ETV Bharat / state

ਲੁਧਿਆਣਾ ਦੀਆਂ ਸੜਕਾਂ 'ਤੇ ਵਿਜੀਬਿਲਿਟੀ ਹੋਈ ਘੱਟ, ਲੋਕਾਂ ਨੇ ਕਿਹਾ- ਧੁੰਦ ਨਹੀਂ ਪ੍ਰਦੂਸ਼ਣ ਦਾ ਪ੍ਰਕੋਪ

ਮੌਸਮ ਬਦਲ ਰਿਹਾ ਪਰ ਉਥੇ ਹੀ ਪ੍ਰਦੂਸ਼ਣ ਵੀ ਸਿਖਰਾਂ 'ਤੇ ਹੈ। ਜਿਸ ਕਾਰਨ ਆਵਾਜ਼ਾਈ 'ਚ ਵੀ ਦਿੱਕਤਾਂ ਆ ਰਹੀਆਂ। ਪੜ੍ਹੋ ਖ਼ਬਰ...

ਸੜਕਾਂ 'ਤੇ ਵਿਜੀਬਿਲਿਟੀ ਹੋਈ ਘੱਟ
ਸੜਕਾਂ 'ਤੇ ਵਿਜੀਬਿਲਿਟੀ ਹੋਈ ਘੱਟ (ETV BHARAT)
author img

By ETV Bharat Punjabi Team

Published : Nov 13, 2024, 10:38 AM IST

ਲੁਧਿਆਣਾ: ਪੂਰੇ ਪੰਜਾਬ ਵਿੱਚ ਮੌਸਮ ਦੇ ਵਿੱਚ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਰਾਤ ਅਤੇ ਦਿਨ ਦੇ ਵੇਲੇ ਵਿਜ਼ੀਬਿਲਟੀ ਸੜਕਾਂ 'ਤੇ ਬਹੁਤ ਘੱਟ ਰਹੀ ਹੈ। ਜਿਸ ਦਾ ਅਸਰ ਆਵਾਜਾਈ 'ਤੇ ਪੈ ਰਿਹਾ ਹੈ ਅਤੇ ਸੜਕ ਹਾਦਸਿਆਂ ਨੂੰ ਵੀ ਇਹ ਸੱਦਾ ਦੇ ਰਹੀ ਹੈ। ਦਿਵਾਲੀ ਤੋਂ ਬਾਅਦ ਲਗਾਤਾਰ ਮੌਸਮ ਪ੍ਰਦੂਸ਼ਣ ਵਾਲਾ ਬਣਿਆ ਹੋਇਆ ਹੈ ਅਤੇ ਧੁੰਦ ਨਹੀਂ ਸਗੋਂ ਜਿਆਦਾ ਧੂੰਏ ਤੋਂ ਲੋਕ ਪਰੇਸ਼ਾਨ ਹਨ। ਰਾਤ ਵੇਲੇ ਤਾਪਮਾਨ ਘੱਟ ਹੋਣ ਦੇ ਨਾਲ ਇਹ ਸਾਰਾ ਧੂੰਆਂ ਹੇਠਾਂ ਆ ਜਾਂਦਾ ਹੈ, ਕਿਉਂਕਿ ਹਵਾ ਦੀ ਗਤੀ ਘੱਟ ਹੋਣ ਕਰਕੇ ਇਸ ਦਾ ਅਸਰ ਆਮ ਜਨਜੀਵਨ 'ਤੇ ਪੈ ਰਿਹਾ ਹੈ। ਜਿਸ ਕਰਕੇ ਲੋਕਾਂ ਨੂੰ ਵਿਜੀਬਿਲਿਟੀ ਘੱਟ ਹੋਣ ਕਰਕੇ ਵਾਹਨ ਚਲਾਉਣ 'ਚ ਕਾਫੀ ਮੁਸ਼ਕਿਲਾਂ ਆ ਰਹੀਆਂ ਹਨ।

ਸੜਕਾਂ 'ਤੇ ਵਿਜੀਬਿਲਿਟੀ ਹੋਈ ਘੱਟ (ETV BHARAT)

