ਲੁਧਿਆਣਾ : ਅੱਜ ਪੂਰੇ ਵਿਸ਼ਵ ਭਰ ਦੇ ਵਿੱਚ ਨਸ਼ਾ ਵਿਰੋਧੀ ਦਿਵਸ ਦੇ ਰੂਪ ਵਜੋਂ ਮਨਾਇਆ ਜਾ ਰਿਹਾ ਹੈ। ਪਰ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਜੋ ਹਾਲਾਤ ਬਣੇ ਹੋਏ ਹਨ, ਉਹ ਕਿਸੇ ਤੋਂ ਲੁਕੇ ਨਹੀਂ ਖਾਸ ਕਰਕੇ ਵੱਡੇ ਸ਼ਹਿਰਾਂ ਦੇ ਵਿੱਚ ਹਲੇ ਵੀ ਨੌਜਵਾਨ ਪੀੜੀ ਨਸ਼ੇ ਦੀ ਦਲਦਲ ਦੇ ਵਿੱਚ ਫਸੀ ਹੋਈ ਹੈ। ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਲੇਮ ਟਾਬਰੀ ਦੇ ਵਿੱਚ ਡਾਕਟਰ ਇੰਦਰਜੀਤ ਢਿੰਗਰਾ ਵੱਲੋਂ ਉਹਨਾਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਜੋ ਖੁਦ ਨਸ਼ੇ ਦੀ ਦਲਦਲ 'ਚ ਫਸੇ ਹੋਏ ਹਨ। ਇਸ ਦੌਰਾਨ ਨਸ਼ਾ ਕਰਨ ਵਾਲੇ ਨੌਜਵਾਨਾਂ ਨੇ ਆਪਣੀ ਕਹਾਣੀਆਂ ਸਾਡੀ ਈਟੀਵੀ ਦੀ ਟੀਮ ਨਾਲ ਸਾਂਝੀਆਂ ਕੀਤੀਆਂ, ਜਿਨਾਂ ਦੀ ਹੱਡਬੀਤੀ ਰੂਹ ਕੰਬਾਉਣ ਵਾਲੀ ਸੀ।
ਕੇਸ ਸਟੱਡੀ 1 : ਨਸ਼ੇ ਦੀ ਦਲਦਲ ਚ ਫਸੇ ਵਿਕਰਮ ਨਾ ਦੇ ਨੌਜਵਾਨ ਨੇ ਦੱਸਿਆ ਕਿ ਉਹ ਕਿਸੇ ਸਮੇਂ ਕਾਰਾ ਅਤੇ ਕੋਠੀਆਂ ਦਾ ਮਾਲਕ ਸੀ। ਉਸਦੇ ਕੋਲ ਇੱਕ ਰਾਜਨੀਤਿਕ ਪਾਰਟੀ ਦੇ ਉਪ ਪ੍ਰਧਾਨ ਦਾ ਅਹੁਦਾ ਸੀ ਪਰ ਨਸ਼ੇ ਦੀ ਦਲਦਲ ਦੇ ਵਿੱਚ ਉਹ ਅਜਿਹਾ ਫਸਿਆ ਕਿ ਨਾ ਹੀ ਘਰੇ ਜਾਇਦਾਦ ਰਹੀ ਅਤੇ ਨਾ ਹੀ ਪਰਿਵਾਰ। ਉਹਨਾਂ ਦੱਸਿਆ ਕਿ ਹੁਣ ਤੱਕ ਉਹ ਲੱਖਾਂ ਰੁਪਿਆ ਦਾ ਨਸ਼ਾ ਕਰਕੇ ਆਪਣਾ ਘਰ ਬਾਰ ਜਾਇਦਾਦ ਵੇਚ ਚੁੱਕਾ ਹੈ ਉਹਨਾਂ ਦੱਸਿਆ ਕਿ ਉਹ ਪਹਿਲਾਂ ਮੈਡੀਕਲ ਨਸ਼ੇ ਕਰਦਾ ਸੀ ਫਿਰ ਸਮੈਕ ਪੀਣ ਲੱਗ ਗਿਆ ਉਸ ਤੋਂ ਬਾਅਦ 2010 ਦੇ ਵਿੱਚ ਚਿੱਟੇ ਦਾ ਨਸ਼ਾ ਉਹ ਕਰਨ ਲੱਗ ਗਿਆ ਜਿਸ ਤੋਂ ਬਾਅਦ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਰਬਾਦ ਹੋ ਗਈ। ਉਹਨਾਂ ਬਾਕੀਆਂ ਨੂੰ ਅਪੀਲ ਕੀਤੀ ਕਿ ਨਸ਼ਾ ਤੁਹਾਨੂੰ ਆਰਥਿਕ ਤੌਰ ਤੇ ਹੀ ਨਹੀਂ ਬਲਕਿ ਸਮਾਜਿਕ ਤੌਰ ਤੇ ਵੀ ਪੂਰੀ ਤਰ੍ਹਾਂ ਬਰਬਾਦ ਕਰ ਦਿੰਦਾ ਹੈ।
ਕੇਸ ਸਟੱਡੀ 2 : ਅਜਿਹਾ ਹੀ ਇੱਕ ਹੋਰ ਨੌਜਵਾਨ ਜੋ ਕਿ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਹੈ ਉਸ ਨੇ ਸਾਡੀ ਟੀਮ ਨਾਲ ਆਪਣੀ ਹੱਡ ਬੀਤੀ ਸਾਂਝੀ ਕੀਤੀ ਅਤੇ ਦੱਸਿਆ ਕਿ ਉਹ ਕੋਈ ਸਮਾਂ ਸੀ ਜਦੋਂ ਮੁੰਬਈ ਦੇ ਵਿੱਚ ਪੜ੍ਹਾਈ ਕਰਦਾ ਸੀ, ਪਰ ਨਸ਼ੇ ਦੀ ਦਲਦਲ ਦੇ ਵਿੱਚ ਅਜਿਹਾ ਫਸਿਆ ਕਿ ਪੰਜਾਬ ਆ ਕੇ ਉਸਨੇ ਪੜ੍ਹਾਈ ਛੱਡ ਦਿੱਤੀ ਉਸ ਤੋਂ ਬਾਅਦ ਕਿਸੇ ਵੇਲੇ ਚੰਗੀ ਨੌਕਰੀ ਕਰਦਾ ਸੀ ਪਰ ਨੌਕਰੀ ਤੋਂ ਵੀ ਹੱਕ ਧੋ ਬੈਠਾ ਅਤੇ ਹੁਣ ਉਹ ਨਸ਼ੇ ਦੀ ਗ੍ਰਿਫਤ ਦੇ ਵਿੱਚ ਫਸਿਆ ਹੋਇਆ ਹੈ। ਉਸ ਵੇਲੇ ਦੱਸਿਆ ਕਿ ਕਿਸ ਤਰ੍ਹਾਂ ਉਸ ਕੋਲ ਥੋੜਾ ਜਿਹਾ ਨਸ਼ਾ ਬਰਾਮਦ ਹੋਇਆ ਪਰ ਪੁਲਿਸ ਨੇ ਕਥਿਤ ਤੌਰ ਤੇ ਉਸ ਤੇ ਜਿਆਦਾ ਨਸ਼ਾ ਪਾ ਕੇ ਉਸ ਤੇ ਕੇਸ ਪਾ ਦਿੱਤਾ। ਉਹਨਾਂ ਕਿਹਾ ਕਿ ਸਰਕਾਰ ਨੂੰ ਅਤੇ ਸੀਨੀਅਰ ਅਫਸਰਾਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਜੋ ਨਸ਼ੇ ਕਰ ਰਹੇ ਹਨ ਉਹਨਾਂ ਨੂੰ ਨਸ਼ੇ ਦੀ ਦਲਦਲ ਚੋਂ ਕੱਢਣ ਦੀ ਲੋੜ ਹੈ ਨਾ ਕਿ ਉਹਨਾਂ ਤੇ ਪਰਚੇ ਪਾ ਕੇ ਉਹਨਾਂ ਦੀ ਜ਼ਿੰਦਗੀ ਬਰਬਾਦ ਕਰਨ ਦੀ ਲੋੜ ਹੈ ਉਹਨਾਂ ਕਿਹਾ ਕਿ ਉਸ ਕੋਲੋਂ ਰਿਸ਼ਵਤ ਦੀ ਮੰਗ ਕੀਤੀ ਗਈ। ਉਹਨਾਂ ਕਿਹਾ ਕਿ ਉਹ ਨੌਜਵਾਨਾਂ ਨੂੰ ਨਸ਼ੇ ਦੇ ਵਿੱਚ ਨਾ ਫਸਣ।
- ਪਟਿਆਲਾ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ 'ਚ ਚੱਲੀਆਂ ਗੋਲੀਆਂ, ਪਿਓ-ਪੁੱਤ ਸਮੇਤ 3 ਦੀ ਮੌਤ, 2 ਜ਼ਖਮੀ - Land dispute 3 killed in Patiala
- ਵਾਤਾਵਰਨ ਅਤੇ ਚੌਗਿਰਦੇ ਨੂੰ ਬਚਾਉਣ ਲਈ ਸਮਾਜ ਸੇਵੀ ਸੰਸਥਾਵਾਂ, ਜ਼ਿਲ੍ਹਾ ਪ੍ਰਸ਼ਾਸਨ ਸਣੇ ਨਗਰ ਨਿਗਮ ਦੀ ਅਨੋਖੀ ਪਹਿਲ, ਦੇਖੋ ਵੀਡੀਓ - Trying to save the environment
- ਪੁਲਿਸ ਨੂੰ ਮਿਲੀ ਸਫ਼ਲਤਾ, ਲਾਪਤਾ ਹੋਈਆਂ 2 ਨਾਬਾਲਗ ਲੜਕੀਆਂ ਨੂੰ ਸੁਰੱਖਿਅਤ ਕੀਤਾ ਬਰਾਮਦ - Two girls are missing
ਵਧਿਆ ਨਸ਼ਾ : ਲੁਧਿਆਣਾ ਦੇ ਡਾਕਟਰ ਇੰਦਰਜੀਤ ਢੀਂਗਰਾ ਸਲੇਮ ਟਾਬਰੀ ਵਿਖੇ ਨਸ਼ਾ ਛੁੜਾਊ ਕੇਂਦਰ ਚਲਾ ਰਹੇ ਹਨ ਅਤੇ ਕੇਂਦਰ ਦੀ ਸਕੀਮ ਦੇ ਤਹਿਤ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਮੁਫਤ ਦੇ ਵਿੱਚ ਸਰਿੰਜਾ ਦਿੰਦੇ ਹਨ ਤਾਂ ਜੋ ਉਹ ਕਿਸੇ ਭਿਆਨਕ ਬਿਮਾਰੀ ਦਾ ਸ਼ਿਕਾਰ ਨਾ ਹੋ ਸਕਣ। ਅੱਜ ਨਸ਼ਾ ਵਿਰੋਧੀ ਦਿਵਸ ਤੇ ਉਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਿੱਥੇ ਹਾਲਾਤ ਦੱਸੇ ਉੱਥੇ ਹੀ ਕਿਹਾ ਕਿ ਜਦੋਂ ਉਹਨਾਂ ਨੇ ਕਲੀਨਿਕ ਸ਼ੁਰੂ ਕੀਤਾ ਸੀ ਉਸ ਵੇਲੇ ਲੁਧਿਆਣਾ ਦੇ ਵਿੱਚ 400 ਦੇ ਕਰੀਬ ਨਸ਼ਾ ਕਰਨ ਵਾਲੇ ਸਨ ਜਿਨਾਂ ਦੀ ਗਿਣਤੀ ਅੱਜ ਸਿਵਿਲ ਹਸਪਤਾਲ ਦੇ ਵਿੱਚ ਜਾ ਕੇ ਪੁੱਛਿਆ ਜਾਵੇ ਤਾਂ ਹਜ਼ਾਰਾਂ ਵਿੱਚ ਪਹੁੰਚ ਚੁੱਕੇ ਹਨ ਉਹਨਾਂ ਕਿਹਾ ਕਿ ਅਸੀਂ ਸਿਵਲ ਹਸਪਤਾਲ ਦੇ ਨਾਲ ਲਿੰਕ ਹਨ 10 ਹਜਾਰ ਦੇ ਕਰੀਬ ਲੋਕ ਸਿਵਿਲ ਤੋਂ ਨਸ਼ਾ ਛੱਡਣ ਦੀ ਦਵਾਈ ਲੈ ਰਹੇ ਹਨ। ਹਾਲਾਤ ਖਰਾਬ ਹਨ ਉਹਨਾਂ ਕਿਹਾ ਕਿ ਇਸ ਤੇ ਧਿਆਨ ਦੇਣ ਦੀ ਲੋੜ ਹੈ।