ਚੰਡੀਗੜ੍ਹ: ਉੱਤਰੀ ਭਾਰਤ ਵਿੱਚ ਇਨ੍ਹੀਂ ਦਿਨੀਂ ਕੜਾਕੇ ਦੀ ਠੰਢ ਜਾਰੀ ਹੈ। ਮੰਗਲਵਾਰ ਨੂੰ ਕੁਝ ਇਲਾਕਿਆਂ 'ਚ ਧੁੱਪ ਨਿਕਲੀ, ਜਿਸ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ, ਪਰ ਅੱਜ ਫਿਰ ਸੰਘਣੀ ਧੁੰਦ ਅਤੇ ਕੋਹਰੀ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਚੰਡੀਗੜ੍ਹ-ਪੰਚਕੂਲਾ ਸਮੇਤ ਪੰਜਾਬ 'ਚ ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਕੁਝ ਦਿਨ ਹੋਰ ਠੰਢ ਅਤੇ ਧੁੰਦ ਤੋਂ ਰਾਹਤ ਨਹੀਂ ਮਿਲੇਗੀ। ਮੌਸਮ ਵਿਭਾਗ ਅਨੁਸਾਰ ਅਗਲੇ 4-5 ਦਿਨਾਂ ਦੌਰਾਨ ਬਹੁਤ ਸੰਘਣੀ ਧੁੰਦ ਅਤੇ ਸੀਤ ਲਹਿਰ ਦੀ ਸੰਭਾਵਨਾ ਹੈ। ਸਬੰਧਤ ਖੇਤਰਾਂ ਵਿੱਚ ਸਥਿਤੀ ਨੂੰ ਦੇਖਦੇ ਹੋਏ ਮੌਸਮ ਵਿਭਾਗ ਵੱਲੋਂ ਰੈੱਡ ਅਤੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
-
#WATCH | Delhi: A thin layer of fog engulfs the National Capital amid the cold wave.
— ANI (@ANI) January 24, 2024 " class="align-text-top noRightClick twitterSection" data="
(Visuals from Dhaula Kuan & RK Puram shot at 6.30 am) pic.twitter.com/dMZ2wfnTot
">#WATCH | Delhi: A thin layer of fog engulfs the National Capital amid the cold wave.
— ANI (@ANI) January 24, 2024
(Visuals from Dhaula Kuan & RK Puram shot at 6.30 am) pic.twitter.com/dMZ2wfnTot#WATCH | Delhi: A thin layer of fog engulfs the National Capital amid the cold wave.
— ANI (@ANI) January 24, 2024
(Visuals from Dhaula Kuan & RK Puram shot at 6.30 am) pic.twitter.com/dMZ2wfnTot
ਅਲਰਟ ਜਾਰੀ: ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਸੰਘਣੀ ਧੁੰਦ ਦੇ ਹਾਲਾਤ ਦੇਖੇ ਗਏ ਹਨ। ਆਉਣ ਵਾਲੇ ਦਿਨਾਂ ਵਿੱਚ ਹੋਰ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਵਿਜ਼ੀਬਿਲਟੀ ਵੀ 50 ਮੀਟਰ ਤੋਂ ਘੱਟ ਰਹੇਗੀ। ਇਸ ਦੇ ਨਾਲ ਹੀ ਅਗਲੇ ਦੋ ਦਿਨਾਂ ਦੌਰਾਨ ਹਰਿਆਣਾ-ਚੰਡੀਗੜ੍ਹ ਅਤੇ ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਬਦਲਾਅ ਹੋਵੇਗਾ। 24-25 ਜਨਵਰੀ ਨੂੰ ਹਰਿਆਣਾ ਅਤੇ ਪੰਜਾਬ ਵਿਚ ਕਈ ਥਾਵਾਂ 'ਤੇ ਧੁੰਦ ਦੇ ਨਾਲ ਸੀਤ ਲਹਿਰ ਜਾਰੀ ਰਹੇਗੀ। ਜਦਕਿ 26 ਅਤੇ 27 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਦੇ ਕੁਝ ਇਲਾਕਿਆਂ ਵਿਚ ਹੀ ਸੀਤ ਲਹਿਰ ਦੀ ਸੰਭਾਵਨਾ ਹੈ।
-
#WATCH | A layer of thin fog engulfs Moradabad, Uttar Pradesh
— ANI UP/Uttarakhand (@ANINewsUP) January 24, 2024 " class="align-text-top noRightClick twitterSection" data="
(Visuals shot at 6.15 am) pic.twitter.com/6mWdVm7Xx9
">#WATCH | A layer of thin fog engulfs Moradabad, Uttar Pradesh
— ANI UP/Uttarakhand (@ANINewsUP) January 24, 2024
(Visuals shot at 6.15 am) pic.twitter.com/6mWdVm7Xx9#WATCH | A layer of thin fog engulfs Moradabad, Uttar Pradesh
— ANI UP/Uttarakhand (@ANINewsUP) January 24, 2024
(Visuals shot at 6.15 am) pic.twitter.com/6mWdVm7Xx9
ਲੋਕਾਂ ਨੂੰ ਸਾਵਧਾਨ ਰਹਿਣ ਦੀ ਚਿਤਾਵਨੀ: ਮੌਸਮ ਵਿਭਾਗ ਨੇ ਸਬੰਧਤ ਖੇਤਰਾਂ ਵਿੱਚ ਅਲਰਟ ਜਾਰੀ ਕਰਦੇ ਹੋਏ ਲੋਕਾਂ ਨੂੰ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਹੈ। ਮੌਸਮ ਵਿਭਾਗ ਦੇ ਅਧਿਕਾਰੀ ਮੁਤਾਬਕ ਪੱਛਮੀ ਹਿਮਾਲਿਆ ਖੇਤਰ 'ਚੋਂ ਲੰਘਦੇ ਮੈਦਾਨੀ ਇਲਾਕਿਆਂ 'ਤੇ ਪੱਛਮੀ ਗੜਬੜੀ ਦਾ ਅਸਰ ਦੇਖਿਆ ਜਾ ਰਿਹਾ ਹੈ। ਜਿਸ ਕਾਰਨ 25 ਤੋਂ 27 ਜਨਵਰੀ ਤੱਕ ਹਰਿਆਣਾ-ਪੰਜਾਬ ਅਤੇ ਚੰਡੀਗੜ੍ਹ ਵਿੱਚ ਬਹੁਤ ਸੰਘਣੀ ਧੁੰਦ ਦਾ ਅਸਰ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਨੇ ਸਬੰਧਤ ਖੇਤਰਾਂ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹਰਿਆਣਾ ਅਤੇ ਪੰਜਾਬ ਵਿੱਚ ਅਗਲੇ 48 ਘੰਟਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।