ਸੰਗਰੂਰ: ਜ਼ਿਲ੍ਹਾ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚੋਂ ਜਿੱਥੇ ਇੱਕ ਨੌਜਵਾਨ ਆਪਣਾ ਪੀਲੇ ਦਾ ਇਲਾਜ ਕਰਵਾਉਣ ਦੇ ਲਈ ਭਰਤੀ ਹੁੰਦਾ ਹੈ। ਪਰ ਜਦੋਂ ਨੌਜਵਾਨ ਵੱਲੋਂ ਆਪਣੇ ਸੈਂਪਲ ਟੈਸਟ ਕਰਾਉਣ ਲਈ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਨੂੰ ਪੀਲੀਆ ਹੈ ਹੀ ਨਹੀਂ ਅਤੇ ਉਸਦੀਆਂ ਦੋਵੇਂ ਕਿਡਨੀਆਂ ਪੂਰੀ ਤਰ੍ਹਾਂ ਨਾਲ ਖਰਾਬ ਹੋ ਚੁੱਕੀਆਂ ਹਨ। ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਚੰਗੀ ਸਿਹਤ ਸਹੂਲਤਾਂ ਦਾ ਦਾਅਵਾ ਕਰ ਪੰਜਾਬ ਦੇ ਲੋਕਾਂ ਨੂੰ ਸਰਕਾਰੇ ਹਸਪਤਾਲਾਂ ਵਿੱਚੋਂ ਆਪਣਾ ਇਲਾਜ ਕਰਾਉਣ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਦੋਵੇਂ ਕਿਡਨੀਆਂ ਪੂਰੀ ਤਰ੍ਹਾਂ ਨਾਲ ਖਰਾਬ: ਸਰਕਾਰ ਦਾ ਦਾਅਵਾ ਹੈ ਕਿ ਸਾਡੇ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਵਧੀਆ ਤਰੀਕੇ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਆਮ ਲੋਕਾਂ ਨੂੰ ਦਵਾਈਆਂ ਵੀ ਮੁਫਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਪਰ ਦੂਸਰੇ ਪਾਸੇ ਜੇਕਰ ਹਸਪਤਾਲਾਂ ਦੀ ਗੱਲ ਕੀਤੀ ਜਾਵੇ ਤਾਂ ਸਰਕਾਰੀ ਹਸਪਤਾਲ ਕਿਤੇ ਨਾ ਕਿਤੇ ਰੱਬ ਆਸਰੇ ਹੀ ਚੱਲ ਰਹੇ ਹਨ। ਸਰਕਾਰੀ ਹਸਪਤਾਲ ਦੇ ਮੁਲਾਜ਼ਮਾਂ ਦੀ ਅਣਗੈਲੀ ਦੇ ਕਈ ਕਹਾਣੀਆਂ ਸਾਹਮਣੇ ਆਉਂਦੀਆਂ ਨੇ ਅਜਿਹੀ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚੋਂ ਜਿੱਥੇ ਇੱਕ ਨੌਜਵਾਨ ਆਪਣਾ ਪੀਲੇ ਦਾ ਇਲਾਜ ਕਰਵਾਉਣ ਦੇ ਲਈ ਭਰਤੀ ਹੁੰਦਾ ਹੈ। ਪਰ ਜਦੋਂ ਨੌਜਵਾਨ ਵੱਲੋਂ ਆਪਣੇ ਸੈਂਪਲ ਟੈਸਟ ਕਰਾਉਣ ਲਈ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਨੂੰ ਪੀਲੀਆ ਹੈ ਹੀ ਨਹੀਂ ਅਤੇ ਉਸਦੀਆਂ ਦੋਵੇਂ ਕਿਡਨੀਆਂ ਪੂਰੀ ਤਰ੍ਹਾਂ ਨਾਲ ਖਰਾਬ ਹੋ ਚੁੱਕੀਆਂ ਹਨ। ਜਿਸ ਤੋਂ ਬਾਅਦ ਨੌਜਵਾਨ ਟੈਂਸ਼ਨ ਵਿੱਚ ਆ ਜਾਂਦਾ ਹੈ ਉਸ ਤੋਂ ਬਾਅਦ ਉਕਤ ਨੌਜਵਾਨ ਵੱਲੋਂ ਦੁਬਾਰਾ ਦੂਸਰੀ ਲੈਬੋਰਟਰੀ ਤੋਂ ਆਪਣੇ ਸੈਂਪਲਾਂ ਦਾ ਟੈਸਟ ਕਰਵਾਇਆ ਜਾਂਦਾ ਹੈ ਜਿਸ ਵਿੱਚ ਉਸ ਦੀਆਂ ਦੋਵੇਂ ਕਿਡਨੀਆਂ ਬਿਲਕੁਲ ਦਰੁਸਤ ਪਾਈਆਂ ਜਾਂਦੀਆਂ ਹਨ ਅਤੇ ਪੀਲੀਆ ਉਸਨੂੰ ਦਿਖਾਇਆ ਜਾਂਦਾ ਹੈ।
