ਨਵੀਂ ਦਿੱਲੀ— ਦੇਸ਼ 'ਚ ਜਲਦ ਹੀ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ। ਇਕ ਰਿਪੋਰਟ ਮੁਤਾਬਕ ਆਉਣ ਵਾਲੇ ਸੀਜ਼ਨ 'ਚ ਪੂਰੇ ਭਾਰਤ 'ਚ ਲਗਭਗ 48 ਲੱਖ ਵਿਆਹ ਹੋਣ ਦੀ ਉਮੀਦ ਹੈ। ਇਸ ਨਾਲ ਕਾਰੋਬਾਰ ਵਿਚ ਕਾਫੀ ਵਾਧਾ ਹੋਵੇਗਾ, ਜਿਸ ਨਾਲ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਮਿਲ ਸਕਦਾ ਹੈ। ਇਸ ਸਾਲ ਸੀਜ਼ਨ 12 ਨਵੰਬਰ ਤੋਂ ਸ਼ੁਰੂ ਹੋਵੇਗਾ ਅਤੇ 16 ਦਸੰਬਰ ਤੱਕ ਚੱਲੇਗਾ। ਮੰਗ ਨੂੰ ਪੂਰਾ ਕਰਨ ਲਈ ਵੱਡੇ ਕਾਰੋਬਾਰਾਂ ਨੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਇਸ ਸਾਲ ਕਿੰਨੇ ਵਿਆਹ ਹੋਣਗੇ?
ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਸੀਏਆਈਟੀ) ਦੇ ਇੱਕ ਤਾਜ਼ਾ ਅਧਿਐਨ ਅਨੁਸਾਰ ਨਵੰਬਰ ਅਤੇ ਦਸੰਬਰ ਵਿੱਚ ਲਗਭਗ 48 ਲੱਖ ਵਿਆਹ ਹੋਣ ਦੀ ਉਮੀਦ ਹੈ। ਅੰਦਾਜ਼ਾ ਹੈ ਕਿ ਵਿਆਹਾਂ ਦੇ ਸੀਜ਼ਨ 'ਚ ਕਰੀਬ 5.9 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਵੇਗਾ। ਇਕੱਲੇ ਦਿੱਲੀ ਵਿਚ ਲਗਭਗ 4.5 ਲੱਖ ਵਿਆਹ ਹੋਣ ਦੀ ਉਮੀਦ ਹੈ, ਜਿਸ ਨਾਲ 1.5 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਣ ਦੀ ਉਮੀਦ ਹੈ।
ਪਿਛਲੇ ਸਾਲ ਦਾ ਕਾਰੋਬਾਰ
ਦੱਸ ਦੇਈਏ ਕਿ ਸਾਲ 2023 'ਚ ਕਰੀਬ 35 ਲੱਖ ਵਿਆਹ ਹੋਏ ਸਨ, ਜਿਸ ਨਾਲ 4.25 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਇਆ ਸੀ। ਇਸ ਸਾਲ ਇਹ ਗਿਣਤੀ ਕਾਫੀ ਵੱਧਣ ਦੀ ਉਮੀਦ ਹੈ। ਨਵੰਬਰ ਅਤੇ ਦਸੰਬਰ ਵਿੱਚ ਵਿਆਹਾਂ ਲਈ ਲਗਭਗ 15 ਸ਼ੁਭ ਤਾਰੀਖਾਂ ਹਨ। ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਨੇ ਬਜਟ ਮੁਤਾਬਕ ਵਿਆਹਾਂ ਦੀ ਗਿਣਤੀ ਦਾ ਅੰਦਾਜ਼ਾ ਲਗਾਉਣ ਲਈ ਦੇਸ਼ ਦੇ 75 ਵੱਡੇ ਸ਼ਹਿਰਾਂ ਤੋਂ ਅੰਕੜੇ ਇਕੱਠੇ ਕੀਤੇ ਹਨ।
ਵਿਆਹ ਦੇ ਖਰਚੇ
- ਕਰੀਬ 10 ਲੱਖ ਦੇ ਕਰੀਬ ਵਿਆਹ ਹੋਣਗੇ, ਜਿਸ ਵਿੱਚ ਪ੍ਰਤੀ ਵਿਆਹ ਔਸਤਨ 3 ਲੱਖ ਰੁਪਏ ਖਰਚ ਹੋਣਗੇ।
