਸ ਦੀ ਖਰੀਦ ਹੋਵੇ ਜਾਂ ਨਾ ਹੋਵੇ ਇਸ ਦਾ ਕੋਈ ਫੈਸਲਾ ਫਿਲਹਾਲ ਨਹੀਂ ਲਿਆ ਗਿਆ ਹੈ।
ਪਾਣੀ ਦੀ ਬੱਚਤ: ਪੂਰੇ ਪੰਜਾਬ ਭਰ ਦੇ ਵਿੱਚ ਧਰਤੀ ਹੇਠਲੇ ਪਾਣੀ ਲਗਾਤਾਰ ਡੂੰਘੇ ਹੁੰਦੇ ਜਾ ਰਹੇ ਨੇ ਜਿਸ ਦਾ ਮੁੱਖ ਕਾਰਨ ਝੋਨੇ ਦੀ ਕਾਸ਼ਤ ਰਿਹਾ ਹੈ ਜੋ ਪਿਛਲੇ ਕਈ ਸਾਲਾਂ ਤੋਂ ਉਸੇ ਤਰ੍ਹਾਂ ਚੱਲਦੀ ਆ ਰਹੀ ਹੈ ਪਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਲਈ ਸਰਕਾਰਾਂ ਅਤੇ ਖੇਤੀਬਾੜੀ ਮਹਿਕਮੇ ਵੱਲੋਂ ਕਿਸਾਨਾਂ ਨੂੰ ਪੀਆਰ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ ਜੋ ਘੱਟ ਸਮੇਂ ਦੇ ਵਿੱਚ ਘੱਟ ਪਾਣੀ ਦੇ ਨਾਲ ਤਿਆਰ ਹੋ ਜਾਂਦੀਆਂ ਹਨ ਅਤੇ ਇਸ ਦੀ ਰਹਿੰਦ ਖੂੰਦ ਵੀ ਘੱਟ ਹੁੰਦੀ ਹੈ । ਰਾਜ ਵਿੱਚ ਬੈਕਟੀਰੀਆ ਦੀਆਂ ਸਾਰੀਆਂ ਪ੍ਰਚਲਿਤ ਪੈਥੋ ਟਾਈਪਾਂ ਲਈ ਸੰਵੇਦਨਸ਼ੀਲ ਹੁੰਦੀਆਂ ਹਨ ਕੀੜਾ ਅਤੇ ਬਿਮਾਰੀਆਂ ਦੇ ਗੰਭੀਰ ਪ੍ਰਕੋਪ ਕਾਰਨ ਕੀਟਨਾਸ਼ਕਾਂ ਦੀ ਘੱਟੋ ਘੱਟ ਲੋੜ ਪੈਂਦੀ ਹੈ, ਜਦੋਂ ਕਿ ਪੂਸਾ 44 ਦੇ ਵਿੱਚ ਘੱਟੋ ਘੱਟ ਦੋ ਸਪਰੇਹ ਕਰਨੀ ਪੈਂਦੀ ਹੈ । ਜਿਸ ਨਾਲ ਕਿਸਾਨ ਦੀ ਆਮਦਨ 'ਤੇ ਵੀ ਅਸਰ ਪੈਂਦਾ ਹੈ। ਇਥੋਂ ਤੱਕ ਕੇ ਪੀ ਆਰ 126 ਕਿਸਮ ਬਾਰੇ ਗੁੰਮਰਾਹ ਕਰਨ ਵਾਲਿਆਂ 'ਤੇ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਵੱਲੋਂ ਬੀਤੇ ਦਿਨੀ ਪ੍ਰੈਸ ਬਿਆਨ ਜਾਰੀ ਕਰ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਵੀ ਨਿਰਦੇਸ਼ ਜਾਰੀ ਕੀਤੇ ਹਨ। ਇਸ ਸਬੰਧੀ ਵਿਸ਼ੇਸ਼ ਤੌਰ 'ਤੇ ਖੇਤੀਬਾੜੀ ਵਿਕਾਸ ਅਫਸਰ ਦਾ ਮੋਬਾਈਲ ਨੰਬਰ 99 155 41728 ਜਾਰੀ ਕਰ ਕਿਸੇ ਵੀ ਸੂਰਤ ਦੇ ਵਿੱਚ ਸੰਪਰਕ ਕਰਨ ਲਈ ਕਿਹਾ ਗਿਆ ਹੈ।