ਲੁਧਿਆਣਾ : ਫਿਲਮ 'ਦਾਗ ਦ ਫਾਇਰ' ਵਿੱਚ ਸੰਜੇ ਦੱਤ ਨੇ ਜਿਸ ਅੰਦਾਜ਼ ਵਿੱਚ ਗੋਲੀਆਂ ਚਲਾਈਆ ਸੀ, ਉਸੇ ਤਰ੍ਹਾਂ ਖੰਨਾ ਦੇ ਦੋਰਾਹਾ ਵਿੱਚ ਦੋ ਹਮਲਾਵਰਾਂ ਨੇ ਇੱਕ ਜੌਹਰੀ ’ਤੇ ਅੰਨ੍ਹੇਵਾਹ ਫਾਇਰਿੰਗ ਕੀਤੀ। ਕਿਸੇ ਫਿਲਮੀ ਸੀਨ ਵਾਂਗ ਬਾਈਕ ਸਵਾਰ ਦੋਵੇਂ ਹਮਲਾਵਰਾਂ ਨੇ ਸਿਰਫ 10 ਸਕਿੰਟਾਂ 'ਚ ਫਾਇਰਿੰਗ ਕੀਤੀ ਅਤੇ ਫਰਾਰ ਹੋ ਗਏ। 5 ਸਕਿੰਟਾਂ ਵਿੱਚ ਕਈ ਫਾਇਰ ਕੀਤੇ। ਜਿਸ ਥਾਂ ਵਾਰਦਾਤ ਹੋਈ ਉਸ ਥਾਂ ਤੋਂ ਕਰੀਬ 400 ਮੀਟਰ ਦੀ ਦੂਰੀ 'ਤੇ ਪੁਲਿਸ ਚੌਂਕੀ ਹੈ, ਜੱਜਾਂ ਦੀ ਰਿਹਾਇਸ਼ ਲਗਭਗ 50 ਮੀਟਰ ਦੀ ਦੂਰੀ 'ਤੇ ਹੈ। ਇਸਦੇ ਬਾਵਜੂਦ ਹਮਲਾਵਰਾਂ ਦੇ ਹੌਂਸਲੇ ਦੇਖ ਕੇ ਲੋਕ ਡਰ ਦੇ ਮਾਹੌਲ 'ਚ ਹਨ ਅਤੇ ਕਾਨੂੰਨ ਵਿਵਸਥਾ ਉੱਪਰ ਸਵਾਲ ਖੜ੍ਹੇ ਕਰ ਰਹੇ ਹਨ।
ਸ਼ੀਸ਼ੇ ਨੇ ਬਚਾਈ ਜੌਹਰੀ ਦੀ ਜਾਨ: ਰਾਤ ਕਰੀਬ 8:10 ਵਜੇ ਦੋਰਾਹਾ ਦੇ ਰੇਲਵੇ ਰੋਡ 'ਤੇ ਸਥਿਤ ਪਰਮਜੀਤ ਜਵੈਲਰਜ਼ ਬਰਮਾਲੀਪੁਰ ਵਾਲਿਆਂ ਦੀ ਦੁਕਾਨ ਦੇ ਬਾਹਰ ਬਾਈਕ 'ਤੇ ਸਵਾਰ ਦੋ ਹਮਲਾਵਰ ਆਏ ਜਿਨ੍ਹਾਂ ਨੇ ਆਪਣੇ ਮੂੰਹ ਰੁਮਾਲਾਂ ਨਾਲ ਢੱਕੇ ਹੋਏ ਹਨ। ਇੱਕ ਹਮਲਾਵਰ ਬਾਈਕ ਸਟਾਰਟ ਰੱਖਦਾ ਹੈ ਅਤੇ ਪਿੱਛੇ ਬੈਠਾ ਹਮਲਾਵਰ ਤੇਜ਼ੀ ਨਾਲ ਹੇਠਾਂ ਉੱਤਰ ਜਾਂਦਾ ਹੈ ਅਤੇ ਫਾਇਰਿੰਗ ਕਰਦਾ ਹੈ। ਉਸ ਦੇ ਦੋਵੇਂ ਹੱਥਾਂ ਵਿੱਚ ਪਿਸਤੌਲ ਸਨ ਅਤੇ ਦੋਵੇਂ ਪਿਸਤੌਲਾਂ ਤੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆ। ਹਾਲਾਂਕਿ ਬਾਜ਼ਾਰ 'ਚ ਪੂਰੀ ਭੀੜ ਸੀ ਪਰ ਬਾਈਕ ਸਵਾਰ ਹਮਲਾਵਰ ਫ਼ਰਾਰ ਹੋਣ ਵਿੱਚ ਕਾਮਯਾਬ ਰਹੇ। ਘਟਨਾ 'ਚ ਦੋ ਗੋਲੀਆਂ ਸ਼ੀਸ਼ੇ 'ਚੋਂ ਲੰਘੀਆਂ ਅਤੇ ਕਈ ਗੋਲੀਆਂ ਸ਼ੀਸ਼ੇ 'ਤੇ ਲੱਗਣ ਕਾਰਨ ਪੂਰਾ ਸ਼ੀਸ਼ਾ ਟੁੱਟ ਗਿਆ। ਸ਼ੀਸ਼ਾ ਮਜ਼ਬੂਤ ਹੋਣ ਕਾਰਨ ਅੰਦਰ ਬੈਠੇ ਜੌਹਰੀ ਮਨਪ੍ਰੀਤ ਸਿੰਘ ਮਨੀ ਦੀ ਜਾਨ ਬਚ ਗਈ।