ਸਾਹ ਅਤੇ ਗਲੇ ਦੀਆਂ ਆ ਰਹੀਆਂ ਦਿੱਕਤਾਂ

ਮੌਸਮ ਵਿਭਾਗ ਵੱਲੋਂ 14 ਤੇ 15 ਨਵੰਬਰ ਦੇ ਦੌਰਾਨ ਹਲਕੀ ਬਾਰਿਸ਼ ਅਤੇ ਬੂੰਦਾਂ-ਬਾਂਦੀ ਦੀ ਭਵਿੱਖਬਾਣੀ ਜ਼ਰੂਰ ਕੀਤੀ ਗਈ ਹੈ ਪਰ ਫਿਲਹਾਲ ਮੌਸਮ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਕਿ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਵੀ ਕਾਫੀ ਦਿੱਕਤਾਂ ਨਾਲ ਸਾਹਮਣਾ ਕਰਨਾ ਪੈ ਰਿਹਾ ਹੈ। ਬੱਚਿਆਂ ਅਤੇ ਬਜ਼ੁਰਗਾਂ ਨੂੰ ਸਵੇਰੇ ਅਤੇ ਸ਼ਾਮ ਨੂੰ ਜਿਆਦਾ ਘਰੋਂ ਬਾਹਰ ਨਿਕਲਣ ਤੋਂ ਗੁਰੇਜ ਕਰਨ ਦੀ ਹਦਾਇਤਾਂ ਦਿੱਤੀਆਂ ਗਈਆਂ ਹਨ। ਸਾਹ ਅਤੇ ਗਲੇ ਖਰਾਬ ਦੀਆਂ ਦਿੱਕਤਾਂ ਵੱਧ ਰਹੀਆਂ ਹਨ। ਜਿਆਦਾਤਰ ਪ੍ਰਦੂਸ਼ਣ ਦਾ ਅਸਰ ਸਵੇਰੇ ਅਤੇ ਸ਼ਾਮ ਨੂੰ ਵੇਖਣ ਨੂੰ ਮਿਲਦਾ ਹੈ।

ਧੁੰਦ ਨਹੀਂ ਧੂੰਏ ਦਾ ਕਹਿਰ

ਇਸ ਨੂੰ ਲੈ ਕੇ ਲੁਧਿਆਣਾ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਠੰਡ ਦੇ ਨਾਲ ਪੈਣ ਵਾਲੀ ਧੁੰਦ ਨਹੀਂ ਹੈ। ਸਗੋਂ ਦਿਵਾਲੀ ਅਤੇ ਕਿਸਾਨਾਂ ਵੱਲੋਂ ਜਲਾਈ ਗਈ ਪਰਾਲੀ ਦਾ ਧੂੰਆਂ ਹੈ, ਜੋ ਕਿ ਲੋਕਾਂ ਲਈ ਮੁਸ਼ਕਿਲਾਂ ਦਾ ਸਬੱਬ ਬਣਿਆ ਹੋਇਆ ਹੈ। ਆਮ ਲੋਕਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ ਕਿਉਂਕਿ ਇਸ ਨਾਲ ਸਿੱਧਾ ਅਸਰ ਲੋਕਾਂ ਦੀ ਸਿਹਤ 'ਤੇ ਹੋ ਰਿਹਾ ਹੈ। ਦਿਵਾਲੀ ਨੂੰ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਕਈ ਲੋਕ ਪਟਾਕੇ ਚਲਾ ਰਹੇ ਹਨ। ਜਿਸ ਕਰਕੇ ਪ੍ਰਦੂਸ਼ਣ ਦੇ ਵਿੱਚ ਕਾਫੀ ਇਜਾਫਾ ਹੋ ਰਿਹਾ ਹੈ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਏਅਰ ਕੁਆਲਿਟੀ ਇੰਡੈਕਸ 200 ਤੋਂ ਪਾਰ ਹੈ ਜੋ ਕਿ ਪੂਅਰ ਕੈਟਾਗਰੀ ਦੇ ਵਿੱਚ ਆਉਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.