ਅਣਗਹਿਲੀ ਕਰਨ ਵਾਲੇ ਵਿਅਕਤੀ ਖਿਲਾਫ ਬਣਦੀ ਕਾਰਵਾਈ: ਮੀਡੀਆ ਨਾਲ ਗੱਲ ਕਰਦੇ ਨੌਜਵਾਨ ਨੇ ਕਿਹਾ ਕਿ ਸਰਕਾਰੇ ਹਸਪਤਾਲ ਦੇ ਡਾਕਟਰਾਂ ਵੱਲੋਂ ਮੇਰੀ ਜਾਨ ਦੇ ਨਾਲ ਖਿਲਵਾੜ ਕੀਤਾ ਗਿਆ ਹੈ। ਜੇਕਰ ਮੈਂ ਸਮਾਂ ਰਹਿੰਦੇ ਆਪਣਾ ਰਿਪੋਰਟਾਂ ਆਪਣੇ ਦੋਸਤ ਨੂੰ ਨਾ ਦਿਖਾਉਂਦਾ ਤਾਂ ਸ਼ਾਇਦ ਸਰਕਾਰੀ ਹਸਪਤਾਲ ਦੇ ਡਾਕਟਰ ਉਸ ਦੀਆਂ ਕਿਡਨੀਆਂ ਖਰਾਬ ਦਾ ਹੀ ਇਲਾਜ ਸ਼ੁਰੂ ਕਰ ਦਿੰਦੇ ਜਿਸ ਨਾਲ ਨੌਜਵਾਨ ਦੀ ਜਾਨ ਨੂੰ ਵੀ ਖਤਰਾ ਬਣ ਸਕਦਾ ਸੀ। ਕਿਉਂਕਿ ਜਦੋਂ ਕਿਡਨੇ ਹੀ ਠੀਕ ਸਨ ਅਤੇ ਖਰਾਬ ਕਿਡਨੇ ਲਾਸ਼ ਸ਼ੁਰੂ ਹੋ ਜਾਂਦਾ ਤੇ ਨੌਜਵਾਨ ਦੀ ਜਾਨ ਵੀ ਜਾ ਸਕਦੀ ਸੀ। ਇਸ ਸਬੰਧੀ ਜਦੋਂ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਨਾਲ ਗੱਲ ਕਰਨੀ ਚਾਹੀਦਾ ਤਾਂ ਡਾਕਟਰਾਂ ਨੇ ਮੀਡੀਆ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ।
ਸਿਵਲ ਸਰਜਨ ਡਾਕਟਰ ਕਿਰਪਾਲ ਨੇ ਮੀਡੀਆ ਨਾਲ ਗੱਲਬਾਤ: ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਮਾਮਲਾ ਲਿਆਣ ਤੋਂ ਬਾਅਦ ਸੰਗਰੂਰ ਦੇ ਸਿਵਲ ਸਰਜਨ ਡਾਕਟਰ ਕਿਰਪਾਲ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੀਡੀਆ ਦੇ ਦੱਸਣ ਤੋਂ ਬਾਅਦ ਇਹ ਮਾਮਲਾ ਸਾਡੇ ਧਿਆਨ ਵਿੱਚ ਆਇਆ ਹੈ। ਸਾਡੇ ਵੱਲੋਂ ਇਸ ਸਬੰਧੀ ਪੁਖਤਾ ਕਾਰਵਾਈ ਕੀਤੀ ਜਾ ਰਹੀ ਹੈ ਤੇ ਅਣਗਹਿਲੀ ਕਰਨ ਵਾਲੇ ਵਿਅਕਤੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ। ਇੱਥੇ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਨੌਜਵਾਨ ਵੱਲੋਂ ਤਾਂ ਸਮਾਂ ਰਹਿੰਦੇ ਹੀ ਆਪਣਾ ਰਿਪੋਰਟਾਂ ਦਾ ਧਿਆਨ ਦੇ ਦਿੱਤਾ ਗਿਆ। ਪਰ ਜੇਕਰ ਨੌਜਵਾਨ ਵੱਲੋਂ ਧਿਆਨ ਨਾ ਦਿੱਤਾ ਜਾਂਦਾ ਉਸ ਦੀ ਜਾਨ ਚਲੀ ਜਾਂਦੀ ਤਾਂ ਕੌਣ ਜਿੰਮੇਵਾਰ ਹੁੰਦਾ। ਕੀ ਸਰਕਾਰੀ ਹਸਪਤਾਲ ਦੇ ਡਾਕਟਰ ਇਸ ਨੌਜਵਾਨ ਦੀ ਜਾਨ ਵਾਪਸ ਲਿਆ ਸਕਦੇ ਸੀ। ਕੀ ਸਰਕਾਰੀ ਹਸਪਤਾਲ ਦੇ ਡਾਕਟਰ ਇੱਕ ਮਾਂ ਦਾ ਪੁੱਤ ਵਾਪਸ ਲਿਆ ਸਕਦੇ ਸੀ ਉਨ੍ਹਾਂ ਦੀ ਅਣਗੈਲੀ ਦੇ ਕਾਰਨ ਇੱਕ ਨੌਜਵਾਨ ਦੀ ਜਾਨ ਜਾ ਸਕਦੀ ਸੀ।
- ਹੁਣ ਵਪਾਰੀਆਂ ਨੇ ਕਿਸਾਨ ਯੂਨੀਅਨ ਖਿਲਾਫ ਬੋਲਿਆ ਹੱਲਾ; ਬਰਨਾਲਾ ਸ਼ਹਿਰ ਬੰਦ, ਕਾਰਨ ਜਾਣ ਤੁਸੀ ਵੀ ਹੋਵੋਗੇ ਹੈਰਾਨ - Barnala city closed
- ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ 'ਤੇ ਕੱਸਿਆ ਤੰਜ, ਕਿਹਾ- ਲੋਕਾਂ ਨੂੰ ਸੁਪਨੇ ਵੇਚ ਰਹੇ - Lok Sabha Elections
- ਉੱਤਰ ਭਾਰਤ 'ਚ ਫੈਲ ਰਹੀ ਇਹ ਬਿਮਾਰੀ; ਬੱਚੇ ਹੋ ਰਹੇ ਇਸ ਦਾ ਸ਼ਿਕਾਰ, ਜਾਣੋ ਮਾਹਿਰ ਡਾਕਟਰ ਕੋਲੋਂ ਅਹਿਮ ਜਾਣਕਾਰੀ - Mumps Disease