ਪਿਤਾ 'ਤੇ ਵੀ ਦੋ ਸਾਲ ਪਹਿਲਾਂ ਹੋਇਆ ਸੀ ਹਮਲਾ: ਜਾਣਕਾਰੀ ਅਨੁਸਾਰ ਕਰੀਬ ਦੋ ਸਾਲ ਪਹਿਲਾਂ ਮਨਪ੍ਰੀਤ ਸਿੰਘ ਦੇ ਪਿਤਾ 'ਤੇ ਵੀ ਇਸੇ ਤਰ੍ਹਾਂ ਦੀਆਂ ਗੋਲੀਆਂ ਚਲਾਈਆਂ ਗਈਆਂ ਸਨ। ਉਨ੍ਹਾਂ ਦੀ ਜਾਨ ਵੀ ਬਚ ਗਈ ਸੀ। ਹਾਲਾਂਕਿ ਪਿਤਾ ਉੱਪਰ ਗੋਲੀਆਂ ਚਲਾਉਣ ਵਾਲੇ ਹਮਲਾਵਰਾਂ ਨੂੰ ਬਾਅਦ ਵਿੱਚ ਕਾਬੂ ਕਰ ਲਿਆ ਗਿਆ ਸੀ ਪਰ ਪੁਲਿਸ ਅਤੇ ਜੌਹਰੀ ਨੇ ਕੋਈ ਰੰਜਿਸ਼ ਜਨਤਕ ਨਹੀਂ ਕੀਤੀ ਸੀ। ਪਾਇਲ ਦੇ ਡੀਐਸਪੀ ਨਿਖਿਲ ਗਰਗ ਨੇ ਦੱਸਿਆ ਕਿ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਸੀਸੀਟੀਵੀ ਫੁਟੇਜ ਰਾਹੀਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਉਹ ਇਸ ਨੂੰ ਦੋ ਸਾਲ ਪਹਿਲਾਂ ਵਾਪਰੀ ਗੋਲੀਬਾਰੀ ਦੀ ਘਟਨਾ ਨਾਲ ਵੀ ਜੋੜ ਕੇ ਜਾਂਚ ਕਰ ਰਹੇ ਹਨ। ਜਦੋਂ ਕਿ ਜੌਹਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ। ਪਤਾ ਨਹੀਂ ਕਿੰਨਾਂ ਲੋਕਾਂ ਨੇ ਗੋਲੀਆਂ ਚਲਾਈਆਂ ਅਤੇ ਕਿਉਂ ਚਲਾਈਆਂ।
- ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਭਾਖੜਾ ਨਹਿਰ ਵਿੱਚ ਬਣੇ ਫਲੋਟਿੰਗ ਰੈਸਟੋਰੈਂਟ ਦੀ ਹਾਲਤ ਖਸਤਾ - Sirhind floating restaurant
- ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਘਟੀ, ਝੋਨੇ ਦੀ ਬਿਜਾਈ ਲਈ ਕਿਸਾਨਾਂ ਨੂੰ ਆ ਰਹੀ ਹੈ ਲੇਬਰ ਦੀ ਵੱਡੀ ਸਮੱਸਿਆ - problem of labor
ਹਲਕਾ ਜ਼ੀਰਾ 'ਚ ਨਸ਼ੀਲੀਆਂ ਗੋਲੀਆਂ ਨੂੰ ਲੈ ਕੇ ਡਰੱਗ ਇੰਸਪੈਕਟਰ ਨੂੰ ਮਿਲੀ ਵੱਡੀ ਕਾਮਯਾਬੀ - Recovered drug pills