ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਸ਼ਹਿਰ ਵਿੱਚ ਇੱਕ ਕੱਪੜਿਆਂ ਦੀ ਦੁਕਾਨ ਅੰਦਰ ਚੋਰੀ ਦੀ ਘਟਨਾ ਵਾਪਰੀ ਹੈ। ਚੋਰ ਕਰੀਬ 2 ਲੱਖ ਰੁਪਏ ਦੀ ਨਕਦੀ ਦੇ ਨਾਲ ਨਾਲ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਨਾਲ ਲੈ ਗਏ। ਬਰਨਾਲਾ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਤਰਸੇਮ ਲਾਲ ਅਤੇ ਪਾਰਸ ਬਾਂਸਲ ਨੇ ਕਿਹਾ ਕਿ ਬਰਨਾਲਾ ਦੇ ਫਰਵਾਹੀ ਬਜ਼ਾਰ ਦੇ ਪਿੱਛੇ ਉਹਨਾਂ ਦੀ ਇੱਕ ਕੱਪੜਿਆਂ ਦੀ ਦੁਕਾਨ ਹੈ ਅਤੇ ਦੁਕਾਨ ਉੱਪਰ ਹੀ ਉਹਨਾਂ ਦੀ ਰਿਹਾਇਸ਼ ਹੈ।
ਦਰਵਾਜ਼ੇ ਅਤੇ ਜਾਲੀਆਂ ਤੋੜ ਕੇ ਚੋਰੀ ਨੂੰ ਅੰਜਾਮ: ਬੀਤੀ ਰਾਤ ਚੋਰਾਂ ਨੇ ਉਹਨਾਂ ਦੀ ਦੁਕਾਨ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚੋਰ ਕਰੀਬ 2 ਲੱਖ ਰੁਪਏ ਦੀ ਨਕਦੀ ਚੋਰੀ ਕਰ ਕੇ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਚੋਰ ਇੰਨੇ ਚਲਾਕ ਸਨ ਕਿ ਉਨ੍ਹਾਂ ਨੇ ਕਰੀਬ ਤਿੰਨ-ਚਾਰ ਦਰਵਾਜ਼ੇ ਅਤੇ ਜਾਲੀਆਂ ਤੋੜ ਕੇ ਚੋਰੀ ਨੂੰ ਅੰਜਾਮ ਦਿੱਤਾ। ਇਸ ਤਰ੍ਹਾਂ ਸ਼ਹਿਰ ਵਿੱਚ ਪਹਿਲੀ ਵਾਰ ਚੋਰੀ ਹੋਈ ਹੈ। ਇਹ ਯਕੀਨੀ ਤੌਰ 'ਤੇ ਕਿਸੇ ਜਾਣਕਾਰ ਦਾ ਕੰਮ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਇਸ ਚੋਰੀ ਤੋਂ ਇਲਾਵਾ ਚੋਰਾਂ ਵੱਲੋਂ ਦੁਕਾਨ ਵਿੱਚ ਲਗਾਏ ਗਏ ਸੀਸੀਟੀਵੀ ਕੈਮਰਿਆਂ ਦੇ ਡੀਵੀਆਰਵੀ ਚੋਰੀ ਕਰ ਲਏ ਗਏ ਹਨ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਵੀ ਮੰਗ ਕੀਤੀ।
- ਅੰਮ੍ਰਿਤਸਰ ਦੇ ਨਿੱਜੀ ਹੋਟਲ ਤੋਂ 6 ਦੇ ਕਰੀਬ ਗੈਂਗਸਟਰ ਗ੍ਰਿਫ਼ਤਾਰ, ਗੋਲਡੀ ਬਰਾੜ ਦੇ ਜੀਜੇ ਨੂੰ ਵੀ ਮਾਮਲੇ 'ਚ ਕੀਤਾ ਗਿਆ ਨਾਮਜ਼ਦ - Amritsar police action
- ਮਾਨ ਸਰਕਾਰ ਨੇ ਫੜ੍ਹੀ ਗਰੀਬ ਦੀ ਬਾਂਹ, ਬੱਕਰੀਆਂ ਸੜਨ ਤੋਂ ਬਾਅਦ ਦੋ ਮਹੀਨੇ ਅੰਦਰ 8 ਲੱਖ 30 ਹਜ਼ਾਰ ਰੁਪਏ ਦੀ ਦਿੱਤੀ ਵਿੱਤੀ ਮਦਦ - CM MANN HELPED POOR
- ਬਠਿੰਡਾ 'ਚ ਮਨੀ ਐਕਸਚੇਂਜਰ ਤੋਂ ਹਥਿਆਰਾਂ ਦੀ ਨੋਕ 'ਤੇ ਲੁੱਟ, ਸੀਸੀਟੀਵੀ 'ਚ ਕੈਦ ਹੋਏ ਲੁਟੇਰੇ - Robbery from money exchanger
ਪੁਲਿਸ ਕਰ ਰਹੀ ਕਾਰਵਾਈ: ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਥਾਣਾ ਸਿਟੀ ਦੇ ਏਐਸਆਈ ਗੁਰਜੰਟ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਕੱਪੜੇ ਦੀ ਦੁਕਾਨ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿਸ ਦੀ ਜਾਂਚ ਕੱਪੜਿਆਂ ਦੀ ਦੁਕਾਨ ਦੇ ਮਾਲਕ ਦੇ ਬਿਆਨਾਂ ਦੇ ਆਧਾਰ 'ਤੇ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਣਪਛਾਤੇ ਚੋਰਾਂ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ।