ਬਠਿੰਡਾ: ਫੌਜ ਦਾ ਹਰ ਜਵਾਨ ਫੌਜ ਵਿੱਚ ਰਹਿ ਕੇ ਦੇਸ਼ ਦੀ ਸੇਵਾ ਕਰਦਾ ਹੈ, ਪਰ ਬਠਿੰਡੇ ਜ਼ਿਲੇ ਦੇ ਪਿੰਡ ਫੁੱਲੋ ਖਾਰੀ 'ਚ ਅਜਿਹਾ ਇੱਕ ਸੇਵਾਮੁਕਤ ਸਿਪਾਹੀ ਹੈ, ਜਿਨ੍ਹਾਂ ਦਾ ਫੌਜ ਪ੍ਰਤੀ ਸਮਰਪਣ ਅਤੇ ਦੇਸ਼ ਸੇਵਾ ਦਾ ਜਜ਼ਬਾ ਸੇਵਾਮੁਕਤੀ ਤੋਂ ਬਾਅਦ ਵੀ ਬਰਕਰਾਰ ਹੈ।
ਜੀ ਹਾਂ...ਆਰਮੀ ਮੈਨ ਕਰਮਜੀਤ ਸਿੰਘ ਹੁਣ ਨੌਜਵਾਨਾਂ ਨੂੰ ਫੌਜ ਦੀ ਟ੍ਰੇਨਿੰਗ ਦੇ ਰਹੇ ਹਨ। ਬਠਿੰਡਾ ਜ਼ਿਲ੍ਹੇ ਦੇ ਇਸ ਸੇਵਾਮੁਕਤ ਸਿਪਾਹੀ ਨੇ ਆਪਣੀ ਨੌਕਰੀ ਦਾ ਪੂਰਾ ਕਾਰਜਕਾਲ ਦੇਸ਼ ਲਈ ਸਮਰਪਿਤ ਕਰ ਦਿੱਤਾ ਅਤੇ ਹੁਣ ਸੇਵਾਮੁਕਤੀ ਤੋਂ ਬਾਅਦ ਉਹ ਆਪਣਾ ਜੀਵਨ ਨੌਜਵਾਨਾਂ ਦੇ ਭਵਿੱਖ ਨੂੰ ਹੀ ਸਮਰਪਿਤ ਕਰ ਰਹੇ ਹਨ।
ਕੌਣ ਹੈ ਇਹ ਸੇਵਾਮੁਕਤ ਫੌਜੀ: ਬਠਿੰਡੇ ਜ਼ਿਲ੍ਹੇ ਦੇ ਪਿੰਡ ਫੁੱਲੋ ਖਾਰੀ ਦਾ ਰਹਿਣ ਵਾਲਾ ਹੈ ਇਹ ਫੌਜੀ। ਇਸ ਸੇਵਾਮੁਕਤ ਫੌਜੀ ਕਰਮਜੀਤ ਸਿੰਘ ਨੂੰ ਪਿੰਡ ਵਿੱਚ 'ਬਾਬੇ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, 2019 ਤੋਂ ਰਿਟਾਇਰਮੈਂਟ ਉਤੇ ਆਏ ਇਹ ਫੌਜੀ ਕਰਮਜੀਤ ਸਿੰਘ ਆਪਣੇ ਪਿੰਡ ਦੇ ਹੀ ਨਹੀਂ ਸਗੋਂ ਆਸ-ਪਾਸ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਆਪਣੇ ਸਕੂਲ ਦੇ ਗਰਾਊਂਡ ਵਿੱਚ ਟ੍ਰੇਨਿੰਗ ਦੇ ਰਹੇ ਹਨ।
ਉਲੇਖਯੋਗ ਹੈ ਕਿ ਇਸ ਚੰਗੇ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਸ ਸਾਬਕਾ ਫੌਜੀ ਨੂੰ ਟ੍ਰੇਨਿੰਗ ਦੇਣ ਸਮੇਂ ਟ੍ਰੇਨਿੰਗ ਵਾਲਾ ਸਮਾਨ ਨਾ ਹੋਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਕਰਕੇ ਉਸਨੇ ਪਿੰਡ ਦੀ ਪੰਚਾਇਤ ਨਾਲ ਮਿਲ ਕੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੀ ਮਦਦ ਨਾਲ ਟ੍ਰੇਨਿੰਗ ਦੇਣ ਵਾਲੇ ਸਾਰੇ ਸਾਧਨਾਂ ਦੇ ਨਾਲ-ਨਾਲ ਇੱਕ ਵਧੀਆ ਜਿੰਮ ਦਾ ਪ੍ਰਬੰਧ ਵੀ ਕਰਵਾਇਆ।
