ਮੋਗਾ : ਪੰਜਾਬ ਵਿੱਚ ਲਗਾਤਾਰ ਅਪਰਾਧਾਂ ਦਾ ਗ੍ਰਾਫ ਵੱਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ। ਜਿਥੇ ਅਣਪਛਾਤੇ ਲੁਟੇਰਿਆਂ ਵੱਲੋ ਬੀਤੀ ਰਾਤ ਅੰਮ੍ਰਿਤਸਰ ਰੋਡ 'ਤੇ ਖੜੀ ਇਕ ਗੱਡੀ ਪਿਸਤੌਲ ਦੀ ਨੋਕ 'ਤੇ ਲੁੱਟ ਲਈ ਗਈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਮੋਗਾ ਪੁਲਿਸ ਦੇ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਵਲੋਂ ਆਸ ਪਾਸ ਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਪਰਿਵਾਰ ਸਣੇ ਲੈ ਗਏ ਸਨ ਗੱਡੀ: ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਿੰਦਰਪਾਲ ਸਿੰਘ ਨਿਵਾਸੀ ਪੱਟੀ ਨੇ ਕਿਹਾ ਕੀ ਉਹ ਵਕਾਲਤ ਕਰਦਾ ਹੈ ! ਬੀਤੇ ਦਿਨ ਆਪਣੀ ਪਤਨੀ ਸੱਸ ਅਤੇ ਦੋ ਬੱਚਿਆਂ ਸਮੇਤ ਮੋਗਾ ਵਿਖੇ ਕਿਸੇ ਘਰੇਲੂ ਕੰਮ ਲਈ ਆਪਣੀ ਮਹਿੰਦਰਾ ਗੱਡੀ ਤੇ ਆਇਆ ਸੀ। ਜਿਥੇ ਰਾਤ ਵਾਪਸੀ ਦੌਰਾਨ ਉਹ ਜਦੋਂ ਕੁਝ ਖਾਣ ਪੀਣ ਲਈ ਰੁਕੇ ਤਾਂ ਉਹਨਾਂ ਨੂੰ ਲੁਟੇਰਿਆਂ ਨੇ ਘੇਰ ਲ਼ਿਆ ਅਤੇ ਗੱਡੀ ਖੋਹ ਕੇ ਫਰਾਰ ਹੋ ਗਏ। ਪੀੜਤ ਨੇ ਕਿਹਾ ਕਿ ਮੈਂ ਗੱਡੀ ਚੋਂ ਬਾਹਰ ਗਿਆ ਸੀ ਜਦੋਂ ਵਾਪਸ ਦੇਖਿਆ ਤਾਂ ਗੱਡੀ ਨਹੀਂ ਸੀ ਆਸ ਪਾਸ ਉਹਨਾਂ ਦੀ ਭਾਲ ਕੀਤੀ ਪਰ ਨਹੀਂ ਮਿਲੇ ਗੱਡੀ ਵਿੱਚ ਉਕਤ ਵਿਅਕਤੀ ਦੀ ਪਤਨੀ, ਸੱਸ ਅਤੇ ਦੋਨੋਂ ਬੱਚੇ ਤੇ ਹੋਰ ਦਸਤਾਵੇਜ ਵੀ ਸਨ। ਵਿਅਕਤੀ ਨੇ ਕਿਹਾ ਕਿ ਕੁਝ ਸਮੇਂ ਬਾਅਦ ਮੇਰੀ ਸੱਸ ਤੇ ਬੱਚਿਆਂ ਨੇ ਆ ਕੇ ਦੱਸਿਆ ਕਿ ਦੋ ਅਣਪਛਾਤੇ ਵਿਅਕਤੀ ਪਿਸਤੌਲ ਦੀ ਨੋਕ 'ਤੇ ਗੱਡੀ 'ਚ ਦਾਖਲ ਹੋਏ ਅਤੇ ਗੱਡੀ ਭਜਾ ਕੇ ਲੈ ਗਏ ! ਸਾਨੂੰ ਕੁੱਝ ਦੂਰੀ ਤੇ ਸੁਨਸਾਨ ਜਗ੍ਹਾ 'ਤੇ ਉਤਾਰ ਦਿੱਤਾ ਅਤੇ ਗੱਡੀ ਲੈ ਗਏ। ਉਸਨੇ ਕਿਹਾ ਕਿ ਗੱਡੀ ਵਿੱਚ ਮੇਰੇ ਦਸਤਾਵੇਜ ਤੋਂ ਇਲਾਵਾ ਮੇਰਾ ਤੇ ਮੇਰੀ ਪਤਨੀ ਦਾ ਪਰਸ ਵੀ ਸੀ।
- ਦਿਨ ਦਿਹਾੜੇ ਘਰ 'ਚ ਦਾਖਲ ਹੋ ਕੇ ਐਨਆਰਆਈ ਨੂੰ ਮਾਰੀਆਂ ਗੋਲੀਆਂ, ਮੁਲਜ਼ਮਾਂ ਅੱਗੇ ਹੱਥ ਜੋੜਦੇ ਰਹੇ ਬੱਚੇ - Amritsar NRI Murder
- ਕਾਲੇ ਪਾਣੀ ਦੇ ਮੋਰਚੇ ਦੇ ਵਿੱਚ ਮੁਫਤ ਕਿਤਾਬਾਂ ਦਾ ਲੰਗਰ, ਪਿੰਗਲਵਾੜਾ ਆਸ਼ਰਮ ਵੱਲੋਂ ਉਪਰਾਲਾ - Black water front
- ਐੱਸਜੀਪੀਸੀ ਦੇ ਮੁਲਾਜ਼ਮ ਉੱਤੇ ਲੁਟੇਰਿਆਂ ਨੇ ਕੀਤਾ ਹਮਲਾ; ਸੇਵਾਦਾਰ ਜ਼ਖਮੀ, ਮੋਬਾਇਲ ਖੋਹ ਲੁਟੇਰੇ ਹੋਏ ਫਰਾਰ - robbers attack on SGPC employee
ਉਧਰ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਦੋ ਅਣਪਛਾਤੇ ਲੁਟੇਰਿਆਂ ਖਿਲਾਫ ਥਾਣਾ ਸਿਟੀ ਮੋਗਾ ਵਿੱਚ ਮਾਮਲਾ ਦਰਜ ਕੀਤਾ ਹੈ । ਪੁਲਿਸ cctv ਕੈਮਰਿਆਂ ਨੂੰ ਖੰਗਾਲ ਰਹੀ ਹੈ ਤੇ ਜਲਦ ਦੋਸ਼ੀਆਂ ਨੂੰ ਫੜਕੇ ਸਖਤ ਕਾਰਵਾਈ ਕੀਤੀ ਜਾਵੇਗੀ ।