- ਅੰਦਾਜ਼ਾ ਹੈ ਕਿ ਇੱਥੇ 10 ਲੱਖ ਦੇ ਕਰੀਬ ਵਿਆਹ ਹੋਣਗੇ, ਜਿਸ ਵਿੱਚ ਪ੍ਰਤੀ ਵਿਆਹ ਔਸਤਨ 6 ਲੱਖ ਰੁਪਏ ਖਰਚ ਹੋਣਗੇ।
- ਇੱਥੇ 10 ਲੱਖ ਦੇ ਕਰੀਬ ਵਿਆਹ ਹੋਣਗੇ, ਜਿਸ ਵਿੱਚ ਪ੍ਰਤੀ ਵਿਆਹ ਔਸਤਨ 10 ਲੱਖ ਰੁਪਏ ਖਰਚ ਹੋਣਗੇ।
- ਇੱਥੇ ਕਰੀਬ 7 ਲੱਖ ਵਿਆਹ ਹੋਣਗੇ, ਜਿਸ ਵਿੱਚ ਪ੍ਰਤੀ ਵਿਆਹ ਔਸਤਨ 25 ਲੱਖ ਰੁਪਏ ਖਰਚ ਹੋਣਗੇ।
- ਦੇਸ਼ ਭਰ ਵਿੱਚ ਲਗਭਗ 50,000 ਵਿਆਹ ਹੋਣਗੇ, ਜਿਸ ਵਿੱਚ ਪ੍ਰਤੀ ਵਿਆਹ ਔਸਤਨ 50 ਲੱਖ ਰੁਪਏ ਖਰਚ ਹੋਣਗੇ।
ਵਿਆਹਾਂ ਵਿੱਚ ਵੱਡੇ ਖਰਚੇ
- ਕੱਪੜੇ, ਸਾੜੀਆਂ, ਲਹਿੰਗਾ ਅਤੇ ਪੁਸ਼ਾਕ - 10 ਪ੍ਰਤੀਸ਼ਤ
- ਗਹਿਣੇ - 15 ਪ੍ਰਤੀਸ਼ਤ
- ਇਲੈਕਟ੍ਰੋਨਿਕਸ ਆਈਟਮਾਂ - 5 ਪ੍ਰਤੀਸ਼ਤ
- ਸੁੱਕੇ ਮੇਵੇ, ਮਿਠਾਈਆਂ ਅਤੇ ਸਨੈਕਸ - 5 ਪ੍ਰਤੀਸ਼ਤ
- ਕਰਿਆਨੇ ਅਤੇ ਸਬਜ਼ੀਆਂ - 5 ਪ੍ਰਤੀਸ਼ਤ
- ਤੋਹਫ਼ਾ- 4 ਪ੍ਰਤੀਸ਼ਤ
- ਹੋਰ ਚੀਜ਼ਾਂ - 6 ਪ੍ਰਤੀਸ਼ਤ
ਸੇਵਾ ਦੀ ਅਨੁਮਾਨਿਤ ਲਾਗਤ
- ਬੈਂਕੁਏਟ ਹਾਲ, ਹੋਟਲ ਅਤੇ ਵਿਆਹ ਸਥਾਨ - 5 ਪ੍ਰਤੀਸ਼ਤ
- ਇਵੈਂਟ ਮੈਨੇਜਮੈਂਟ - 5 ਪ੍ਰਤੀਸ਼ਤ
- ਟੈਂਟ ਦੀ ਸਜਾਵਟ - 12 ਪ੍ਰਤੀਸ਼ਤ
- ਭੋਜਨ - 10 ਪ੍ਰਤੀਸ਼ਤ
- ਫੁੱਲਾਂ ਦੀ ਸਜਾਵਟ - 4 ਪ੍ਰਤੀਸ਼ਤ
- ਟ੍ਰਾਂਸਪੋਰਟ ਅਤੇ ਕੈਬ ਸੇਵਾਵਾਂ - 3 ਪ੍ਰਤੀਸ਼ਤ
- ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ - 2 ਪ੍ਰਤੀਸ਼ਤ
- ਆਰਕੈਸਟਰਾ ਅਤੇ ਬੈਂਡ - 3 ਪ੍ਰਤੀਸ਼ਤ
- ਹੁਣ ਵੇਖਣਾ ਹੋਵੇਗਾ ਕਿ ਇਹ ਅੰਦਾਜ਼ਾ ਕਿੰਨਾ ਕੁ ਸਹੀ ਹੋਵੇਗਾ।
- ਮਹੀਨੇ ਦੇ ਪਹਿਲੇ ਦਿਨ ਗ੍ਰੀਨ ਜ਼ੋਨ ਵਿੱਚ ਖੁੱਲ੍ਹਿਆ ਸਟਾਕ ਮਾਰਕੀਟ, ਸੈਂਸੈਕਸ 296 ਅੰਕਾਂ ਦੀ ਛਾਲ ਮਾਰਿਆ, 25,891 'ਤੇ ਨਿਫਟੀ - SHARE MARKET UPDATE
- ਸਵੇਰੇ-ਸਵੇਰੇ ਲੱਗਾ ਝਟਕਾ ! ਅਕਤੂਬਰ ਮਹੀਨੇ ਦੇ ਪਹਿਲੇ ਦਿਨ ਵਧੀਆਂ ਗੈਸ ਸਿਲੰਡਰਾਂ ਦੀਆਂ ਕੀਮਤਾਂ, ਚੈਕ ਕਰੋ ਨਵਾਂ ਰੇਟ - LPG PRICE HIKE
- 1 ਅਕਤੂਬਰ ਤੋਂ ਬਦਲਣ ਵਾਲੀ ਹੈ ਤੁਹਾਡੀ ਜ਼ਿੰਦਗੀ, ਜਾਣੋ ਕੀ ਹੋਣ ਜਾ ਰਹੇ ਹਨ ਬਦਲਾਅ - Rule Change From 1st October 2024