- ਬੀਜੇਪੀ ਦੇ ਹਲਕਾ ਇੰਚਾਰਜ ਅਤੇ ਪ੍ਰਦੇਸ਼ ਕਾਰਜ ਕਰਨੀ ਮੈਂਬਰ ਵਿਕਾਸ ਸ਼ਰਮਾ ਵਿੱਕੀ ਘਨੌਰ ਨੇ ਤੀਜੀ ਵਾਰ ਮੋਦੀ ਸਰਕਾਰ ਬਣਨ 'ਤੇ ਵੰਡੇ ਲੱਡੂ - Modi government for the third time
- ਰਵਨੀਤ ਬਿੱਟੂ ਨਹੀਂ ਜਿੱਤ ਪਾਏ ਲੁਧਿਆਣਾ ਪਰ ਜਿੱਤ ਗਏ ਭਾਜਪਾ ਹਾਈ ਕਮਾਂਡ ਦਾ ਦਿਲ, ਭਾਜਪਾ ਲਈ ਪੰਜਾਬ 'ਚ ਰਵਨੀਤ ਬਿੱਟੂ ਬਣ ਸਕਦੇ ਨੇ ਵੱਡਾ ਸਿਆਸੀ ਚਿਹਰਾ ! - Ravneet Bittu face for BJP
- ਮਕਬੂਲ ਪੁਰਾ ਇਲਾਕ਼ੇ 'ਚ ਇੱਕ ਵਿਅਕਤੀ ਦੀ ਲਾਸ਼ ਨੂੰ ਸੜਕ ਤੇ ਰੱਖ ਕੇ ਕੀਤਾ ਗਿਆ ਰੋਸ਼ ਪ੍ਰਦਰਸਨ - dead body person of Maqbool Pura
ਇੰਨਾ ਹੀ ਨਹੀਂ ਕਰਮਜੀਤ ਸਿੰਘ ਗਰੀਬ ਬੱਚਿਆਂ ਨੂੰ ਟ੍ਰੇਨਿੰਗ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਡਾਇਟ ਦਾ ਵੀ ਪ੍ਰਬੰਧ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਤੋਂ ਹੀ ਕਰਵਾ ਰਿਹਾ ਹੈ, ਕਰਮਜੀਤ ਸਿੰਘ ਤੋਂ ਟ੍ਰੇਨਿੰਗ ਲੈ ਕੇ ਹੁਣ ਤੱਕ 100 ਤੋਂ ਵੱਧ ਲੜਕੇ-ਲੜਕੀਆਂ ਫੌਜ ਅਤੇ ਪੁਲਿਸ ਵਿੱਚ ਭਰਤੀ ਹੋ ਚੁੱਕੇ ਹਨ।
ਦਿਲਚਸਪ ਗੱਲ ਇਹ ਹੈ ਕਿ ਇਸੇ ਪਿੰਡ ਦਾ ਇੱਕ ਨੌਜਵਾਨ ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰ ਵੀ ਭਰਤੀ ਹੋਇਆ ਹੈ, ਕਰਮਜੀਤ ਸਿੰਘ ਬੱਚਿਆਂ ਨੂੰ ਭਰਤੀ ਦੀ ਟ੍ਰੇਨਿੰਗ ਦੇ ਨਾਲ-ਨਾਲ ਉਨ੍ਹਾਂ ਨੂੰ ਭਰਤੀ ਹੋਣ ਲਈ ਸਾਰੀ ਪ੍ਰਕਿਰਿਆ ਬਾਰੇ ਵੀ ਬਿਨ੍ਹਾਂ ਕਿਸੇ ਲਾਲਚ ਅਤੇ ਬਿਨ੍ਹਾਂ ਕਿਸੇ ਪੈਸੇ ਦੇ ਜਾਣਕਾਰੀ ਦਿੰਦਾ ਹੈ, ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਸ ਦੀ ਟ੍ਰੇਨਿੰਗ ਤੋਂ ਬਾਅਦ ਭਰਤੀ ਹੋਇਆ ਕੋਈ ਨੌਜਵਾਨ ਉਸਨੂੰ ਮਿਲਦਾ ਹੈ ਤਾਂ ਉਸਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ।